ਕੈਨੇਡਾ ਭੇਜਣ ਦੇ ਨਾਂ ’ਤੇ 8.50 ਲੱਖ ਦੀ ਠੱਗੀ, ਦੋਸ਼ੀ ਫਰਾਰ, ਮਾਮਲਾ ਦਰਜ

Wednesday, Dec 12, 2018 - 06:48 AM (IST)

ਕੈਨੇਡਾ ਭੇਜਣ ਦੇ ਨਾਂ ’ਤੇ 8.50 ਲੱਖ ਦੀ ਠੱਗੀ, ਦੋਸ਼ੀ ਫਰਾਰ, ਮਾਮਲਾ ਦਰਜ

ਜਲੰਧਰ, (ਮਹੇਸ਼)–  ਹੁਸ਼ਿਆਰਪੁਰ ਵਾਸੀ ਇਕ ਨੌਜਵਾਨ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ 8.50 ਲੱਖ ਰੁਪਏ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ  ਹੈ। ਥਾਣਾ ਕੈਂਟ ਦੀ ਪੁਲਸ ਨੇ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਕੈਂਟ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਲਵਪ੍ਰੀਤ ਸਿੰਘ  ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਫਿਰੋਜ਼ ਰੌਲੀਆ ਜ਼ਿਲਾ ਹੁਸ਼ਿਆਰਪੁਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਅਾਫੀਸਰ ਕਾਲੋਨੀ ਦੀਪ ਨਗਰ ਜਲੰਧਰ ਕੈਂਟ ਵਿਚ ਰਹਿੰਦੇ ਟ੍ਰੈਵਲ ਏਜੰਟ ਰਾਜੀਵ ਸਲਹੋਤਰਾ ਪੁੱਤਰ ਹੰਸ ਰਾਜ ਸਲਹੋਤਰਾ ਨੇ ਉਸ ਨੂੰ ਕੈਨੇਡਾ ਭੇਜਣ  ਲਈ 15 ਲੱਖ ਰੁਪਏ ਮੰਗੇ ਸਨ, ਜਿਸ ’ਚੋਂ ਉਸ ਨੇ 8.50 ਲੱਖ ਰੁਪਏ ਉਸ ਏਜੰਟ ਨੂੰ ਦੇ ਦਿੱਤੇ। ਬਾਕੀ ਪੈਸੇ ਉਸ ਨੇ ਵਿਦੇਸ਼ ਭੇਜਣ ਤੋਂ ਬਾਅਦ ਲੈਣੇ ਸੀ ਪਰ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਪੁਲਸ ਦੋਸ਼ੀ ਦੀ ਗ੍ਰਿਫਤਾਰੀ ਲਈ ਉਸ ਦੀ ਤਲਾਸ਼  ਕਰ ਰਹੀ ਹੈ।


Related News