ਜਾਨ ਨਾਲ ਖਿਲਵਾੜ: ਇਕ ਨਹੀਂ, ਦੋ ਨਹੀਂ, ਤਿੰਨ ਨਹੀਂ... ਪੂਰੇ 5 ਸਵਾਰ ਹੋ ਕੇ ਨਿਕਲਦੇ ਨੌਜਵਾਨ
Saturday, Feb 24, 2024 - 04:25 PM (IST)
ਲੋਹੀਆਂ (ਸੁਭਾਸ਼,ਮਨਜੀਤ)- ਭਾਵੇਂ ਕਿ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਟਰੈਫਿਕ ਨੂੰ ਕੰਟਰੋਲ ਕਰਨ ਤੇ ਆਮ ਲੋਕਾਂ ਨੂੰ ਗਲਤ ਡਰਾਈਵਿੰਗ ਕਰਨ, ਟ੍ਰਿਪਲ ਡਰਾਈਵਿੰਗ ਕਰਨ ਤੋਂ ਰੋਕਣ ਲਈ ਕਈ ਤਰ੍ਹਾਂ ਦੇ ਕਾਨੂੰਨ ਬਣਾਏ ਗਏ ਹਨ ਪਰ ਲੱਗਦਾ ਹੈ ਕਿ ਨਾ ਤਾਂ ਗਲਤ ਡਰਾਈਵਿੰਗ ਕਰਨ ਵਾਲਿਆਂ ’ਤੇ ਇਨ੍ਹਾਂ ਕਾਨੂੰਨਾਂ ਦਾ ਅਸਰ ਹੋ ਰਿਹਾ ਹੈ ਅਤੇ ਨਾ ਹੀ ਕਾਨੂੰਨਾਂ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ ਇਨ੍ਹਾਂ ਨੂੰ ਲਾਗੂ ਕਰਨ ਲਈ ਸੀਰੀਅਸ ਲੱਗ ਰਹੀਆਂ ਹਨ। ਇੰਝ ਲੱਗਦਾ ਹੈ ਕਿ ਜਿਵੇਂ ਇਹ ਠੀਕ ਹੀ ਕਿਹਾ ਜਾ ਰਿਹਾ ਹੈ ਕਿ ‘ਇੱਥੇ ਤਾਂ ਇੱਦਾਂ ਹੀ ਚੱਲੂ।’
ਅਜਿਹਾ ਨਜ਼ਾਰਾ ਲੋਹੀਆਂ ਦੀ ਵਿਸ਼ਵਕਰਮਾ ਮਾਰਕੀਟ ਨੇੜੇ ਉਸ ਸਮੇਂ ਵੇਖਣ ਨੂੰ ਮਿਲਿਆ, ਜਦੋਂ ਇਕ ਮੋਟਰਸਾਈਕਲ ’ਤੇ ਪੂਰੇ 5 ਨਜਵਾਨ ਸਵਾਰ ਹੋ ਕੇ ਜਾ ਰਹੇ ਸਨ ਅਤੇ ਇੰਝ ਜਾਪਦਾ ਸੀ ਜਿਵੇਂ ਉਨ੍ਹਾਂ ਨੂੰ ਕਿਸੇ ਵੀ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ ਹੈ। ਥੋੜ੍ਹੀ ਦੂਰੀ ’ਤੇ ਭਾਵੇਂ ਪੁਲਸ ਵੀ ਖੜ੍ਹੀ ਸੀ ਪਰ ਉਨ੍ਹਾਂ ਵੱਲੋਂ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਇਹ ਨੌਜਵਾਨ ਸ਼ਹਿਰ ’ਚ ਡਰਾਇਵਿੰਗ ਦਾ ਮਜ਼ਾ ਲੈਂਦੇ ਹੋਏ ਆਪਣੀ ਮੰਜ਼ਿਲ ਵੱਲ ਨੂੰ ਨਿਕਲ ਗਏ।
ਇਹ ਵੀ ਪੜ੍ਹੋ: CM ਮਾਨ ਵੱਲੋਂ 'ਗੁਰੂ ਰਵਿਦਾਸ ਮੈਮੋਰੀਅਲ' ਲੋਕਾਂ ਨੂੰ ਸਮਰਪਿਤ, ਸ੍ਰੀ ਖੁਰਾਲਗੜ੍ਹ ਸਾਹਿਬ ਬਣੇਗਾ ਵੱਡਾ ਟੂਰਿਸਟ ਸੈਂਟਰ
ਇਹ ਨਜ਼ਾਰਾ ਲੋਹੀਆਂ ’ਚ ਆਮ ਹੀ ਵੇਖਣ ਨੂੰ ਮਿਲ ਜਾਂਦਾ ਹੈ ਤੇ ਕੁਝ ਨੌਜਵਾਨ ਆਪਣੇ ਮੋਟਰਸਾਈਕਲਾਂ ’ਤੇ ਪਟਾਕੇ ਪਾਉਂਦੇ ਵੀ ਆਮ ਦੇਖੇ ਜਾ ਰਹੇ ਹਨ, ਜਦਕਿ ਕੁਝ ਨੌਜਵਾਨ ਆਪਣੇ ਦੋਪਹੀਆ ਵਾਹਨ ਇੰਨੀ ਤੇਜ਼ੀ ਨਾਲ ਲੈ ਕੇ ਜਾਂਦੇ ਹਨ ਕਿ ਕੋਲ ਦੀ ਲੰਘਣ ਵਾਲਾ ਵਿਅਕਤੀ ਇਕ ਵਾਰ ਤਾਂ ਜ਼ਰੂਰ ਸਹਿਮ ਜਾਂਦਾ ਹੈ।
ਇਹ ਵੀ ਪੜ੍ਹੋ: ਗੁ. ਸ੍ਰੀ ਬੇਰ ਸਾਹਿਬ ਦੇ ਮੁਲਾਜ਼ਮ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।