ਕੇਂਦਰੀ ਜੇਲ੍ਹ ’ਚੋਂ 5 ਮੋਬਾਇਲ ਫੋਨ ਬਰਾਮਦ, ਮਾਮਲਾ ਦਰਜ
Thursday, Jan 23, 2025 - 03:32 PM (IST)
ਫਿਰੋਜ਼ਪੁਰ (ਖੁੱਲਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਤਲਾਸ਼ੀ ਦੌਰਾਨ 5 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧ 'ਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ 2 ਹਵਾਲਾਤੀਆਂ, ਇਕ ਕੈਦੀ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਸਰਵਣ ਸਿੰਘ ਨੇ ਦੱਸਿਆ ਕਿਜਰਨੈਲ ਸਿੰਘ ਸਹਾਇਕ ਸੁਪਰੀਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 22 ਜਨਵਰੀ 2025 ਨੂੰ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਸਮੇਤ ਸਾਥੀ ਕਰਮਚਾਰੀਆਂ ਦੇ ਤਲਾਸ਼ੀ ਲੈ ਰਹੇ ਸਨ।
ਇਸ ਦੌਰਾਨ ਅਣਪਛਾਤੇ ਵਿਅਕਤੀਆਂ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਬਾਹਰੋਂ ਕੇਂਦਰੀ ਜੇਲ੍ਹ ਅੰਦਰ ਥਰੋ ਕੀਤੇ ਪੈਕੇਟ ਵਿਚੋਂ ਕੁੱਲ 5 ਮੋਬਾਇਲ ਫੋਨ ਬਰਾਮਦ ਹੋਏ। ਜਾਂਚਕਰਤਾ ਨੇ ਦੱਸਿਆ ਕਿ ਪੁਲਸ ਨੇ ਹਵਾਲਾਤੀ ਮਨੀਸ਼ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਨੇੜੇ ਰਾਜੂ ਭਗਤ ਮੰਦਿਰ ਗੁਰੂਹਰਸਹਾਏ, ਹਵਾਲਾਤੀ ਗੁਰਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪੈਡੀ ਬੇਟ ਥਾਣਾ ਢਿੱਲਵਾ ਜ਼ਿਲ੍ਹਾ ਕਪੂਰਥਲਾ, ਕੈਦੀ ਗੌਰਵ ਉਰਫ਼ ਗੋਰਾ ਪੁੱਤਰ ਦੌਲਤ ਵਾਸੀ ਬਸਤੀ ਬੁੱਕਣ ਖਾਂ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।