ਪੰਜਾਬ ''ਚ ਕੰਗਨਾ ਰਣੌਤ ਨੂੰ ਵੱਡਾ ਝਟਕਾ, ਅੰਮ੍ਰਿਤਸਰ ''ਚ ਨਹੀਂ ਲੱਗੀ ''ਐਮਰਜੈਂਸੀ''

Friday, Jan 17, 2025 - 11:16 AM (IST)

ਪੰਜਾਬ ''ਚ ਕੰਗਨਾ ਰਣੌਤ ਨੂੰ ਵੱਡਾ ਝਟਕਾ, ਅੰਮ੍ਰਿਤਸਰ ''ਚ ਨਹੀਂ ਲੱਗੀ ''ਐਮਰਜੈਂਸੀ''

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਸਿਨੇਮਾ ਦੀ 'ਵਿਵਾਦਿਤ ਕੁਈਨ' ਕੰਗਨਾ ਰਣੌਤ ਇਸ ਸਮੇਂ ਆਪਣੀ ਤਾਜ਼ਾ ਰਿਲੀਜ਼ ਹੋਈ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਲਗਾਤਾਰ ਚਰਚਾ 'ਚ ਹੈ। ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਨੂੰ ਪਾਰ ਕਰਕੇ ਆਖਿਰਕਾਰ ਇਹ ਫ਼ਿਲਮ ਅੱਜ 17 ਜਨਵਰੀ ਨੂੰ ਸਿਨੇਮਾਘਰਾਂ 'ਚ ਦਸਤਕ ਦੇ ਚੁੱਕੀ ਹੈ ਪਰ ਪੰਜਾਬ 'ਚ ਇਸ ਫ਼ਿਲਮ ਦਾ ਪਹਿਲਾਂ ਸ਼ੋਅ ਕੈਂਸਲ ਹੋ ਗਿਆ ਹੈ। ਜੀ ਹਾਂ... ਤੁਸੀਂ ਸਹੀ ਪੜ੍ਹਿਆ ਹੈ, ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' ਦਾ ਪਹਿਲਾਂ ਸ਼ੋਅ ਅੰਮ੍ਰਿਤਸਰ 'ਚ ਕੈਂਸਲ ਹੋ ਗਿਆ ਹੈ। ਹਾਲਾਂਕਿ ਪੂਰੇ ਦਿਨ 'ਚ ਅਗਲੇ ਸ਼ੋਅ ਲੱਗ ਸਕਣਗੇ ਜਾਂ ਨਹੀਂ ਇਹ ਵਿਸ਼ਾ ਅਜੇ ਵਿਚਾਰ ਅਧੀਨ ਹੈ।

'ਐਮਰਜੈਂਸੀ' ਦਾ ਪੰਜਾਬ 'ਚ ਵਿਰੋਧ
ਦੱਸ ਦੇਈਏ ਕਿ ਕੰਗਨਾ ਰਣੌਤ ਦੀ 'ਐਮਰਜੈਂਸੀ' ਦਾ ਵਿਰੋਧ ਪੰਜਾਬ ਵਿੱਚ ਕਾਫੀ ਸਮੇਂ ਤੋਂ ਹੋ ਰਿਹਾ ਹੈ, ਪਹਿਲਾਂ ਫ਼ਿਲਮ ਦੇ ਕਈ ਸੀਨਾਂ 'ਤੇ ਸਿੱਖਾਂ ਦੇ ਅਕਸ ਨੂੰ ਖ਼ਰਾਬ ਕਰਨ ਦੇ ਇਲਜ਼ਾਮ ਲਗਾਏ ਗਏ ਸਨ, ਇਸ ਤੋਂ ਬਾਅਦ ਕਈ ਤਰ੍ਹਾਂ ਦੇ ਕੱਟਾਂ ਨਾਲ ਫ਼ਿਲਮ ਨੂੰ ਕਾਫੀ ਮੁਸ਼ਕਿਲ ਨਾਲ ਮਨਜ਼ੂਰੀ ਮਿਲੀ। ਹਾਲਾਂਕਿ ਪੰਜਾਬ 'ਚ ਅਜੇ ਹੀ ਕੰਗਨਾ ਦੀ 'ਐਮਰਜੈਂਸੀ' ਦਾ ਲਗਾਤਾਰ ਵਿਰੋਧ ਹੋ ਰਿਹਾ ਹੈ, ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖਿਆ ਸੀ। ਧਾਮੀ ਨੇ ਪੱਤਰ 'ਚ ਕਿਹਾ ਕਿ ਜੇਕਰ ਇਹ ਫ਼ਿਲਮ ਪੰਜਾਬ 'ਚ ਰਿਲੀਜ਼ ਹੁੰਦੀ ਹੈ ਤਾਂ ਇਸ ਨਾਲ ਸਿੱਖ ਭਾਈਚਾਰੇ 'ਚ ‘ਰੋਸਾ ਅਤੇ ਗੁੱਸਾ’ ਪੈਦਾ ਹੋਵੇਗਾ ਅਤੇ ਇਸ ਲਈ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੂਬੇ 'ਚ ਇਸ ਦੀ ਰਿਲੀਜ਼ ’ਤੇ ਰੋਕ ਲਾਵੇ।

PunjabKesari

ਭਾਰੀ ਪੁਲਸ ਤਾਇਨਾਤ
ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ’ਤੇ ਪਾਬੰਦੀ ਲਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਪੰਜਾਬ ਦੇ ਅੰਮ੍ਰਿਤਸਰ ਸਥਿਤ ਪੀ. ਵੀ. ਆਰ. ਸਿਨੇਮਾ ਦੇ ਬਾਹਰ ਭਾਰੀ ਗਿਣਤੀ 'ਚ ਪੁਲਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਬਣਾਈ ਜਾ ਰਹੀ ਫ਼ਿਲਮ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News