ਪੰਜਾਬ ਦੇ ਇਨ੍ਹਾਂ ਪਿੰਡਾਂ ਵਿਚ ਭਿਆਨਕ ਬਣੇ ਹਾਲਾਤ, ਡਰਦੇ ਘਰਾਂ ''ਚੋਂ ਬਾਹਰ ਨਹੀਂ ਨਿਕਲ ਰਹੇ ਲੋਕ
Monday, Jan 20, 2025 - 11:07 AM (IST)
ਸਰਦੂਲਗੜ੍ਹ/ਮਾਨਸਾ (ਸੰਦੀਪ ਮਿੱਤਲ) : ਇਲਾਕਾ ਸਰਦੂਲਗੜ੍ਹ ਦੇ ਪਿੰਡਾਂ ’ਚ ਕਿਸੇ ਜੰਗਲੀ ਜਾਨਵਰ ਦੇ ਆਉਣ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਲਾਕੇ ਦੇ ਪਿੰਡਾਂ ਦੇ ਲੋਕ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਸਹਿਮੇ ਹੋਏ ਹਨ। ਲੋਕ ਆਪਣੇ ਖੇਤਾਂ ਅਤੇ ਦੂਰ-ਦੁਰਾਡੇ ਕੰਮ ਕਰਨ ਜਾਣ ਤੋਂ ਵੀ ਡਰ ਮੰਨਣ ਲੱਗੇ ਹਨ। ਇਹ ਅਫਵਾਹ ਹੈ ਜਾਂ ਸੱਚਾਈ, ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਵਣ ਵਿਭਾਗ ਦੇ ਅਧਿਕਾਰੀਆਂ ਅਤੇ ਉਪ ਮੰਡਲ ਅਫਸਰਾਂ ਦੀ ਇਕ ਕਮੇਟੀ ਬਣਾਈ ਹੈ, ਜੋ ਇਸ ਦੀ ਜਾਂਚ ਅਤੇ ਭਾਲ ਕਰਨ ਵਿਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ, ਨੋਟੀਫਿਕੇਸ਼ਨ ਜਾਰੀ
ਕੁੱਝ ਦਿਨ ਪਹਿਲਾਂ ਪਿੰਡ ਬਾਜੇਵਾਲਾ ਵਿਖੇ ਇਕ ਚੀਤੇ ਦੇ ਆਉਣ ਦੀ ਚਰਚਾ ਸੀ। ਹਾਲਾਂਕਿ ਕਿਸੇ ਵੀ ਵਿਅਕਤੀ ਨੇ ਅਜੇ ਤਕ ਇਸ ਜਾਨਵਰ ਨੂੰ ਇਸ ਇਲਾਕੇ ’ਚ ਨਹੀਂ ਦੇਖਿਆ ਪਰ ਸੋਸ਼ਲ ਮੀਡੀਆ 'ਤੇ ਪਾਈ ਵੀਡੀਓ ’ਚ ਕੁੱਝ ਲੋਕ ਇਸ ਚੀਤੇ ਨੂੰ ਸੜਕ ਪਾਰ ਕਰਦੇ, ਖੇਤਾਂ ਵਿਚ ਘੁੰਮਣ ਦਾ ਦਾਅਵਾ ਕਰ ਰਹੇ ਹਨ। ਕੋਈ ਵਿਅਕਤੀ ਕਹਿ ਰਿਹਾ ਹੈ ਕਿ ਕਿਸੇ ਮਹਿਲਾ ਅਧਿਆਪਕ ਨੇ ਇਸ ਚੀਤੇ ਨੂੰ ਕਾਰ ’ਤੇ ਜਾਂਦੇ ਸਮੇਂ ਸੜਕ ਪਾਰ ਕਰਦੇ ਦੇਖਿਆ ਹੈ। ਸੋਸ਼ਲ ਮੀਡੀਆ ’ਤੇ ਸੂਚਨਾ ਦਿੱਤੀ ਜਾ ਰਹੀ ਹੈ ਕਿ ਇਸ ਨੂੰ ਅਫਵਾਹ ਨਾ ਮੰਨਿਆ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਛੁੱਟੀ ਦਾ ਐਲਾਨ
ਇਨ੍ਹਾਂ ਪਿੰਡਾਂ ’ਚ ਚੀਤੇ ਦੇ ਆਉਣ ਦੀ ਅਫਵਾਹ ਨੂੰ ਲੋਕ ਇਸ ਕਰ ਕੇ ਵੀ ਸੱਚ ਮੰਨ ਰਹੇ ਹਨ, ਕਿਉਂਕਿ ਇਕ ਚੀਤਾ ਕੁੱਝ ਦਿਨ ਪਹਿਲਾਂ ਬਠਿੰਡਾ ਵਿਚ ਵੀ ਦੇਖਿਆ ਗਿਆ ਸੀ ਅਤੇ ਸਰਦੂਲਗੜ੍ਹ ਦੇ ਪਿੰਡ ਵੀ ਉਨ੍ਹਾਂ ਪਿੰਡਾਂ ਦੇ ਨਾਲ ਲੱਗਦੇ ਹਨ। ਇਸ ਕਰ ਕੇ ਇਹ ਡਰ ਬਣਿਆ ਹੋਇਆ ਹੈ। ਸਰਦੂਲਗੜ੍ਹ ਦੇ ਪਿੰਡਾਂ ਫੂਸ ਮੰਡੀ, ਭਗਵਾਨਪੁਰ ਹੀਂਗਣਾ, ਸਾਧੂਵਾਲਾ, ਆਹਲੂਪੁਰ, ਬਾਂਦਰਾ, ਮੀਰਪੁਰ ਕਲਾ, ਮੀਰਪੁਰ ਖੁਰਦ, ਰਾਏਪੁਰ ਮਾਖਾ, ਜੌੜਕੀਆਂ ਅਤੇ ਮੀਆਂ ਪਿੰਡਾਂ ਦੇ ਖੇਤਾਂ ’ਚ ਇਸ ਚੀਤੇ ਦੇ ਘੁੰਮਣ ਦੀ ਚਰਚਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ 21 ਜਨਵਰੀ ਨੂੰ ਲੈ ਕੇ ਹੋਇਆ ਵੱਡਾ ਐਲਾਨ, ਹਲਚਲ ਵਧੀ
ਉਧਰ ਡਿਪਟੀ ਕਮਿਸ਼ਨਰ ਮਾਨਸਾ ਨੇ ਵੀ ਵਣ ਵਿਭਾਗ ਦੇ ਅਧਿਕਾਰੀਆਂ ਸਮੇਤ ਮਾਨਸਾ, ਬੁਢਲਾਡਾ, ਸਰਦੂਲਗੜ੍ਹ ਦੇ ਉਪ ਮੰਡਲ ਅਫਸਰਾਂ ਦੀ ਇਕ ਪੜਤਾਲ ਕਮੇਟੀ ਬਣਾ ਕੇ ਇਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ। ਐੱਸ. ਡੀ. ਐੱਮ. ਸਰਦੂਲਗੜ੍ਹ ਨਿਤੀਨ ਜੈਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਵਣ ਮੰਡਲ ਅਧਿਕਾਰੀਆਂ ਨੂੰ ਲੈ ਕੇ ਇਕ ਕਮੇਟੀ ਬਣਾਈ ਗਈ ਹੈ, ਜੋ ਇਸ ਦੀ ਭਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਇਹ ਕੰਮ ਆਰੰਭ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਅੰਦਰ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਜਾਰੀ ਹੋਈ ਵੱਡੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e