ਪੰਜਾਬ ''ਚ ਸਰਦੀਆਂ ਦੌਰਾਨ ਹੋ ਰਿਹਾ ਗਰਮੀਆਂ ਦਾ ਅਹਿਸਾਸ, ਇਕ ਹਫ਼ਤੇ ਕੋਈ ਅਲਰਟ ਨਹੀਂ

Friday, Jan 24, 2025 - 06:13 PM (IST)

ਪੰਜਾਬ ''ਚ ਸਰਦੀਆਂ ਦੌਰਾਨ ਹੋ ਰਿਹਾ ਗਰਮੀਆਂ ਦਾ ਅਹਿਸਾਸ, ਇਕ ਹਫ਼ਤੇ ਕੋਈ ਅਲਰਟ ਨਹੀਂ

ਜਲੰਧਰ- ਅੱਜ ਵੀ ਪੰਜਾਬ ਵਿੱਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪੰਜਾਬ ਵਿਚ ਸਾਰੇ ਤਰ੍ਹਾਂ ਦੇ ਅਲਰਟ ਖ਼ਤਮ ਹੋਣ ਕਾਰਨ ਮੌਸਮ ਹੁਣ ਗ੍ਰੀਨ ਜ਼ੋਨ ਵਿਚ ਚੱਲ ਰਿਹਾ ਹੈ, ਜਿਸ ਨਾਲ ਰਾਹਤ ਮਿਲ ਰਹੀ ਹੈ। ਪਿਛਲੇ 2-3 ਦਿਨਾਂ ਤੋਂ ਲਗਾਤਾਰ ਨਿਕਲੀ ਤਿੱਖੀ ਧੁੱਪ ਨੇ ਸਰਦੀ ਵਿਚ ਕਮੀ ਕੀਤੀ ਹੈ। ਪਿਛਲੇ 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਸੂਬੇ ਵਿੱਚ ਇਹ ਆਮ ਨਾਲੋਂ 3.1 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨ ਵੀ ਖੁਸ਼ਕ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਫਿਰ ਪ੍ਰਾਈਵੇਟ ਸਕੂਲ ਦੇ ਅਧਿਆਪਕ ਵੱਲੋਂ ਮਾਸੂਮ ਬੱਚੇ 'ਤੇ ਤਸ਼ੱਦਦ, ਮਾਪਿਆਂ ਦਾ ਨਿਕਲਿਆ ਤ੍ਰਾਹ

ਮੌਜੂਦਾ ਹਾਲਾਤ 'ਚ ਲੋਕਾਂ ਨੂੰ ਠੰਡ ਤੋਂ ਕਾਫੀ ਰਾਹਤ ਜ਼ਰੂਰ ਮਿਲੀ ਹੈ ਅਤੇ ਆਉਂਦੇ ਦਿਨਾਂ ਦੇ ਵਿੱਚ ਵੀ ਮੌਸਮ ਦੇ ਸਾਫ਼ ਰਹੇਗਾ ਭਾਵ ਕਿ ਨਾ ਹੀ ਧੁੰਦ ਪੈਣ ਦੀ ਅਤੇ ਨਾ ਹੀ ਮੀਂਹ ਪੈਣ ਦੀ ਕੋਈ ਸੰਭਾਵਨਾ ਹੈ।  ਇਸ ਤੋਂ ਇਲਾਵਾ ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਦਿਨ ਦੀ ਠੰਡ ਬਿਲਕੁਲ ਖ਼ਤਮ ਹੋ ਚੁੱਕੀ ਹੈ ਜਦਕਿ ਰਾਤ ਵੇਲੇ ਠੰਡ ਦਾ ਅਹਿਸਾਸ ਹੋ ਰਿਹਾ ਹੈ। ਸੂਬੇ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤੇਜ਼ ਧੁੱਪ ਨਿਕਲਣ ਨਾਲ ਵੱਧ ਤੋਂ ਵੱਧ ਤਾਪਮਾਨ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।   ਲੋਕਾਂ ਦੇ ਪੈਂਡਿੰਗ ਪਏ ਕੰਮ ਹੁਣ ਨਿਪਟਣ ਲੱਗੇ ਹਨ, ਜਿਸ ਕਾਰਨ ਬਾਜ਼ਾਰਾਂ ਵਿਚ ਰੌਣਕ ਦੇਖਣ ਨੂੰ ਮਿਲ ਰਹੀ ਹੈ। ਅੱਗੇ ਵੀ ਮੌਸਮ ਸਾਫ ਬਣਿਆ ਰਹੇਗਾ, ਹਾਲਾਂਕਿ ਪਹਾੜਾਂ ਵਿਚ ਹੋ ਰਹੀ ਬਰਫਬਾਰੀ ਕਾਰਨ ਸ਼ਾਮ ਨੂੰ ਠੰਡੀਆਂ ਹਵਾਵਾਂ ਚੱਲਣ ਦਾ ਸਿਲਸਿਲਾ ਜਾਰੀ ਹੈ।  ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਕੀਤੇ ਨਵੇਂ ਅੰਕੜਿਆਂ ਮੁਤਾਬਕ ਪੂਰਾ ਹਫਤਾ ਇਸੇ ਤਰ੍ਹਾਂ ਧੁੱਪ ਨਿਕਲਣ ਨਾਲ ਤਾਪਮਾਨ ਵਿਚ ਵਾਧਾ ਹੋਵੇਗਾ ਅਤੇ ਦੁਪਹਿਰ ਸਮੇਂ ਮੌਸਮ ਸੁਹਾਵਣਾ ਬਣਿਆ ਰਹੇਗਾ।

ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News