ਇਕ ਹੋਰ ਨੌਜਵਾਨ ਨੂੰ ਖਾ ਗਿਆ ''ਮੌਤ ਦਾ ਟੀਕਾ'', ਓਨਰਡੋਜ਼ ਕਾਰਨ ਹੋ ਗਈ ਮੌਤ
Saturday, Jan 25, 2025 - 05:02 AM (IST)
ਫਿਲੌਰ/ਅੱਪਰਾ (ਭਾਖੜੀ)- ਬੀਤੇ ਦਿਨ ਕਰੀਬੀ ਪਿੰਡ ਛੋਕਰਾਂ ਤੋਂ ਇਕ ਹੋਰ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ, ਜਿੱਥੋਂ ਦੇ ਇਕ 22 ਸਾਲਾ ਨੌਜਵਾਨ ਦੀ ਲਾਡੋਵਾਲ ਨੇੜੇ ਇਕ ਪਿੰਡ ’ਚ ਨਸ਼ੇ ਦਾ ਟੀਕਾ ਖਰੀਦ ਕੇ ਲਾਉਂਦੇ ਹੋਏ ਓਵਰਡੋਜ਼ ਕਾਰਨ ਮੌਤ ਹੋ ਗਈ।
ਇਲਾਕੇ ’ਚ ਪਹਿਲਾਂ ਵੀ ਕਈ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਚੁੱਕੀ ਹੈ। ਬੀਤੇ ਦਿਨ ਛੋਕਰਾਂ ਦੇ ਨੌਜਵਾਨ ਜੱਸੀ (22) ਪੁੱਤਰ ਅਵਤਾਰ ਸਿੰਘ ਦੀ ਨਸ਼ੇ ਦਾ ਟੀਕਾ ਲਗਾਉਂਦੇ ਹੋਏ ਲਾਡੋਵਾਲ ਨੇੜੇ ਓਵਰਡੋਜ਼ ਕਾਰਨ ਮੌਤ ਹੋ ਗਈ। ਲਾਡੋਵਾਲ ਨੇੜੇ ਇਕ ਪਿੰਡ ’ਚ ਨਸ਼ੇ ਦੀ ਜਿਵੇਂ ਫੈਕਟਰੀ ਲੱਗ ਗਈ ਹੋਵੇ। ਇਲਾਕੇ ਦੇ ਬਹੁਤੇ ਨੌਜਵਾਨ ਉਥੇ ਨਸ਼ਾ ਲੈਣ ਜਾਂਦੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਸਸਪੈਂਡ, ਕੈਂਪਸ ਮੈਨੇਜਰ ਬਰਖ਼ਾਸਤ
ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਜਿਹੜਾ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਉਥੇ ਹੀ ਮਰ ਜਾਂਦਾ ਹੈ, ਉਸ ਦੀ ਲਾਸ਼ ਨੂੰ ਵੀ ਨਸ਼ਾ ਸਮੱਗਲਰ ਸਤਲੁਜ ਦਰਿਆ ’ਚ ਸੁੱਟਣ ਤੋਂ ਨਹੀਂ ਕਤਰਾਉਂਦੇ। ਇਲਾਕਾ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਪਿੰਡ ’ਚ ਨਸ਼ੇ ਦੇ ਕਾਰੋਬਾਰ ਨੂੰ ਬੰਦ ਕਰਨ ਲਈ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਸਪੰਰਕ ਕਰਨ ’ਤੇ ਸਬ-ਇੰਸਪੈਕਟਰ ਗੁਰਸ਼ਿੰਦਰ ਕੌਰ ਥਾਣਾ ਮੁਖੀ ਲਾਡੋਵਾਲ ਨੇ ਕਿਹਾ ਕਿ ਲਾਡੋਵਾਲ ਇਲਾਕੇ ’ਚ ਜੋ ਵੀ ਨਸ਼ਾ ਸਮੱਗਲਰ ਨਸ਼ਾ ਵੇਚਦਾ ਫੜਿਆ ਗਿਆ, ਉਸ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਫੜੇ ਗਏ ਮੁਲਜ਼ਮਾਂ ਦੀ ਨਸ਼ੇ ਤੋਂ ਬਣਾਈ ਹੋਈ ਜਾਇਦਾਦ ਵੀ ਕਾਨੂੰਨ ਤਹਿਤ ਕੁਰਕ ਕੀਤੀ ਜਾ ਰਹੀ ਹੈ।
ਇਸ ਸਬੰਧੀ ਸੰਪਰਕ ਕਰਨ ’ਤੇ ਇੰਸ. ਸੰਜੀਵ ਕਪੂਰ ਥਾਣਾ ਮੁਖੀ ਫਿਲੌਰ ਨੇ ਕਿਹਾ ਕਿ ਨਸ਼ੇ ਕਾਰਨ ਮਰਨ ਵਾਲਾ ਪਿੰਡ ਛੋਕਰਾਂ ਦਾ ਨੌਜਵਾਨ ਲਾਡੋਵਾਲ ਦੇ ਨੇੜਿਓਂ ਨਸ਼ਾ ਲਿਆਉਂਦਾ ਸੀ। ਜੇਕਰ ਫਿਲੌਰ ਇਲਾਕੇ ’ਚ ਵੀ ਕੋਈ ਨਸ਼ਾ ਸਮੱਗਲਰ ਫੜਿਆ ਗਿਆ ਅਤੇ ਉਸ ਦੇ ਨਾਲ ਪੂਰੀ ਸਖ਼ਤੀ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e