ਪੰਜਾਬ ਦੇ ਅਸਲਾ ਲਾਇਸੈਂਸ ਧਾਰਕਾਂ ਨੂੰ ਵੱਡੀ ਰਾਹਤ, ਕਰ ਲਓ ਜਲਦੀ ਨਹੀਂ ਤਾਂ...
Saturday, Jan 18, 2025 - 10:45 AM (IST)
ਫਿਰੋਜ਼ਪੁਰ (ਰਾਜੇਸ਼ ਢੰਡ) : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਡਾ. ਨਿਧੀ ਕੁਮੁਦ ਬੰਬਾਹ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਸਲਾ ਲਾਇਸੈਂਸ ਨਾਲ ਸਬੰਧਿਤ ਸੇਵਾਵਾਂ ਸਤੰਬਰ 2019 ਤੋਂ ਈ-ਸੇਵਾ ਪੋਰਟਲ ਰਾਹੀਂ ਸ਼ੁਰੂ ਕੀਤੀਆਂ ਗਈਆਂ ਸਨ। ਉਸ ਤੋਂ ਪਹਿਲਾਂ ਇਹ ਸੇਵਾਵਾਂ ਈ-ਡਿਸਟ੍ਰਿਕ ਪੋਰਟਲ ’ਤੇ ਮੌਜੂਦ ਸਨ, ਜੋ ਕਿ ਸਤੰਬਰ 2019 ਵਿੱਚ ਬੰਦ ਹੋ ਚੁੱਕਾ ਹੈ। ਸਾਲ 2019 'ਚ ਈ-ਸੇਵਾ ਪੋਰਟਲ ਸ਼ੁਰੂ ਹੋਣ ਤੋਂ ਹੁਣ ਤੱਕ ਜ਼ਿਲ੍ਹਾ ਫਿਰੋਜ਼ਪੁਰ ਦੇ ਕਰੀਬ 3784 ਲਾਇਸੈਂਸੀਆਂ ਵੱਲੋਂ ਅਸਲਾ ਲਾਇਸੈਂਸ ਨਾਲ ਸਬੰਧਿਤ ਕੋਈ ਵੀ ਸੇਵਾ ਈ-ਸੇਵਾ ਪੋਰਟਲ ਰਾਹੀਂ ਅਪਲਾਈ ਨਹੀਂ ਕੀਤੀ ਗਈ ਹੈ, ਜਿਸ ਕਰਕੇ ਉਨ੍ਹਾਂ ਦਾ ਡਾਟਾ ਈ-ਸੇਵਾ ਪੋਰਟਲ ’ਤੇ ਅਪਡੇਟ ਨਹੀਂ ਹੋਇਆ ਹੈ।
ਉਕਤ ਲਾਇਸੈਂਸੀਆਂ, ਜਿਨ੍ਹਾਂ ਨੇ ਈ-ਸੇਵਾ ਪੋਰਟਲ ਸਤੰਬਰ 2019 ਤੋਂ ਹੁਣ ਤੱਕ ਕੋਈ ਵੀ ਸੇਵਾ ਅਪਲਾਈ ਨਹੀਂ ਕੀਤੀ ਹੈ, ਨੂੰ ਮਿਤੀ 17 ਦਸੰਬਰ 2024 ਨੂੰ ਸੂਚਿਤ ਕੀਤਾ ਗਿਆ ਸੀ ਕਿ ਮਿਤੀ 1 ਜਨਵਰੀ 2025 ਤੋਂ ਪਹਿਲਾਂ-ਪਹਿਲਾਂ ਅਸਲਾ ਲਾਇਸੈਂਸ ਨਾਲ ਸਬੰਧਿਤ ਲੋੜੀਂਦੀ ਸਰਵਿਸ ਲਈ ਨਜ਼ਦੀਕੀ ਸੇਵਾ ਕੇਂਦਰ ਰਾਹੀਂ ਅਪਲਾਈ ਕੀਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਜਾਣੋ ਕਿਉਂ ਜਾਰੀ ਹੋਏ ਹੁਕਮ
ਉਨ੍ਹਾਂ ਦੱਸਿਆ ਕਿ ਉਕਤ ਸਮਾਂ ਸੀਮਾਂ ਵਿੱਚ ਪੰਜਾਬ ਸਰਕਾਰ ਵੱਲੋਂ ਮਿਤੀ 31 ਜਨਵਰੀ 2025 ਤੱਕ ਵਾਧਾ ਕਰ ਦਿੱਤਾ ਗਿਆ ਹੈ। ਇਸ ਲਈ ਹੁਣ ਉਕਤ ਲਾਇਸੈਂਸੀ ਈ-ਸੇਵਾ ਪੋਰਟਲ ਵਿੱਚ ਮਿਤੀ 31 ਜਨਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8