ਪੰਜਾਬ ਦੇ ਮੌਸਮ ਬਾਰੇ ਨਵੀਂ ਅਪਡੇਟ, ਨਹੀਂ ਪਵੇਗਾ ਮੀਂਹ, ਇਸ ਹਫ਼ਤੇ ਕੋਈ ਅਲਰਟ ਨਹੀਂ
Thursday, Jan 23, 2025 - 11:46 AM (IST)
ਚੰਡੀਗੜ੍ਹ/ਜਲੰਧਰ (ਪੁਨੀਤ) : ਪੰਜਾਬ ਵਿਚ ਸਾਰੇ ਤਰ੍ਹਾਂ ਦੇ ਅਲਰਟ ਖ਼ਤਮ ਹੋਣ ਕਾਰਨ ਮੌਸਮ ਹੁਣ ਗ੍ਰੀਨ ਜ਼ੋਨ ਵਿਚ ਚੱਲ ਰਿਹਾ ਹੈ, ਜਿਸ ਨਾਲ ਰਾਹਤ ਮਿਲ ਰਹੀ ਹੈ। ਪਿਛਲੇ 2-3 ਦਿਨਾਂ ਤੋਂ ਲਗਾਤਾਰ ਨਿਕਲੀ ਤਿੱਖੀ ਧੁੱਪ ਨੇ ਸਰਦੀ ਵਿਚ ਕਮੀ ਕੀਤੀ ਹੈ। ਸੂਰਜ ਦੇਵਤਾ ਦੇ ਦਰਸ਼ਨ ਸਵੇਰੇ 10 ਤੋਂ ਵੀ ਪਹਿਲਾਂ ਹੀ ਹੋ ਰਹੇ ਹਨ ਅਤੇ ਸ਼ਾਮ ਨੂੰ 5 ਵਜੇ ਤਕ ਤਿੱਖੀ ਧੁੱਪ ਨਿਕਲਣ ਕਾਰਣ ਗਰਮਾਹਟ ਬਣੀ ਹੋਈ ਹੈ, ਜਿਸ ਕਾਰਨ ਲੋਕ ਲੰਮੇ ਸਮੇਂ ਤਕ ਧੁੱਪ ਦਾ ਆਨੰਦ ਲੈ ਰਹੇ ਹਨ। ਹੁਣ ਨਿਕਲ ਰਹੀ ਇੰਨੀ ਤਿੱਖੀ ਹੈ ਕਿ ਲੋਕਾਂ ਦਾ ਦੁਪਹਿਰ ਸਮੇਂ ਲਗਾਤਾਰ ਧੁੱਪ ਵਿਚ ਬੈਠ ਸਕਣਾ ਵੀ ਮੁਸ਼ਕਲ ਹੋ ਰਿਹਾ ਹੈ ਅਤੇ ਇਥੇ ਤਕ ਧੁੱਪੇ ਬੈਠੇ ਲੋਕਾਂ ਨੂੰ ਆਪਣੇ ਗਰਮ ਕੱਪੜੇ ਤਕ ਉਤਾਰਣੇ ਪੈ ਰਹੇ ਹਨ। ਮੌਸਮ ਵਿਭਾਗ ਮੁਤਾਬਕ ਇਸ ਪੂਰੇ ਹਫਤੇ ਮੀਂਹ ਦਾ ਕੋਈ ਅਨੁਮਾਨ ਨਹੀਂ ਹੈ।
ਇਹ ਵੀ ਪੜ੍ਹੋ : ਮਾਲਵੇ 'ਚ ਆਈ ਨਵੀਂ ਆਫ਼ਤ, ਲਗਾਤਾਰ ਵਿਗੜ ਰਹੇ ਹਾਲਾਤ, ਖੜ੍ਹੀ ਹੋਈ ਵੱਡੀ ਸਮੱਸਿਆ
ਧੁੱਪ ਕਾਰਨ ਪੰਜਾਬ ਦੇ ਤਾਪਮਾਨ ਵਿਚ ਲਗਾਤਾਰ ਵਾਧਾ ਦਰਜ ਹੋ ਰਿਹਾ ਹੈ। ਪੰਜਾਬ ਵਿਚ ਬੀਤੇ ਦਿਨੀਂ ਸਭ ਤੋਂ ਜ਼ਿਆਦਾ ਤਾਪਮਾਨ 26.3 ਡਿਗਰੀ ਫਰੀਦਕੋਟ ਵਿਚ ਦਰਜ ਕੀਤਾ ਗਿਆ। ਉਥੇ ਹੀ ਮਹਾਨਗਰ ਜਲੰਧਰ ਵਿਚ 21.9 ਡਿਗਰੀ, ਜਦਕਿ ਘੱਟੋ-ਘੱਟ ਤਾਪਮਾਨ 9 ਡਿਗਰੀ ਦੇ ਲੱਗਭਗ ਦਰਜ ਹੋਇਆ। ਧੁੱਪ ਕਾਰਨ ਲੋਕਾਂ ਦੇ ਪੈਂਡਿੰਗ ਪਏ ਕੰਮ ਹੁਣ ਨਿਪਟਣ ਲੱਗੇ ਹਨ, ਜਿਸ ਕਾਰਨ ਬਾਜ਼ਾਰਾਂ ਵਿਚ ਰੌਣਕ ਦੇਖਣ ਨੂੰ ਮਿਲ ਰਹੀ ਹੈ। ਅੱਗੇ ਵੀ ਮੌਸਮ ਸਾਫ ਬਣਿਆ ਰਹੇਗਾ, ਹਾਲਾਂਕਿ ਪਹਾੜਾਂ ਵਿਚ ਹੋ ਰਹੀ ਬਰਫਬਾਰੀ ਕਾਰਨ ਸ਼ਾਮ ਨੂੰ ਠੰਡੀਆਂ ਹਵਾਵਾਂ ਚੱਲਣ ਦਾ ਸਿਲਸਿਲਾ ਜਾਰੀ ਹੈ। ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਕੀਤੇ ਨਵੇਂ ਅੰਕੜਿਆਂ ਮੁਤਾਬਕ ਪੂਰਾ ਹਫਤਾ ਇਸੇ ਤਰ੍ਹਾਂ ਧੁੱਪ ਨਿਕਲਣ ਨਾਲ ਤਾਪਮਾਨ ਵਿਚ ਵਾਧਾ ਹੋਵੇਗਾ ਅਤੇ ਦੁਪਹਿਰ ਸਮੇਂ ਮੌਸਮ ਸੁਹਾਵਣਾ ਬਣਿਆ ਰਹੇਗਾ।
ਇਹ ਵੀ ਪੜ੍ਹੋ : ਗੜ੍ਹਸ਼ੰਕਰ ਥਾਣੇ ਦਾ ਪੁਲਸ ਮੁਲਾਜ਼ਮ ਗ੍ਰਿਫ਼ਤਾਰ, ਐੱਸ. ਐੱਚ. ਓ. ਭੱਜਿਆ, ਇਸ ਮਾਮਲੇ 'ਚ ਹੋਈ ਕਾਰਵਾਈ
ਬੱਸਾਂ ਵਿਚ ਵਧੀ ਯਾਤਰੀਆਂ ਦੀ ਗਿਣਤੀ, ਲੰਮੇ ਰੂਟਾਂ ਦੀ ਵਧੀ ਆਵਾਜਾਈ
ਉਥੇ ਹੀ, ਧੁੱਪ ਨਿਕਲਣ ਤੋਂ ਬਾਅਦ ਬੱਸਾਂ ਵਿਚ ਯਾਤਰੀਆਂ ਦੀ ਗਿਣਤੀ ਇਕਦਮ ਵਧ ਗਈ ਹੈ। ਇਸ ਕਾਰਨ ਲੰਮੇ ਰੂਟਾਂ ਦੀਆਂ ਬੱਸਾਂ ਦੀ ਆਵਾਜਾਈ ਵਧਾਈ ਗਈ ਹੈ। ਦੇਖਣ ਵਿਚ ਆ ਰਿਹਾ ਹੈ ਕਿ ਪਹਾੜੀ ਇਲਾਕਿਆਂ ਸਮੇਤ ਦਿੱਲੀ, ਉੱਤਰਾਖੰਡ, ਹਿਮਾਚਲ ਨੂੰ ਸਫਰ ’ਤੇ ਜਾਣ ਵਾਲੇ ਯਾਤਰੀਆਂ ਿਵਚ ਵਾਧਾ ਹੋਇਆ ਹੈ। ਪਿਛਲੇ ਦਿਨੀਂ ਬੱਸਾਂ ਵਿਚ ਯਾਤਰੀ ਕਾਫੀ ਘੱਟ ਹੋ ਗਏ ਸਨ, ਜਿਸ ਕਾਰਨ ਵੱਖ-ਵੱਖ ਰੂਟਾਂ ’ਤੇ ਆਵਾਜਾਈ ਠੰਢੀ ਪੈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਆਵਾਜਾਈ ਹੋਰ ਵਧੇਗੀ।
ਇਹ ਵੀ ਪੜ੍ਹੋ : ਲਵ ਮੈਰਿਜ ਕਰਵਾਉਣ ਵਾਲੀ ਕੁੜੀ ਨੂੰ ਗੋਲ਼ੀ ਮਾਰਨ ਦਾ ਮਾਮਲਾ ਕੁਝ ਹੋਰ ਹੀ ਨਿਕਲਿਆ, ਪੁਲਸ ਵੀ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e