ਖੇਡਦੇ-ਖੇਡਦੇ ਮਾਸੂਮ ਨਾਲ ਜੋ ਹੋਇਆ... ਮਾਪਿਆਂ ਨੇ ਸੁਫ਼ਨੇ ''ਚ ਵੀ ਨਹੀਂ ਸੀ ਸੋਚਿਆ
Sunday, Jan 26, 2025 - 06:46 PM (IST)
ਲੁਧਿਆਣਾ (ਮੁਨੀਸ਼): ਸਲੇਮ ਟਾਬਰੀ ਖਜੂਰ ਚੌਕ ਨੇੜੇ ਅਸ਼ੋਕ ਨਗਰ ਗਲੀ ਨੰਬਰ 7 ਦੇ ਨੇੜੇ ਪੂਰਨ ਆਟਾ ਚੱਕੀ ਨੇੜੇ ਭੁਜੀਆ ਫੈਕਟਰੀ ਵਿਚ ਸਾਮਾਨ ਛ4ਡਣ ਆਈ ਬਲੈਰੋ ਨੇ ਘਰ ਦੇ ਬਾਹਰ ਖੇਡ ਰਹੇ ਡੇਢ ਸਾਲਾ ਬੱਚੇ ਨੂੰ ਦਰੜ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਮੁਹੰਮਦ ਦਾਨਿਸ਼ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਮੋਬਾਈਲ 'ਤੇ ਧੀ ਦੀ 'ਗੰਦੀ' ਵੀਡੀਓ ਵੇਖ ਹੱਕਾ-ਬੱਕਾ ਰਹਿ ਗਿਆ ਪਿਓ... ਪੰਜਾਬ ਤੋਂ ਸਾਹਮਣੇ ਆਇਆ ਸ਼ਰਮਨਾਕ ਮਾਮਲਾ
ਮ੍ਰਿਤਕ ਦੇ ਪਿਤਾ ਮੁਹੰਮਦ ਆਮਿਰ ਲੇਬਰ ਦਾ ਕੰਮ ਕਰਦੇ ਹਨ। ਉਸ ਨੇ ਦੱਸਿਆ ਕਿ ਦਾਨਿਸ਼ ਉਸ ਦਾ ਇਕਲੌਤਾ ਪੁੱਤ ਸੀ। ਦਾਨਿਸ਼ ਗਲੀ ਵਿਚ ਖੇਡ ਰਿਹਾ ਸੀ, ਤੇਜ਼ ਰਫ਼ਤਾਰ ਨਾਲ ਆਈ ਰਹੀ ਬਲੈਰੋ ਨੇ ਉਸ ਨੂੰ ਦਰੜ ਦਿੱਤਾ ਤੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਬੱਚੇ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8