...ਜਦੋਂ ਏ. ਟੀ. ਐੱਮ. ’ਚੋਂ ਨਿਕਲਿਆ 500 ਦਾ ਅੱਧਾ ਹੋਰ ਅਤੇ ਅੱਧਾ ਹੋਰ ਨੋਟ

08/05/2022 6:02:22 PM

ਭੁਲੱਥ (ਭੂਪੇਸ਼)-ਅੱਜਕਲ੍ਹ ਬੈਂਕ ਪ੍ਰਬੰਧਕਾਂ ਦੀ ਕਈ ਲਾਪ੍ਰਵਾਹੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਦੀ ਅਣਗਹਿਲੀ ਕਾਰਨ ਕਿਤੇ ਇਕ ਬੱਚਾ ਕਿਸੇ ਬੈਂਕ ’ਚੋਂ ਨੋਟਾਂ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਜਾਂਦਾ ਹੈ ਅਤੇ ਕਿਤੇ ਲੁੱਟਖੋਹ ਦੀ ਵੱਡੀ ਵਾਰਦਾਤ ਹੋ ਜਾਂਦੀ ਹੈ। ਜਿਸ ਦੌਰਾਨ ਬਿਪਤਾ ਪ੍ਰਸ਼ਾਸਨ ਨੂੰ ਪਾ ਦਿੱਤੀ ਜਾਂਦੀ ਹੈ ਪਰ ਜਿਨ੍ਹਾਂ ਦੀ ਅਣਗਹਿਲੀ ਕਾਰਨ ਵਾਰਦਾਤ ਹੁੰਦੀ ਹੈ, ਉਹ ਬਚ ਜਾਂਦੇ ਹਨ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ’ਤੇ ਸੁੱਟ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ‘ਲੰਪੀ ਸਕਿਨ’ ਬੀਮਾਰੀ ਦਾ ਕਹਿਰ, 12 ਹਜ਼ਾਰ ਪਸ਼ੂ ਆਏ ਲਪੇਟ ’ਚ, ਪਸ਼ੂ ਮੰਡੀਆਂ ਬੰਦ ਕਰਨ ਦੇ ਹੁਕਮ

ਇਸੇ ਤਰ੍ਹਾਂ ਕਸਬਾ ਭੁਲੱਥ ’ਚ ਇਕ ਵਿਅਕਤੀ ਏ. ਟੀ. ਐੱਮ. ’ਚੋਂ ਪੈਸੇ ਕਢਵਾਉਣ ਗਿਆ ਅਤੇ ਉਸ ਸਮੇਂ ਹੈਰਾਨ ਹੋ ਗਿਆ ਜਦੋਂ ਏ. ਟੀ. ਐੱਮ. ’ਚੋਂ ਟੇਪ ਲੱਗੇ ਹੋਏ ਨੋਟ ਨਿਕਲੇ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਇਕ 500 ਨੋਟ, ਜੋ ਅੱਧਾ ਹੋਰ ਸੀ ਅਤੇ ਬਾਕੀ ਹਿੱਸੇ ਕਿਸੇ ਹੋਰ 500 ਦੇ ਨੋਟ ਦਾ ਜੋੜਿਆ ਹੋਇਆ ਸੀ। ਇਹ ਸਭ ਦੇਖ ਕੇ ਉਕਤ ਵਿਅਕਤੀ ਬਹੁਤ ਪ੍ਰੇਸ਼ਾਨ ਹੋਇਆ, ਕਿਉਂਕਿ ਉਸ ਨੂੰ ਕਿਸੇ ਜ਼ਰੂਰ ਕੰਮ ਲਈ ਪੈਸੇ ਚਾਹੀਦੇ ਸਨ। ਉਧਰ, ਹੋਲੀ-ਹੋਲੀ ਇਹ ਸਾਰੀ ਗੱਲ ਆਲੇ-ਦੁਆਲੇ ਦੇ ਲੋਕਾਂ ’ਚ ਫੈਲ ਗਈ।

ਜਾਣਕਾਰੀ ਅਨੁਸਾਰ ਕਰਤਾਰਪੁਰ ਰੋਡ ਸਥਿਤ ਇਕ ਏ. ਟੀ. ਐੱਮ. ’ਚੋਂ ਹੰਸਰਾਜ ਪੁੱਤਰ ਅਮੀ ਚੰਦ ਵਾਸੀ ਭੁਲੱਥ ਨੇ ਰਕਮ ਕੱਢਵਾਈ, ਜਿਸ ’ਚੋਂ ਪੁਰਾਣੇ ਚੇਪੀ ਵਾਲੇ ਜਿੱਥੇ ਨੋਟ ਨਿਕਲੇ, ਉੱਥੇ ਹੀ ਇਕ 500 ਦਾ ਨੋਟ ਅੱਧਾ ਹੋਰ ਅਤੇ ਦੂਜਾ ਹਿੱਸਾ ਹੋਰ ਨੋਟ ਦਾ ਜੋੜਿਆ ਹੋਇਆ ਸੀ, ਨਿਕਲਿਆ। ਜਿਨ੍ਹਾਂ ਦੇ ਨੰਬਰ ਵੀ ਆਪਸ ’ਚ ਤਾਲਮੇਲ ਕਰਨ ਦੀ ਬਜਾਏ 833339, ਜਦਕਿ ਅੱਧੇ ਹਿੱਸੇ ਦੇ ਨੋਟ ’ਚ ਨੰਬਰ 915359 ਪਾਏ ਗਏ। ਹੰਸਰਾਜ ਪੁੱਤਰ ਅਮੀ ਚੰਦ ਵਾਸੀ ਭੁਲੱਥ ਨੇ ਦੱਸਿਆ ਕਿ ਉਨ੍ਹਾਂ ਨੇ ਏ. ਟੀ. ਐੱਮ. ਨਾਲ ਸਬੰਧਿਤ ਬੈਂਕ ਦੇ ਮੈਨੇਜਰ ਦੇ ਧਿਆਨ ਲਿਆ ਦਿੱਤਾ ਗਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਉਨ੍ਹਾਂ ਨੂੰ ਸਹੀ ਨੋਟ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਉਸ ਨੂੰ ਪੈਸੇ ਕਿਸੇ ਜ਼ਰੂਰ ਕੰਮ ਲਈ ਚਾਹੀਦੇ ਸਨ ਪਰ ਏ. ਟੀ. ਐੱਮ. ’ਚੋਂ ਅਜਿਹੇ ਨੋਟ ਨਿਕਲ ਕਾਰਨ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹੰਸਰਾਜ ਨੇ ਸਬੰਧਿਤ ਬੈਂਕ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਧਿਆਨ ਰੱਖਣ ਕਿ ਅੱਗੇ ਤੋਂ ਅਜਿਹਾ ਨਾ ਹੋਵੇ, ਕਿਉਂਕਿ ਕਿਸੇ ਨੂੰ ਵੀ ਕਿਸੇ ਜ਼ਰੂਰੀ ਕੰਮ ਲਈ ਪੈਸਿਆਂ ਦੀ ਲੋੜ ਪੈ ਸਕਦੀ ਹੈ।

ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਬਾਦਲ ਪਰਿਵਾਰ ’ਤੇ ਨਿਸ਼ਾਨਾ, ਕਿਹਾ-25 ਸਾਲ ਰਾਜ ਕਰਨ ਵਾਲੇ ਅੱਜ ਕਿੱਥੇ ਹਨ?
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News