ਵਿਰਾਸਤ-ਏ-ਖਾਲਸਾ ਸੈਲਾਨੀਆਂ ਲਈ ਬਣਿਆ ਖਿੱਚ ਦਾ ਕੇਂਦਰ

03/27/2024 12:39:07 PM

ਸ੍ਰੀ ਅਨੰਦਪੁਰ ਸਾਹਿਬ (ਸੰਧੂ)-ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਇਸ ਵਾਰ ਵੀ ਹੋਲਾ-ਮਹੱਲਾ ਮੌਕੇ ਸੈਲਾਨੀਆਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਰਿਹਾ। ਸੈਰ ਸਪਾਟਾ ਵਿਭਾਗ ਵੱਲੋਂ ਇਸ ਵਾਰ ਐਡਵੈਚਰ ਸਪੋਰਟਸ ਦਾ ਨਿਵੇਕਲਾ ਉਪਰਾਲਾ ਕੀਤਾ ਗਿਆ, ਜਿਸ ਵਿੱਚ ਹੋਟ ਏਅਰ ਵੈਲੂਨ ਅਤੇ ਵਾਟਰ ਵੋਟਿੰਗ ਦਾ ਉਚੇਚਾ ਪ੍ਰਬੰਧ ਕੀਤਾ ਹੋਇਆ ਸੀ, ਜਿਸ ਦਾ ਸੈਲਾਨੀਆਂ ਨੇ ਭਰਪੂਰ ਅਨੰਦ ਮਾਣਿਆ।

ਇਹ ਵੀ ਪੜ੍ਹੋ: ਨੂਰਪੁਰ ਬੇਦੀ ਦੇ ਫ਼ੌਜੀ ਨੌਜਵਾਨ ਦੀ ਲੱਦਾਖ ਵਿਖੇ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ

ਵਿਰਾਸਤ-ਏ-ਖਾਲਸਾ ਨੂੰ ਵੇਖਣ ਲਈ ਇਸ ਵਾਰ ਆਮ ਦਿਨਾ ਤੋਂ ਚਾਰ ਗੁਣਾ ਵਧੇਰੇ ਸੈਲਾਨੀਆਂ ਦੀ ਆਮਦ ਹੋਈ ਹੈ। ਇਸ ਦੇ ਰੱਖ ਰਖਾਓ ਦੀ ਸੈਲਾਨੀਆਂ ਵੱਲੋ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ, ਸੈਲਾਨੀਆਂ ਦੀ ਭਾਰੀ ਆਮਦ ਨੂੰ ਵੇਖਦੇ ਹੋਏ ਪ੍ਰਬੰਧਕਾਂ ਨੇ ਵਿਰਾਸਤ-ਏ-ਖਾਲਸਾ ਦੇ ਖੋਲ੍ਹਣ ਦੇ ਸਮੇਂ ਵਿਚ ਵੀ ਵਾਧਾ ਕੀਤਾ ਹੋਇਆ ਹੈ। ਸੈਲਾਨੀ ਹੋਟ ਏਅਰ ਵੈਲੂਨ ਅਤੇ ਵਾਟਰ ਵੋਟਿੰਗ ਦਾ ਵੀ ਅਨੰਦ ਮਾਣ ਰਹੇ ਹਨ। ਸੁਰੱਖਿਆ ਪ੍ਰਬੰਧਾਂ ਨੂੰ ਵੀ ਪੂਰੀ ਤਰਾਂ ਦਰੁੱਸਤ ਕੀਤਾ ਹੋਇਆ ਹੈ। ਵਿਰਾਸਤ-ਏ-ਖਾਲਸਾ ਵਿੱਚ ਸਵੀਪ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਲਈ ਵਿਸੇਸ਼ ਕਾਊਟਰ ਸਥਾਪਤ ਕੀਤਾ ਹੋਇਆ ਹੈ, ਜਿੱਥੇ ਸੈਲਾਨੀ ਵੋਟ ਦੇ ਮਹੱਤਵ, ਵੋਟ ਦੇ ਅਧਿਕਾਰੀ ਅਤੇ ਵੋਟ ਦੀ ਲਾਜ਼ਮੀ ਵਰਤੋਂ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਹਨ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਸਾਰੇ ਪੋਲਿੰਗ ਬੂਥਾਂ ’ਤੇ ਰਹੇਗੀ ਸਖ਼ਤੀ, ਹੋਵੇਗੀ 100 ਫ਼ੀਸਦੀ ਵੈੱਬਕਾਸਟਿੰਗ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News