ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੇ 19.50 ਲੱਖ ਰੁਪਏ

08/31/2019 2:02:58 AM

ਫਗਵਾਡ਼ਾ, (ਹਰਜੋਤ)- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਦੋ ਫ਼ਰਜ਼ੀ ਟਰੈਵਲ ਏਜੰਟ ਔਰਤਾਂ ਵੱਲੋਂ ਲੱਖਾਂ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪਰਮਿੰਦਰ ਕੌਰ ਪਤਨੀ ਲੇਟ ਅਜੀਤ ਸਿੰਘ ਵਾਸੀ ਗਲੀ ਨੰਬਰ 2, ਮਨਸਾ ਦੇਵੀ ਨਗਰ ਨੇ ਦੱਸਿਆ ਕਿ ਉਸ ਨੇ ਆਪਣੇ ਲਡ਼ਕੇ ਸੁਖਜੀਤ ਸਿੰਘ ਨੂੰ ਕੈਨੇਡਾ ਵਰਕ ਪਰਮਿਟ ’ਤੇ ਭੇਜਣਾ ਸੀ ਤਾਂ ਉਨ੍ਹਾਂ ਦੇ ਸੰਪਰਕ ’ਚ ਉਕਤ ਦੋ ਟਰੈਵਲ ਏਜੰਟ ਔਰਤਾਂ ਆਈਆਂ ਜਿਨ੍ਹਾਂ ਨੇ ਉਨ੍ਹਾਂ ਦੇ ਲਡ਼ਕੇ ਨੂੰ ਕੈਨੇਡਾ ਭੇਜਣ ਲਈ 19 ਲੱਖ 50 ਹਜ਼ਾਰ ਰੁਪਏ ’ਚ ਸੌਦਾ ਤਹਿ ਕਰ ਲਿਆ।

       ਉਸ ਦੱਸਿਆ ਕਿ ਉਕਤ ਔਰਤਾਂ ਨੇ ਪਹਿਲਾਂ ਜਨਵਰੀ ’ਚ 10 ਲੱਖ ਰੁਪਏ ਤੇ ਫ਼ਿਰ ਬਕਾਇਆ 9.50 ਲੱਖ ਰੁਪਏ ਲੈ ਲਏ ਅਤੇ ਉਸ ਦੇ ਲਡ਼ਕੇ ਨੂੰ ਵਿਦੇਸ਼ ਨਹੀਂ ਭੇਜਿਆ। ਉਸ ਨੇ ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖਾਸਤ ਦੀ ਪਡ਼ਤਾਲ ਤੋਂ ਬਾਅਦ ਸਤਨਾਮਪੁਰਾ ਪੁਲਸ ਨੇ ਇਸ ਸਬੰਧ ’ਚ ਉਕਤ ਔਰਤਾਂ ਖਿਲਾਫ਼ ਧਾਰਾ 420, 406, 24 ਇੰਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਨ੍ਹਾਂ ਔਰਤਾਂ ਨੂੰ ਕੇਸ ’ਚ ਨਾਮਜ਼ਦ ਕੀਤਾ ਹੈ ਉਨ੍ਹਾਂ ’ਚ ਪੂਜਾ ਜੋਸ਼ੀ ਪਤਨੀ ਰਜੇਸ਼ ਜੋਸ਼ੀ ਵਾਸੀ ਮਨਸਾ ਦੇਵੀ ਨਗਰ, ਪੂਨਮ ਜੋਸ਼ੀ ਪਤਨੀ ਅਸ਼ਵਨੀ ਕੁਮਾਰ ਵਾਸੀ ਤਲਵਾਡ਼ਾ ਸ਼ਾਮਲ ਹਨ।


Bharat Thapa

Content Editor

Related News