28 ਲੱਖ ਰੁਪਏ ਉਧਾਰ ਲੈ ਕੇ 2 ਦੁਕਾਨਦਾਰ ਫ਼ਰਾਰ, ਪਰਚਾ ਦਰਜ

05/29/2024 3:07:13 PM

ਚੰਡੀਗੜ੍ਹ (ਸੁਸ਼ੀਲ) : ਮਨੀਮਾਜਰਾ ਦੇ ਓਲਡ ਰੋਪੜ ਰੋਡ ਦੇ ਰਹਿਣ ਵਾਲੇ ਪ੍ਰਵੀਨ ਕੁਮਾਰ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ 2019 ’ਚ ਉਸ ਦੀ ਮੁਲਾਕਾਤ ਉਦੈ ਫੈਸ਼ਨ ਸ਼ਾਪ ਦੇ ਮਾਲਕ ਨੀਰਜ ਵਰਮਾ ਤੇ ਦੀਪਕ ਵਰਮਾ ਨਾਲ ਹੋਈ ਸੀ। ਦੋਵੇਂ ਮਨੀਮਾਜਰਾ ਦੇ ਸ਼ਾਂਤੀ ਨਗਰ ’ਚ ਰਹਿੰਦੇ ਸਨ। ਘਰ ਦੇ ਨੇੜੇ ਹੀ ਨੀਰਜ ਤੇ ਦੀਪਕ ਦੀ ਦੁਕਾਨ ਹੋਣ ਕਾਰਨ ਚੰਗੀ ਜਾਣ-ਪਛਾਣ ਹੋ ਗਈ ਸੀ।

ਮਾਰਚ ’ਚ ਨੀਰਜ ਤੇ ਦੀਪਕ ਵਰਮਾ ਆਏ ਤੇ 28 ਲੱਖ ਰੁਪਏ ਉਧਾਰ ਮੰਗੇ। ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ’ਚ 28 ਲੱਖ ਰੁਪਏ ਵਾਪਸ ਕਰ ਦਿੱਤੇ ਜਾਣਗੇ। ਉਸ ਨੇ ਭਰੋਸਾ ਕਰ ਕੇ ਦੋਹਾਂ ਨੂੰ 28 ਲੱਖ ਰੁਪਏ ਦਿੱਤੇ ਪਰ ਉਨ੍ਹਾਂ 2 ਮਹੀਨੇ ਬਾਅਦ ਵੀ ਪੈਸੇ ਵਾਪਸ ਨਹੀਂ ਕੀਤੇ।

ਦੋਵੇਂ ਰਾਤੋ-ਰਾਤ ਦੁਕਾਨ ਬੰਦ ਕਰ ਕੇ ਭੱਜ ਗਏ। ਜਦੋਂ ਉਨ੍ਹਾਂ ਦੇ ਮਕਾਨ ’ਤੇ ਗਏ ਤਾਂ ਖਾਲੀ ਸੀ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਜਾਂਚ ਤੋਂ ਬਾਅਦ ਥਾਣਾ ਮਨੀਮਾਜਰਾ ਪੁਲਸ ਨੇ ਪ੍ਰਵੀਨ ਦੀ ਸ਼ਿਕਾਇਤ ’ਤੇ ਮੁਲਜ਼ਮ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।


Babita

Content Editor

Related News