ਰੇਲਵੇ ਦੇ ਸਰਕਾਰੀ ਕੁਆਰਟਰ ਤੋਂ 12 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ

09/04/2019 2:11:34 AM

ਜਲੰਧਰ (ਮਹੇਸ਼)-ਕਮਿਸ਼ਨਰੇਟ ਪੁਲਸ ਨੇ ਦਕੋਹਾ ਸਥਿਤ ਰੇਲਵੇ ਦੇ ਇਕ ਸਰਕਾਰੀ ਕੁਆਰਟਰ ਤੋਂ 12 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ। ਹਾਲਾਂਕਿ ਹੁਣ ਤਕ ਪੁਲਸ ਨੇ ਸਰਕਾਰੀ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਪਤਾ ਲੱਗਾ ਹੈ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਨ ਆਈ ਪੁਲਸ ਪਾਰਟੀ ਨੇ ਉਕਤ ਗੈਰਕਾਨੂੰਨੀ ਸ਼ਰਾਬ ਦੇ ਨਾਲ-ਨਾਲ 1 ਸਮੱਗਲਰ ਨੂੰ ਵੀ ਚੁੱਕਿਆ ਹੈ ਜਦਕਿ 2 ਸਮੱਗਲਰ ਪੁਲਸ ਨੂੰ ਚਕਮਾ ਦੇ ਕਰ ਫਰਾਰ ਹੋਣ 'ਚ ਕਾਮਯਾਬ ਹੋ ਗਏ। ਇਸ ਤੋਂ ਇਲਾਵਾ ਪੁਲਸ ਨੇ ਸ਼ਰਾਬ ਸਮੱਗਲਰਾਂ ਦੀ ਕਾਰ ਅਤੇ ਸਕੂਟਰੀ ਨੂੰ ਵੀ ਆਪਣੇ ਕਬਜ਼ੇ 'ਚ ਲੈ ਲਿਆ ਹੈ। ਫੜੇ ਗਏ ਸਮੱਗਲਰਾਂ ਤੋਂ ਪੁਲਸ ਪੁੱਛਗਿਛ ਕਰ ਰਹੀ ਹੈ ਜਦਕਿ ਮੌਕੇ ਤੋਂ ਭੱਜੇ ਸਮੱਗਲਰਾਂ ਦੀ ਤਲਾਸ਼ ਪੁਲਸ ਵਲੋਂ ਸ਼ੱਕੀ ਸਥਾਨਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਫੜੇ ਜਾਣ 'ਤੇ ਪੁਲਸ ਨੂੰ ਹੋਰ ਵੀ ਵੱਡੀ ਮਾਤਰਾ 'ਚ ਸ਼ਰਾਬ ਦੀ ਰਿਕਵਰੀ ਹੋ ਸਕਦੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਸ ਰੇਲਵੇ ਕੁਆਟਰ ਤੋਂ ਪੁਲਸ ਦੇ ਹੱਥ ਸ਼ਰਾਬ ਲੱਗੀ ਹੈ, ਉਹ ਅਲਾਟ ਰੇਲਵੇ ਕਰਮਚਾਰੀ ਨੂੰ ਹੀ ਹੋਇਆ ਹੈ ਪਰ ਉਸ ਨੇ ਅੱਗੇ ਕਿਸੇ ਨੂੰ ਕਿਰਾਏ 'ਤੇ ਦੇ ਰੱਖਿਆ ਸੀ। ਰੇਲਵੇ ਤੋਂ ਸਰਕਾਰੀ ਕੁਆਟਰ ਅਲਾਟ ਕਰਵਾਉਣ ਵਾਲੇ ਕਰਮਚਾਰੀ ਦਾ ਮਾਮਲਾ ਪੁਲਸ ਉਸ ਦੇ ਵਿਭਾਗ ਨੂੰ ਵੀ ਦੇਣ ਜਾ ਰਹੀ ਹੈ।


Karan Kumar

Content Editor

Related News