ਕਸਬਾ ਹਰਿਆਣਾ ‘ਚ ਨਵੇਂ ਬੱਸ ਸਟੈਡ ''ਤੇ ਲੱਗੇ 100 ਫੁੱਟ ਪੋਲ ਨੂੰ ਨਹੀਂ ਹੋਇਆ ਤਿਰੰਗਾ ਨਸੀਬ
Friday, Aug 16, 2024 - 05:36 PM (IST)
ਹਰਿਆਣਾ (ਜਤਿੰਦਰ ਸ਼ਰਮਾ ਰੱਤੀ)- ਕਸਬਾ ਹਰਿਆਣਾ ‘ਚ ਨਵੇਂ ਬਣੇ ਬੱਸ ਸਟੈਡ 'ਤੇ ਲੱਗੇ 100 ਫੁੱਟ ਪੋਲ ਨੂੰ ਤਿਰੰਗਾ ਨਸੀਬ ਨਾ ਹੋਣ ਕਾਰਨ ਅੱਜ ਕਸਬਾ ਹਰਿਆਣਾ ਅਤੇ ਇਲਾਕਾ ਨਿਵਾਸੀਆਂ ‘ਚ ਭਾਰੀ ਰੋਸ ਵੇਖਿਆ ਗਿਆ ਅਤੇ ਰੋਸ ਜ਼ਾਹਰ ਕਰਨ ਆਏ ਹਲਕਾ ਸ਼ਾਮ ਚੁਰਾਸੀ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਇਲਾਕਾ ਨਿਵਾਸੀਆਂ ਅਤੇ ਸਮਰਥਕਾਂ ਨਾਲ ਹਰਿਆਣਾ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਤਿਰੰਗੇ ਨੂੰ ਆਜ਼ਾਦ ਕਰਨ ਲਈ ਭਗਤ ਸਿੰਘ, ਰਾਜ ਗੁਰੂ, ਸੁਖਦੇਵ ਨੇ ਆਪਣੀਆਂ ਜਾਨਾਂ ਇਸ ਤਿਰੰਗੇ ਲਈ ਕੁਰਬਾਨ ਕਰ ਦਿੱਤੀਆਂ ਸਨ ਪਰ ਅੱਜ ਦੇ ਦਿਨ ਬਿਨਾਂ ਤਿਰੰਗੇ ਤੋਂ ਪੋਲ ਦਾ ਹੋਣਾ ਸਾਡੇ ਲਈ ਬਹੁਤ ਸ਼ਰਮਨਾਕ ਹੈ।
ਉਨ੍ਹਾਂ ਕਿਹਾ ਕਿ ਜਿਸ ਸਥਾਨ 'ਤੇ ਤਿਰੰਗਾ ਲਹਿਰਾਉਣਾ ਹੁੰਦਾ ਹੈ, ਉਸ ਜਗ੍ਹਾ 'ਤੇ ਤਿਰੰਗਾ ਲਹਿਰਾਉਣ ਤੋਂ 20-25 ਮਿੰਟ ਪਹਿਲਾਂ ਮੁੱਖ ਮਹਿਮਾਨ ਨੂੰ ਪਹੁੰਚਣਾ ਹੁੰਦਾ ਹੈ। ਮੌਜੂਦਾ ਵਿਧਾਇਕ ਜਿਨ੍ਹਾਂ ਵੱਲੋਂ ਇਥੇ ਝੰਡਾ ਲਹਿਰਾਉਣ ਲਈ ਇਥੇ ਪਹੁੰਚਣਾ ਹੁੰਦਾ ਹੈ, ਮੌਜੂਦਾ ਵਿਧਾਇਕ ਜੋਕਿ ਵਿਦੇਸ਼ ਹਨ ਤਾਂ ਕਿਸੇ ਹੋਰ ਪਤਵੰਤੇ ਦੀ ਡਿਊਟੀ ਲਗਾਉਣੀ ਚਾਹੀਦੀ ਹੈ, ਜੋਕਿ ਤਿਰੰਗਾ ਲਹਿਰਾ ਸਕੇ।
ਇਹ ਵੀ ਪੜ੍ਹੋ- ਕਾਨੂੰਗੋ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੇਲ ਸਿੰਘ ਗਰੇਵਾਲ ਦੀ ਹਾਦਸੇ 'ਚ ਮੌਤ, ਕੁਝ ਦਿਨ ਬਾਅਦ ਜਾਣਾ ਸੀ ਵਿਦੇਸ਼
ਉਨ੍ਹਾਂ ਕਿਹਾ ਕਿ ਅੱਜ ਕੰਢੀ ਖੇਤਰ ਦੇ ਲੋਕ ਆਣੀਆਂ ਮੰਗਾ ਲੈ ਕੇ ਢੋਲਬਾਹਾ ਮਰਨ ਵਰਤ 'ਤੇ ਬੈਠੇ ਹੋਏ ਹਨ ਅਤੇ ਹਲਕੇ ਦੇ ਵਿਧਾਇਕ ਨੂੰ ਇਸ ਦੁਖ਼ਦਾਈ ਘੜ੍ਹੀ ਵਿੱਚ ਲੋਕਾਂ ਨਾਲ ਖੜ੍ਹਨਾ ਚਾਹੀਦਾ ਹੈ। ਜਿੱਥੇ ਵਿਧਾਇਕ ਦੀ ਲੋਕਾਂ ਨੂੰ ਜ਼ਰੂਰਤ ਹੈ ਪਰ ਉਹ ਆਜ਼ਾਦੀ ਦਿਹਾੜੇ ਮੌਕੇ ਵਿਦੇਸ਼ਾਂ ਵਿੱਚ ਸੈਰਾਂ ਕਰ ਰਹੇ ਹਨ ਅਤੇ ਦੁਖ਼ਦ ਗੱਲ ਹੈ ਕਿ ਲੱਖਾਂ ਰੁਪਏ ਖ਼ਰਚ ਹੋਣ 'ਤੇ ਵੀ ਝੰਡੇ ਦੇ ਪੋਲ ਨੂੰ ਕੌਮੀ ਝੰਡਾ ਨਸੀਬ ਨਹੀਂ ਹੋਇਆ ਜੋਕਿ ਸਰਕਾਰ ਲਈ ਸ਼ਰਮਨਾਕ ਗੱਲ ਹੈ।
ਅਜਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਪਵਨ ਕੁਮਾਰ ਆਦੀਆ ਵੱਲੋਂ ਨਵੇਂ ਬਣੇ ਬੱਸ ਸਟੈਡ 'ਤੇ ਤਿਰੰਗਾ ਲਹਿਰਾਇਆ ਗਿਆ। ਇਸ ਮੋਕੇ ਪਵਿੱਤਰ ਦੀਪ ਸਿੰਘ ਆਹਲੋਵਾਲੀਆ ਪ੍ਰਧਾਨ ਯੂਥ ਕਾਂਗਰਸ, ਮਨਿੰਦਰ ਸਿੰਘ ਟਿੰਮੀ ਸ਼ਾਹੀ ਬਲਾਕ ਪ੍ਰਧਾਨ ਕਾਂਗਰਸ, ਸਮਾਜ ਸੇਵੀ ਹਿਮਾਂਸ਼ੂ ਕੌਸ਼ਲ, ਗੁਰਦੇਵ ਕੌਰ ਕੋਸ਼ਲਰ, ਇਕਬਾਲ ਸਿੰਘ ਕੋਸ਼ਲਰ, ਅਨਿਲ ਕੁਮਾਰ, ਬਲਵੰਤ ਰਾਏ ਅਟਵਾਲ, ਪਰਮਿੰਦਰ ਘੁੰਗੀ ਸਰਪੰਚ ਭੂੰਗਾ, ਬਲਵਿੰਦਰ ਪਾਲ, ਕਮਲਜੀਤ ਸਿੰਘ ਸ਼ਾਹੀ, ਕਮਲਦੀਪ ਸੈਣੀ, ਕਰਮਜੀਤ ਦਿਓਲ, ਪਲਵਿੰਦਰ ਸਿੰਘ ਬਿੱਟੂ, ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ, ਪ੍ਰਵੀਨ ਕੁਮਾਰ ਪੰਚ, ਮਨਜੀਤ ਸਿੰਘ ਮਿੰਟੂ, ਸੁੱਖਾ ਫਾਂਬੜਾ, ਅਰਮਾਨ ਸੈਣੀ, ਨਰਿੰਦਰ ਸਿੰਘਕਾਲਾ, ਰਜਨੀ, ਜੱਸੀ ਲੇਹਲ ਪੰਚ, ਸ਼ਸ਼ੀ ਕੁਮਾਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਮਨੀਲਾ 'ਚ ਪੰਜਾਬੀ ਨੌਜਵਾਨ ਦੀ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ, ਨਵੰਬਰ 'ਚ ਰੱਖਿਆ ਸੀ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ