ਅਨਾਜ ਮੰਡੀਆਂ ’ਚ 1.87 ਲੱਖ ਕੁਇੰਟਲ ਝੋਨੇ ਦੀ ਹੋਈ ਖਰੀਦ : ਸਕੱਤਰ

Saturday, Oct 20, 2018 - 02:11 AM (IST)

ਅਨਾਜ ਮੰਡੀਆਂ ’ਚ 1.87 ਲੱਖ ਕੁਇੰਟਲ ਝੋਨੇ ਦੀ ਹੋਈ ਖਰੀਦ : ਸਕੱਤਰ

ਜਾਜਾ, (ਸ਼ਰਮਾ)- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟਾਂਡਾ ਤੇ ਇਸ ਦੀਆਂ ਸਹਾਇਕ ਦੂਜੀਆਂ ਅਨਾਜ ਮੰਡੀਆਂ, ਮਿਆਣੀ, ਜਲਾਲਪੁਰ, ਨੱਥੂਪੁਰ, ਖੋਖਰ, ਕੰਧਾਲਾ ਜੱਟਾਂ ਅਤੇ ਘੋਡ਼ੇਵਾਹਾ ਦੀਆਂ ਅਨਾਜ ਮੰਡੀਆਂ ’ਚ ਝੋਨੇ ਦੀ ਫ਼ਸਲ ਦੇ ਖਰੀਦ ਪ੍ਰਬੰਧ ਮੁਕੰਮਲ ਅਤੇ ਵਧੀਆ ਤਰੀਕੇ ਨਾਲ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਟਾਂਡਾ ਦੇ ਸਕੱਤਰ ਗੁਰਕ੍ਰਿਪਾਲ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਰੀਆਂ ਮੰਡੀਆਂ ਵਿਚ ਕਿਸਾਨਾਂ ਲਈ ਪੀਣ ਵਾਲੇ ਪਾਣੀ, ਸਫ਼ਾਈ ਤੇ ਰੌਸ਼ਨੀ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। 
ਇਸ ਮੌਕੇ ਸਕੱਤਰ ਗੁਰਕ੍ਰਿਪਾਲ ਸਿੰਘ, ਅਕਾਉਂਟੈਂਟ ਸੁਰਿੰਦਰਪਾਲ ਸਿੰਘ ਤੇ ਮੰਡੀ ਸੁਪਰਵਾਈਜ਼ਰ ਰਮਨਦੀਪ ਸਿੰਘ ਨੇ ਦੱਸਿਆ ਕਿ 19 ਅਕਤੂਬਰ ਤੱਕ ਟਾਂਡਾ ਤੇ ਇਸ ਦੀਆਂ ਸਹਾਇਕ ਮੰਡੀਆਂ ਵਿਚ ਕੁੱਲ 1 ਲੱਖ 87 ਹਜ਼ਾਰ ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ 
ਚੁੱਕੀ ਹੈ। ਉਨ੍ਹਾਂ ਕਿਸਾਨਾਂ ਨੂੰ ਆਪਣੀ ਫ਼ਸਲ ਸੁਕਾ ਕੇ ਮੰਡੀਆਂ ’ਚ ਲਿਆਉਣ ਦੀ ਅਪੀਲ ਕੀਤੀ।


Related News