ਕਰਫਿਊ ਦੌਰਾਨ ਘਰੇਲੂ ਹਿੰਸਾ ਨਾਲ ਪੀੜਤ ਔਰਤਾਂ ਲਈ ਚਲਾਇਆ ਜਾ ਰਿਹੈ ''ਸਖੀ ਵਨ ਸਟਾਪ ਸੈਂਟਰ''

04/28/2020 7:48:09 PM

ਰੂਪਨਗਰ, (ਵਿਜੇ ਸ਼ਰਮਾ)— ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਕਰਫਿਊ ਦੌਰਾਨ ਜਿਹੜੀਆਂ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹਨ, ਉਨ੍ਹਾਂ ਲਈ ਸਖੀ-ਵਨ-ਸਟਾਪ ਸੈਂਟਰ ਚਲਾਇਆ ਜਾ ਰਿਹਾ ਹੈ। ਜਿਸ 'ਚ ਮਹਿਲਾਵਾਂ ਘਰੇਲੂ ਹਿੰਸਾ ਤੇ ਹੋਰ ਹਿੰਸਾ ਖਿਲਾਫ ਵੂਮਨ ਹੈਲਪਲਾਇਨ ਨੰਬਰ 181 ਜਾਂ 01881-500070 ਜਾਂ 7018773682 'ਤੇ 24 ਘੰਟੇ ਸੰਪਰਕ ਕਰ ਸਕਦੀਆਂ ਹਨ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾਲ ਪੀੜਤ ਮਹਿਲਾ ਸਿਵਲ ਹਸਪਤਾਲ 'ਚ ਬਣਾਏ ਗਏ 'ਵਨ ਸਟਾਪ ਸੈਂਟਰ' ਜੋ ਕਿ 'ਸਖੀ' ਨਾਲ ਵੀ ਜਾਣਿਆ ਜਾਂਦਾ ਹੈ ਪਹੁੰਚ ਕਰ ਸਕਦੀ ਹੈ। ਵਨ ਸਟਾਪ ਸੈਂਟਰ 'ਚ ਪੀੜਤ ਮਹਿਲਾ ਨੂੰ ਡਾਕਟਰੀ ਸਹਾਇਤਾ, ਕੌਂਸਲਿੰਗ, ਰਹਿਣ ਦਾ ਪ੍ਰਬੰਧ, ਮੁਫਤ ਕਾਨੂੰਨੀ ਸਹਾਇਤਾ ਤੇ ਪੁਲਸ ਸਹਾਇਤਾ ਤੁਰੰਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਫਿਲਹਾਲ ਇਹ ਸੈਂਟਰ ਸਿਵਲ ਹਸਪਤਾਲ ਵਿਖੇ ਚਲਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ 'ਚ ਅਪਾਤਕਾਲੀਨ ਅਤੇ ਰਸਕਿਊ ਸੇਵਾਵਾਂ ਅਧੀਨ ਵਨ-ਸਟਾਪ ਕਰਾਇਸਸ ਸੈਂਟਰ ਵੱਲੋਂ ਹਿੰਸਾ ਪੀੜਤ ਮਹਿਲਾਵਾਂ ਦਾ ਬਚਾਅ ਕਰਕੇ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਦਿੱਤੀ ਜਾਂਦੀ ਹੈ ਤੇ ਪੀੜਤ ਮਹਿਲਾਂ ਨੂੰ ਨੈਸ਼ਨਲ ਹੈਲਥ ਮੀਸ਼ਨ, 108 ਐਮਰਜੈਂਸੀ ਸੇਵਾਵਾਂ, ਪੁਲਸ ਸਹਾਇਤਾ ਦਿੱਤੀ ਜਾਂਦੀ ਹੈ ਤੇ ਹਿੰਸਾ ਪੀੜਤ ਮਹਿਲਾਵਾਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਜਾਂਦਾ ਹੈ ਜਾਂ ਫਿਰ ਸ਼ੈਟਲਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਡਾਕਟਰੀ ਸਹਾਇਤਾ 'ਚ ਹਿੰਸਾ ਨਾਲ ਪੀੜਤ ਮਹਿਲਾਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਜਾਰੀ ਕੀਤੀਆਂ ਗਾਇਡਲਾਇਨਜ਼ ਅਤੇ ਪ੍ਰੋਟੋਕਾਲ ਅਨੁਸਾਰ ਨਾਲ ਲੱਗਦੇ ਹਸਪਤਾਲ 'ਚ ਡਾਕਟਰੀ ਸਹਾਇਤਾ ਅਤੇ ਚੈੱਕਅਪ ਲਈ ਲਿਜਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਵਨ-ਸਟਾਪ ਕਰਾਇਸਸ ਸੈਂਟਰ ਦੁਆਰਾ ਪੀੜਤ ਮਹਿਲਾਵਾਂ ਲਈ ਐੱਫ.ਆਈ.ਆਰ. ਦਰਜ ਕਰਾਉਣ 'ਚ ਸਹਾਇਤਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾਵਾਂ ਨੂੰ ਸੈਂਟਰ ਦੁਆਰਾ ਵਕੀਲ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀ ਕਾਨੂੰਨੀ ਸਹਾਇਤਾ ਅਤੇ ਕੌਂਸਲਿੰਗ ਦੀਆਂ ਸੇਵਾਵਾਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਪੀੜਤ ਮਹਿਲਾਂ ਲਈ ਵਕੀਲ/ਸਰਕਾਰੀ ਵਕੀਲ ਰਾਹੀਂ ਲੀਗਲ ਪ੍ਰੋਸੀਡਊਰ ਨੂੰ ਸਿਪਲੀਫਾਈ ਕਰਕੇ ਉਸਨੂੰ ਕੋਰਟ ਹੈਅਰਿੰਗ 'ਚ ਛੋਟ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਨੇ ਪੀੜਤ ਮਹਿਲਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੌਰਾਨ ਸਖੀ ਵਨ-ਸਟੋਪ ਦੀ ਸਹਾਇਤਾ ਲੈ ਸਕਦੇ ਹਨ।
 


KamalJeet Singh

Content Editor

Related News