ਨਿਊਯਾਰਕ ''ਚ ਟ੍ਰੈਫਿਕ ਸਟਾਪ ''ਤੇ ਪੁਲਸ ਅਧਿਕਾਰੀ ਜੋਨਾਥਨ ਡਿਲਰ ਦਾ ਗੋਲੀ ਮਾਰ ਕੇ ਕਤਲ

03/28/2024 11:38:34 AM

ਨਿਊਯਾਰਕ (ਰਾਜ ਗੋਗਨਾ)- ਨਿਊਯਾਰਕ ਰਾਜ ਦੇ ਕਵੀਂਸ ਇਲਾਕੇ ਵਿੱਚ ਲੰਘੇ ਸੋਮਵਾਰ ਨੂੰ ਟ੍ਰੈਫਿਕ ਸਟਾਪ 'ਤੇ ਡਿਊਟੀ ਦੌਰਾਨ ਨਿਊਯਾਰਕ ਪੁਲਸ ਦੇ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮਾਰੇ ਗਏ ਪੁਲਸ  ਅਧਿਕਾਰੀ ਦੀ ਪਛਾਣ ਜੋਨਾਥਨ ਡਿਲਰ ਵਜੋਂ ਹੋਈ ਹੈ। ਇਸ ਹਾਦਸੇ ਮਗਰੋਂ ਜੋਨਾਥਨ ਨੂੰ ਨਿਊਯਾਰਕ ਦੇ ਜਮਾਇਕਾ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਨੇਪਾਲ ਦੇ ਮੇਅਰ ਦੀ ਧੀ ਗੋਆ ਮੈਡੀਟੇਸ਼ਨ ਸੈਂਟਰ ਤੋਂ ਹੋਈ ਲਾਪਤਾ, 2 ਦਿਨ ਬਾਅਦ ਹੋਟਲ ’ਚ ਮਿਲੀ

ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਸੋਮਵਾਰ ਸ਼ਾਮ ਨੂੰ ਇੱਕ ਨਿਊਜ਼ ਕਾਨਫਰੰਸ ਦੌਰਾਨ ਇਸ ਪੁਲਸ ਅਧਿਕਾਰੀ ਦੀ ਮੌਤ ਬਾਰੇ ਪੁਸ਼ਟੀ ਕੀਤੀ। ਪੁਲਸ ਕਮਿਸ਼ਨਰ ਐਡਵਰਡ ਕੈਬਨ ਨੇ ਘਟਨਾ ਸਬੰਧੀ ਜਾਣਕਾਰੀ ਵਿਚ ਦੱਸਿਆ ਕਿ ਟ੍ਰੈਫਿਕ ਸਟਾਪ 'ਤੇ ਜੋਨਾਥਨ ਵਾਹਨਾਂ ਦੀ ਜਾਂਚ ਕਰ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਉਹ ਇਕ ਵਾਹਨ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਸ਼ੱਕੀ ਵਿਅਕਤੀ ਨੂੰ ਕਾਰ ਵਿਚੋਂ ਬਾਹਰ ਨਿਕਲਣ ਲਈ ਕਈ ਵਾਰ ਕਾਨੂੰਨੀ ਆਦੇਸ਼ ਦਿੱਤਾਪਰ ਉਸ ਨੇ ਕਾਰ ਵਿਚੋਂ ਨਿਕਲਣ ਤੋਂ ਇਨਕਾਰ ਕਰ ਦਿੱਤਾ, ਜਿਸ ਮਗਰੋਂ ਜੋਨਾਥਨ ਨੇ ਖ਼ੁਦ ਉਸ ਨੂੰ ਕਾਰ ਵਿਚੋਂ ਬਾਹਰ ਕੱਢਿਆ ਤਾਂ ਉਸ ਨੇ ਪੁਲਸ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ। ਇਸ ਮਗਰੋਂ ਮੌਕੇ 'ਤੇ ਮੌਜੂਦ ਹੋਰ ਪੁਲਸ ਮੁਲਾਜ਼ਮਾਂ ਦੀ ਜਵਾਬੀ ਕਾਰਵਾਈ ਵਿਚ ਹਥਿਆਰਬੰਦ ਸ਼ੱਕੀ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਬਾਅਦ ਵਿਚ ਜਮਾਇਕਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ 2024 : ਭਾਜਪਾ ਨੇ ਰਿੰਕੂ ਨੂੰ ਉਤਾਰਿਆ ਤਾਂ ਇਸ ਵਾਰ ਸੌਖੀ ਨਹੀਂ ਹੋਵੇਗੀ ਚੁਣੌਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


cherry

Content Editor

Related News