ਕੰਗਣਾ ਰਣੌਤ ਦੇ ਖ਼ਿਲਾਫ਼ ਚੋਣ ਪ੍ਰਚਾਰ ਕਰਨ ਲਈ ਪੰਜਾਬ ਦੇ ਹਰ ਪਿੰਡ ਤੋਂ ਔਰਤਾਂ ਲੈਣਗੀਆਂ ਹਿੱਸਾ

03/29/2024 6:29:24 PM

ਬੁਢਲਾਡਾ (ਬਾਂਸਲ) - ਭਾਜਪਾ ਵੱਲੋਂ ਫ਼ਿਲਮੀ ਅਦਾਕਾਰ ਕੰਗਣਾ ਰਣੌਤ ਨੂੰ ਹਿਮਾਚਲ ਦੇ ਲੋਕ ਸਭਾ ਹਲਕਾ ਮੰਡੀ ਤੋਂ ਉਮੀਦਵਾਰ ਬਣਾਏ ਜਾਣ ਨੂੰ ਲੈਕੇ ਪੰਜਾਬ ਦੇ ਕਿਸਾਨ ਵਰਗ 'ਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੀਆਂ ਕੁੱਝ ਕਿਸਾਨ ਜਥੇਬੰਦੀਆਂ ਵੱਲੋਂ ਕੰਗਣਾ ਰਣੌਤ ਦੇ ਖ਼ਿਲਾਫ਼ ਉਸ ਦੇ ਹਲਕੇ ਮੰਡੀ ਵਿੱਚ ਜਾਕੇ ਚੋਣ ਪ੍ਰਚਾਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਜਥੇਬੰਦੀਆਂ ਵੱਲੋਂ ਕੰਗਣਾ ਖ਼ਿਲਾਫ਼ ਚੋਣ ਪ੍ਰਚਾਰ ਲਈ ਵਿਸ਼ੇਸ਼ ਰਣਨੀਤੀ ਬਣਾਈ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੇ ਹਰ ਪਿੰਡ ਤੋਂ 50-50 ਕਿਸਾਨ ਬੀਬੀਆਂ ਦੇ ਜਥੇ ਭੇਜੇ ਜਾਣ 'ਤੇ ਵਿਚਾਰ ਹੋ ਰਹੀ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : 30-31 ਮਾਰਚ ਨੂੰ ਬੰਦ ਰਹਿਣਗੇ ਦੇਸ਼ ਦੇ ਇਸ ਸੂਬੇ ਦੇ ਪੈਟਰੋਲ ਪੰਪ, ਨਹੀਂ ਮਿਲੇਗਾ ਤੇਲ

ਦੱਸ ਦੇਈਏ ਕਿ ਕਿਸਾਨ ਬੀਬੀਆਂ ਦੇ ਇਹ ਜਥੇ ਹਰ ਵਿਧਾਨ ਸਭਾ ਹਲਕੇ ਅੰਦਰ ਜਿੱਥੇ ਕੰਗਣਾ ਵਿਰੁੱਧ ਪਬਲਿਕ ਮੀਟਿੰਗਾਂ ਕਰ ਸਕਦੇ ਹਨ, ਉੱਥੇ ਹੀ ਹਿੰਦੀ ਭਾਸ਼ਾ 'ਚ ਤਿਆਰ ਕੀਤੇ ਜਾਣ ਵਾਲੇ ਪੈਂਫਲਿਟ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਮੰਡੀ ਹਲਕੇ ਅੰਦਰ ਪ੍ਰਸਿੱਧ ਪਬਲਿਕ ਥਾਵਾਂ ਉੱਤੇ ਤਖ਼ਤੀਆਂ ਉਪਰ ਕੰਗਣਾ ਵਿਰੁੱਧ ਲਿਖੇ ਨਾਅਰਿਆਂ ਨਾਲ ਕਿਸਾਨ ਬੀਬੀਆਂ ਵੱਲੋਂ ਲਗਾਤਾਰ ਖੜ ਕੇ ਚੋਣ ਪ੍ਰਚਾਰ ਕੀਤਾ ਜਾਵੇਗਾ। ਕੰਗਣਾ ਵਿਰੁੱਧ ਆਰੰਭੀ ਜਾਣ ਵਾਲੀ ਚੋਣ ਪ੍ਰਚਾਰ ਮੁਹਿੰਮ ਦੀ ਕਮਾਂਡ ਕਿਸਾਨ ਬੀਬੀਆਂ ਹੱਥ ਹੀ ਰਹੇਗੀ। 

ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ

ਇਸ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਪੰਜਾਬ ਦੇ ਕੁਝ ਕਿਸਾਨ ਆਗੂਆਂ ਵੱਲੋਂ ਮੰਡੀ ਲੋਕ ਸਭਾ ਹਲਕੇ ਦੇ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਆਗੂਆਂ ਸਮੇਤ ਸਮਾਜ ਸੇਵੀ ਜਥੇਬੰਦੀਆਂ ਨਾਲ ਤਾਲਮੇਲ ਕਰਨ ਲਈ ਯਤਨ ਹੋ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਗੱਗੀ ਕਲੀਪੁਰ ਨੇ ਕਿਹਾ ਭਾਜਪਾ ਨੇ ਗੈਰ ਸਿਆਸੀ ਪਿਛੋਕੜ ਵਾਲੀ ਕੰਗਣਾ ਰਣੌਤ ਨੂੰ ਉਮੀਦਵਾਰ ਬਣਾ ਕੇ ਜਿੱਥੇ ਸਮੁੱਚੇ ਔਰਤ ਵਰਗ ਦਾ ਅਪਮਾਨ ਕੀਤਾ, ਉੱਥੇ ਹੀ ਕਿਸਾਨ ਮਜ਼ਦੂਰ ਵਰਗ ਨੂੰ ਚੁਨੌਤੀ ਦਿੱਤੀ ਹੈ।

ਇਹ ਵੀ ਪੜ੍ਹੋ - ਦੇਸ਼ 'ਚ ਰਹਿਣ ਵਾਲੇ ਲੋਕਾਂ ਲਈ ਵੱਡੀ ਖ਼ਬਰ : 4 ਦਿਨਾਂ ਦੇ ਅੰਦਰ ਇਹ ਕੰਮ ਪੂਰੇ ਨਾ ਕਰਨ 'ਤੇ ਹੋ ਸਕਦਾ ਨੁਕਸਾਨ

ਉਨ੍ਹਾਂ ਨੇ ਕਿਹਾ ਦੁਨੀਆਂ ਭਰ ਦੇ ਲੋਕ ਜਾਣਦੇ ਹਨ ਕੰਗਣਾ ਰਣੌਤ ਨੇ ਦਿੱਲੀ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੀਆਂ ਬਜ਼ੁਰਗ ਕਿਸਾਨ ਬੀਬੀਆਂ ਬਾਰੇ ਅਸੱਭਿਅਕ ਭਾਸ਼ਾ ਚ ਅਭੱਦਰ ਟਿੱਪਣੀ ਕਰਕੇ ਔਰਤਾਂ ਦਾ ਅਪਮਾਨ ਕੀਤਾ ਸੀ। ਦੱਸ ਦੇਈਏ ਕਿ ਕੰਗਣਾ ਰਣੌਤ ਨੇ ਅੰਦੋਲਨ ਵਿੱਚ ਭਾਗ ਲੈਣ ਵਾਲੀਆਂ ਬੀਬੀਆਂ 'ਤੇ ਟਿੱਪਣੀ ਕਰਦਿਆਂ 100-100 ਰੁਪਏ ਲੈਣ ਵਾਲੀਆਂ ਦਿਹਾੜੀਦਾਰ ਔਰਤਾਂ ਦੱਸਿਆ ਸੀ, ਜਿਸ ਕਰਕੇ ਫਿਲਮੀ ਅਦਾਕਾਰ ਦਾ ਉਸ ਮੌਕੇ ਵੱਡੇ ਪੱਧਰ ਵਿਰੋਧ ਹੋਇਆ ਸੀ। ਉਸ ਤੋਂ ਬਾਅਦ ਇਹ ਵਿਰੋਧ ਅੱਜ ਵੀ ਕਿਸੇ ਨਾ ਕਿਸੇ ਰੂਪ ’ਚ ਸਾਹਮਣੇ ਆਉਂਦਾ ਰਹਿੰਦਾ ਹੈ। ਉਧਰ ਕੰਗਣਾ ਰਣੌਤ ਵੱਲੋਂ ਵੀ ਪੰਜਾਬੀਆਂ ਉੱਤੇ ਲਗਾਤਾਰ ਤਿੱਖੇ ਸ਼ਬਦਾਂ ਵਾਲੇ ਹਮਲੇ ਅਕਸਰ ਹੀ ਹੁੰਦੇ ਰਹਿੰਦੇ ਹਨ।

ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News