ਔਰਤਾਂ ਦੀ ਬੱਚੇਦਾਨੀ ਦੇ ਬਾਹਰ ਨਿਕਲਣ ਦੇ ਮੁੱਖ ਕਾਰਨ, ਜਾਣੋ ਘਰੇਲੂ ਉਪਾਅ

Saturday, Apr 06, 2024 - 03:52 PM (IST)

ਔਰਤਾਂ ਦੀ ਬੱਚੇਦਾਨੀ ਦੇ ਬਾਹਰ ਨਿਕਲਣ ਦੇ ਮੁੱਖ ਕਾਰਨ, ਜਾਣੋ ਘਰੇਲੂ ਉਪਾਅ

ਜਲੰਧਰ (ਬਿਊਰੋ) : ਸਰੀਰ ਦੇ ਸਾਰੇ ਹੀ ਅੰਗ ਬਹੁਤ ਮਹੱਤਵਪੂਰਨ ਹੁੰਦੇ ਹਨ ਪਰ ਜਨਾਨੀਆਂ ਦੀ ਬੱਚੇਦਾਨੀ ਸਰੀਰ ਦਾ ਕਾਫ਼ੀ ਅਹਿਮ ਹਿੱਸਾ ਹੁੰਦੀ ਹੈ ਕਿਉਂਕਿ ਜਨਾਨੀਆਂ ਦੀ ਜ਼ਿੰਦਗੀ ਵਿਚ ਇਹ ਖ਼ਾਸ ਭੂਮਿਕਾ ਨਿਭਾਉਂਦੀ ਹੈ। ਇਸ ਦੇ ਜਰੀਏ ਹੀ ਜਨਾਨੀਆਂ ਨੂੰ ਪੀਰੀਅਡਸ ਆਉਂਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਮਾਂ ਬਣਨ ਦਾ ਸੁੱਖ ਪ੍ਰਾਪਤ ਕਰਦੀਆਂ ਹਨ। ਕੀ ਤੁਹਾਨੂੰ ਪਤਾ ਹੈ ਕਿ ਬੱਚੇਦਾਨੀ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਹਨ। ਜਿਵੇਂ ਕਿ ਬੱਚੇਦਾਨੀ ਦੇ ਨਿਓਪਲਾਸਮ, ਸੋਜ, ਲਾਗ ਆਦਿ। ਇਨ੍ਹਾਂ ਕਾਰਨ ਗਰਭ ਅਵਸਥਾ 'ਚ ਵੀ ਸਮੱਸਿਆ ਹੁੰਦੀ ਹੈ। ਇਸ ਨਾਲ ਬੱਚੇਦਾਨੀ ਦੇ ਬਾਹਰ ਫਿਸਲਣ ਦੀ ਸਮੱਸਿਆ ਹੁੰਦੀ ਹੈ। ਇਹ ਸਮੱਸਿਆ 50 ਤੋਂ 60 ਸਾਲ ਦੀਆਂ ਜਨਾਨੀਆਂ ਵਿਚ ਹੁੰਦੀ ਹੈ। ਅਜਿਹੀ ਸਥਿਤੀ ਵਿਚ ਬੱਚੇਦਾਨੀ ਅੱਗੇ ਵਧਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਪੀੜਤ ਜਨਾਨੀਆਂ ਆਪਣਾ ਪਿਸ਼ਾਬ ਨਹੀਂ ਰੋਕ ਪਾਉਂਦੀਆਂ। ਇਸ ਤੋਂ ਇਲਾਵਾ ਉਨ੍ਹਾਂ ਨੂੰ ਗੈਸ ਦੀ ਸ਼ਿਕਾਇਤ ਰਹਿੰਦੀ ਹੈ। ਇਸ ਖ਼ਬਰ ਰਾਹੀਂ ਅਸੀਂ ਤੁਹਾਨੂੰ ਬੱਚੇਦਾਨੀ ਦੇ ਫਿਸਲਣ ਦਾ ਕਾਰਨ ਅਤੇ ਇਸ ਨੂੰ ਵਾਪਸ ਉਸੇ ਸਥਾਨ 'ਤੇ ਕਿਵੇਂ ਲਿਆਣਾ ਬਾਰੇ ਦੱਸਾਂਗੇ।


ਬੱਚੇਦਾਨੀ ਬਲੈਡਰ ਅਤੇ ਗੁਦਾ ਦੇ ਵਿਚਕਾਰ ਸਥਿਤ ਹੈ। ਅੰਤੜੀਆਂ ਦੀ ਗਤੀ ਗੁਦਾ ਰਾਹੀਂ ਕੀਤੀ ਜਾਂਦੀ ਹੈ। ਜਦੋਂ ਬੱਚੇਦਾਨੀ ਆਪਣੇ ਸਥਾਨ ਤੋਂ ਖਿਸਕ ਜਾਂਦੀ ਹੈ ਤਾਂ ਸਭ ਤੋਂ ਵੱਧ ਸਮੱਸਿਆਵਾਂ ਬਲੈਡਰ ਅਤੇ ਗੁਦਾ ਨਾਲ ਸਬੰਧਿਤ ਹੁੰਦੀਆਂ ਹਨ। ਜਿਵੇਂ-


1. ਕਬਜ਼
2. ਬਲੋਟਿੰਗ
3. ਪਿਸ਼ਾਬ ਕਰਦੇ ਸਮੇਂ ਦਰਦ
4. ਢਿੱਡ ਦੇ ਹੇਠਲੇ ਹਿੱਸੇ 'ਚ ਭਾਰੀਪਨ ਮਹਿਸੂਸ ਹੋਣਾ
5. ਬੈਠਣ 'ਚ ਮੁਸ਼ਿਕਲ ਹੋਣੀ 
6. ਹਿਪਸ ਅਤੇ ਢਿੱਡ ਦਾ ਬਾਹਰ ਨਿਕਲਣਾ
7. ਹੱਸਣ, ਖੰਘਣ ਜਾਂ ਛਾਲ ਮਾਰਨ ਵੇਲੇ ਪਿਸ਼ਾਬ ਨਿਕਲਣਾ


ਆਖਿਰ ਕਿਉਂ ਬੱਚੇਦਾਨੀ ਨਿਕਲਦੀ ਹੈ ਬਾਹਰ
1. ਵਧਦੀ ਉਮਰ ਨਾਲ ਜਨਾਨੀ ਦੇ ਸਰੀਰ ਦਾ ਹੇਠਲਾ ਹਿੱਸਾ ਕਮਜ਼ੋਰ ਹੋ ਜਾਂਦਾ ਹੈ
2. ਗਰਭ ਅਵਸਥਾ ਅਤੇ ਲੇਬਰ ਦਰਦ
3. ਜ਼ਿਆਦਾ ਭਾਰ ਹੋਣਾ
4. ਸਰੀਰਕ ਗਤੀਵਿਧੀ ਨਾ ਕਰਨਾ

 

ਯੂਟੇਰਿਨ ਪ੍ਰੋਬਲਮ ਨੂੰ ਰੋਕਣ ਲਈ ਉਪਾਅ
1. ਸਭ ਤੋਂ ਪਹਿਲਾਂ ਆਪਣੀ ਸਥਿਤੀ ਨੂੰ ਸਹੀ ਰੱਖੋ। ਕਈ ਵਾਰ ਜਨਾਨੀਆਂ ਦੀ ਹਿਪਸ ਪਿਛਲੇ ਪਾਸੇ ਤੋਂ ਬਾਹਰ ਨਿਕਲਣ ਲੱਗ ਜਾਂਦੀ ਹੈ। ਇਸ ਹਾਲਤ 'ਚ ਜਦੋਂ ਉਹ ਅੱਗੇ ਵੱਲ ਝੁਕਦੀ ਹੈ ਤਾਂ ਬੱਚੇਦਾਨੀ ਕਮਜ਼ੋਰ ਹੋ ਜਾਂਦੀ ਹੈ।

2. ਪਿਸ਼ਾਬ ਅਤੇ ਲੈਟਰੀਨ ਕਰਨ ਸਮੇਂ ਖਿਚਾਅ ਨਾ ਕਰੋ। ਇਸ ਨਾਲ ਬੱਚੇਦਾਨੀ 'ਤੇ ਦਬਾਅ ਪੈਂਦਾ ਹੈ।

3. ਹਫ਼ਤੇ 'ਚ ਦੋ ਵਾਰ ਸਟਰੈਂਥ ਟਰੇਨਿੰਗ ਤੇ ਸਾਈਕਲਿੰਗ ਕਰੋ। ਇਸ ਨਾਲ ਪੈਲਵਿਕ ਏਰੀਆ ਅਤੇ ਲੱਤਾਂ ਨੂੰ ਮਜ਼ਬੂਤੀ ਮਿਲੇਗੀ।

4. ਸਹੀ ਜੁੱਤੀ ਪਹਿਨੋ, ਜਿਸ ਨਾਲ ਹਿਪਸ ਬਾਹਰ ਨਾ ਨਿਕਲੇ।

5. ਭੋਜਨ 'ਚ ਰੇਸ਼ੇਦਾਰ ਭੋਜਨ ਲਓ ਤਾਂ ਕਿ ਕਬਜ਼ ਨਾ ਹੋਵੇ। ਕੈਲਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਖੁਰਾਕ ਖਾਓ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News