ਬਿਨਾਂ ਮਨਜ਼ੂਰੀ ਤੋਂ ਕੋਈ ਵੀ ਦੁਕਾਨਦਾਰ ਪਟਾਕੇ ਨਾ ਵੇਚੇ : ਐੱਸ. ਐੱਚ. ਓ.

10/25/2018 3:33:30 PM

ਚੰਡੀਗੜ੍ਹ (ਅਨਿਲ) : ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਸਿਵਲ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਦੁਕਾਨਦਾਰ ਪਟਾਕਿਆਂ ਦਾ ਨਾ ਤਾਂ ਸਟਾਕ ਕਰਨ ਤੇ ਨਾ ਹੀ ਸਟਾਲ ਵਗੈਰਾ ਲਾਉਣ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡੇਰਾਬੱਸੀ ਦੇ ਮੁੱਖ ਅਫਸਰ ਇੰਸਪੈਕਟਰ ਮਹਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਐੱਸ. ਡੀ. ਐੱਮ. ਡੇਰਾਬੱਸੀ ਦੇ ਨਿਰਦੇਸ਼ਾਂ ਤਹਿਤ ਸ਼ਹਿਰ ਦੀ ਸੁਰੱਖਿਆ ਦੇ ਮੱਦੇਨਜ਼ਰ ਬਿਨਾਂ ਮਨਜ਼ੂਰੀ ਦੇ ਪਟਾਕੇ ਵੇਚਣ ’ਤੇ ਪੂਰਨ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਪਟਾਕੇ ਵੇਚਣ ਲਈ ਕੁਝ ਖਾਸ ਥਾਵਾਂ ਦੀ ਚੋਣ ਕੀਤੀ ਗਈ ਹੈ। ਇਸ ਲਈ ਜੇ ਕੋਈ ਦੁਕਾਨਦਾਰ ਬਿਨਾਂ ਮਨਜ਼ੂਰੀ ਦੇ ਪਟਾਕਿਆਂ ਦਾ ਸਟਾਕ ਕਰੇਗਾ ਜਾ ਵੇਚੇਗਾ ਤਾਂ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News