YouTube 'ਠੱਪ' ਦੀ ਖਬਰ ਨਾਲ ਖੁੱਲ੍ਹੀ ਯੂਜ਼ਰਸ ਦੀ ਨੀਂਦ, ਨਹੀਂ ਚੱਲ ਰਹੇ ਸੀ ਵੀਡੀਓਜ਼
Wednesday, Oct 17, 2018 - 08:32 AM (IST)

ਨਵੀਂ ਦਿੱਲੀ— ਇੰਟਰਨੈੱਟ ਯੂਜ਼ਰਸ ਦੀ ਨੀਂਦ ਬੁੱਧਵਾਰ ਸਵੇਰ ਨੂੰ ਯੂਟਿਊਬ ਡਾਊਨ ਦੀ ਖਬਰ ਨਾਲ ਖੁੱਲ੍ਹੀ। ਦੁਨੀਆ ਭਰ 'ਚ ਵੀਡੀਓ ਸਟ੍ਰੀਮਿੰਗ ਯੂਟਿਊਬ ਠੱਪ ਹੋ ਗਿਆ ਸੀ। ਤਕਰੀਬਨ ਇਕ ਘੰਟੇ ਤੋਂ ਵਧ ਸਮੇਂ ਤਕ ਬੰਦ ਰਹਿਣ ਦੇ ਬਾਅਦ ਸਵੇਰ 8.10 ਵਜੇ ਯੂਟਿਊਬ ਦੁਬਾਰਾ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਯੂਟਿਊਬ ਡਾਊਨ ਹੋਣ 'ਤੇ ਕੰਪਿਊਟਰ ਅਤੇ ਐਪ ਕਿਤੇ ਵੀ ਵੀਡੀਓਜ਼, ਯੂਟਿਊਬ ਟੀ. ਵੀ. ਅਤੇ ਯੂਟਿਊਬ ਮਿਊਜ਼ਿਕ ਨਹੀਂ ਚੱਲ ਰਹੇ ਸਨ।
ਇੱਥੋਂ ਤਕ ਕਿ ਦੂਜੀਆਂ ਵੈੱਬਸਾਈਟਸ 'ਚ ਯੂਟਿਊਬ ਦੇ ਜੋ ਵੀਡੀਓਜ਼ ਜੋੜੇ ਗਏ ਸਨ ਉਨ੍ਹਾਂ 'ਚ ਵੀ ਤਕਨੀਕੀ ਖਰਾਬੀ ਨਜ਼ਰ ਆ ਰਹੀ ਸੀ। ਵੀਡੀਓ ਪਲੇਅ ਕਰਨ 'ਤੇ ਯੂਜ਼ਰਸ ਨੂੰ 500 ਅਤੇ 503 ਇੰਟਰਨੈੱਲ ਸਰਵਰ ਤਕਨੀਕੀ ਖਰਾਬੀ ਦੇ ਮੈਸੇਜ ਦਿਖਾਈ ਦੇ ਰਿਹਾ ਸੀ। ਵੀਡੀਓ ਪੇਜ 'ਤੇ ਸਿਰਫ ਵੀਡੀਓ ਫੋਲਡਰ ਹੀ ਨਜ਼ਰ ਆ ਰਹੇ ਸਨ। ਇਸ 'ਤੇ ਕੰਪਨੀ ਨੂੰ ਲੋਕਾਂ ਵੱਲੋਂ ਕਈ ਟਵੀਟ ਹੋਣੇ ਸ਼ੁਰੂ ਹੋ ਗਏ ਅਤੇ ਯੂਟਿਊਬ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਸਮੱਸਿਆ ਦਾ ਹੱਲ ਜਲਦ ਹੀ ਦੂਰ ਕੀਤਾ ਜਾ ਰਿਹਾ ਹੈ।
ਤਕਨੀਕੀ ਗੜਬੜੀਆਂ ਨੂੰ ਦੂਰ ਕਰਦੇ ਹੋਏ ਕੰਪਨੀ ਨੇ ਟਵੀਟ 'ਤੇ ਜਾਣਕਾਰੀ ਦਿੰਦੇ ਹੋਏ ਕਿਹਾ, ''ਅਸੀਂ ਵਾਪਸ ਆ ਗਏ ਹਾਂ। ਤੁਹਾਡੀ ਸਹਿਣਸ਼ੀਲਤਾ ਲਈ ਧੰਨਵਾਦ। ਜੇਕਰ ਤੁਹਾਡੇ ਸਾਹਮਣੇ ਅਜੇ ਵੀ ਕੋਈ ਡਾਊਨ ਵਰਗੀ ਪ੍ਰਾਬਲਮ ਸਾਮਹਣੇ ਆ ਰਹੀ ਹੈ ਤਾਂ ਕ੍ਰਿਪਾ ਕਰਕੇ ਸਾਨੂੰ ਦੱਸੋ।'' ਜ਼ਿਕਰਯੋਗ ਹੈ ਕਿ ਬੁੱਧਵਾਰ ਸਵੇਰ ਯੂਟਿਊਬ ਠੱਪ ਹੋਣ ਦੀ ਖਬਰ ਆਉਂਦੇ ਹੀ ਟਵਿੱਟਰ 'ਤੇ 'ਯੂਟਿਊਬ ਡਾਊਨ' ਟਾਪ ਟਰੈਂਡ ਬਣ ਗਿਆ ਸੀ।