140 ਰੁਪਏ 'ਚ ਵਿਕ ਰਿਹਾ ਹੈ ਤੁਹਾਡਾ ਇੰਟਰਨੈੱਟ 'ਤੇ ਮੌਜੂਦ ਪ੍ਰੋਫਾਇਲ

Saturday, May 18, 2019 - 03:57 PM (IST)

140 ਰੁਪਏ 'ਚ ਵਿਕ ਰਿਹਾ ਹੈ ਤੁਹਾਡਾ ਇੰਟਰਨੈੱਟ 'ਤੇ ਮੌਜੂਦ ਪ੍ਰੋਫਾਇਲ

ਬਿਜ਼ਨੈੱਸ ਡੈਸਕ — ਇੰਟਰਨੈੱਟ 'ਤੇ ਮੌਜੂਦ ਤੁਹਾਡੀ ਪ੍ਰ੍ਰੋਫਾਈਲ ਅਤੇ ਵਿੱਤੀ ਜਾਣਕਾਰੀਆਂ ਡਾਰਕ ਵੈਬ 'ਚ 140 ਰੁਪਏ ਤੋਂ ਵੀ ਘੱਟ ਕੀਮਤ 'ਤੇ ਵਿਕ ਰਹੀਆਂ ਹਨ। ਸਿਰਫ ਹੈਕਰਸ ਹੀ ਨਹੀਂ ਵੱਡੀਆਂ-ਵੱਡੀਆਂ ਕੰਪਨੀਆਂ ਅਤੇ ਬਜ਼ਾਰ ਨਾਲ ਜੁੜੀ ਰਿਸਰਚ ਕਰਨ ਵਾਲੇ ਲੋਕ ਵੀ ਇਸ ਡਾਟਾ ਨੂੰ ਚੋਰੀ-ਛੁਪੇ ਖਰੀਦ ਰਹੇ ਹਨ।

ਇਨ੍ਹਾਂ ਦੀ ਹੋ ਰਹੀ ਹੈ ਚੋਰੀ

'ਡਾਰਕ ਵੈਬ' ਨਾਮ ਦੀ ਇਹ ਦੁਨੀਆ ਰੈਗੂਲਰ ਬ੍ਰਾਊਜ਼ਰਸ ਦੇ ਜ਼ਰੀਏ ਐਕਸੈਸ ਨਹੀਂ ਹੋ ਸਕਦੀ। ਸਿਰਫ ਟਾਰ ਵਰਗੇ ਓਪਨ ਸੋਰਸ ਸਾਫਟਵੇਅਰ ਜਿਹੜੇ ਕਿ ਅਣਜਾਣ ਕਮਿਊਨੀਕੇਸ਼ਨ ਦੀ ਆਗਿਆ ਦਿੰਦੇ ਹਨ, ਉਨ੍ਹਾਂ ਜ਼ਰੀਏ ਹੀ ਡਾਰਕ ਵੈਬ ਨੂੰ ਐਕਸੈਸ ਕੀਤਾ ਜਾ ਸਕਦਾ ਹੈ। ਇੰਟਰਨੈੱਟ ਦੇ ਇਸ ਲੁੱਕੇ ਹੋਏ ਹਿੱਸੇ 'ਚ ਹੈਕਰਸ ਇੰਟਰਨੈੱਟ ਯੂਜ਼ਰਜ਼ ਦੀ ਜਾਣਕਾਰੀ ਮੁਹੱਈਆ ਕਰਵਾ ਰਹੇ ਹਨ। ਇਨ੍ਹਾਂ ਵਿਚ ਪਾਸਵਰਡ, ਟੈਲੀਫੋਨ ਨੰਬਰ ਅਤੇ ਈਮੇਲ ਆਈ.ਡੀ. ਵਰਗੀਆਂ ਜਾਣਕਾਰੀਆਂ ਸ਼ਾਮਲ ਹਨ। ਅਜਿਹੇ ਤੁਹਾਨੂੰ ਬਹੁਤ ਜ਼ਿਆਦਾ ਚੌਕੰਣੇ ਰਹਿਣ ਦੀ ਜ਼ਰੂਰਤ ਹੈ।

ਇਹ ਗਰੁੱਪ ਵੇਚ ਰਹੇ ਹਨ ਡਾਟਾ

ਮਾਹਰਾਂ ਦਾ ਕਹਿਣਾ ਹੈ ਕਿ ਇਸ ਡਾਟਾ ਨੂੰ ਹਾਸਲ ਕਰਨ ਵਾਲਿਆਂ 'ਚ ਸਾਈਬਰ ਅਟੈਕ ਕਰਨ ਵਾਲੇ, ਕੰਜ਼ਿਊਮਰ ਬਿਹੇਵਿਅਰ  ਨੂੰ ਟ੍ਰੈਕ ਕਰਨ  ਵਾਲੇ ਉਹ ਲੋਕ ਸ਼ਾਮਲ ਹੁੰਦੇ ਹਨ ਜਿਹੜੇ ਉਨ੍ਹਾਂ ਵੀਡੀਓ ਸਟ੍ਰੀਮਿੰਗ ਸਾਈਟਸ ਦਾ ਮੁਫਤ ਐਕਸੈਸ ਚਾਹੁੰਦੇ ਹਨ, ਜਿਨ੍ਹਾਂ ਦਾ ਭੁਗਤਾਨ ਤੁਸੀਂ ਕੀਤਾ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਅਜਿਹੇ ਡਾਟਾ ਨੂੰ ਉਨ੍ਹਾਂ ਕੰਪਨੀਆਂ ਵਲੋਂ ਖਰੀਦਿਆ ਜਾ ਰਿਹਾ ਹੈ ਜਿਹੜੀਆਂ ਕਿ ਆਪਣੇ ਮੁਕਾਬਲੇਬਾਜ਼ ਦੇ ਕੰਜ਼ਿਊਮਰ ਬੇਸ ਦੀ ਜਾਣਕਾਰੀ ਹਾਸਲ ਕਰਨਾ ਚਾਹੁੰਦੀਆਂ ਹਨ।

ਸਿੰਗਲ ਪਾਸਵਰਡ ਇਸਤੇਮਾਲ ਕਰਨਾ ਹੈ ਸਭ ਤੋਂ ਵੱਡੀ ਕਮਜ਼ੋਰੀ

ਜੇਕਰ ਤੁਸੀਂ ਆਪਣੇ ਕਈ ਅਕਾਊਂਟਸ ਲਈ ਇਕ ਸਿੰਗਲ ਪਾਸਵਰਡ ਜਾਂ ਫਿਰ ਥੋੜ੍ਹੇ ਜਿਹੇ ਵੱਖਰੇ ਪਾਸਵਰਡ ਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਸੀਂ ਗਲਤੀ ਕਰ ਰਹੇ ਹੋ। ਇਕ ਅੰਦਾਜ਼ੇ ਮੁਤਾਬਕ ਹੈਕਰਸ ਨੇ ਸਿਰਫ ਛੋਟੀ ਵੈਬਸਾਈਟ ਤੋਂ ਹੀ 7,000-8,000 ਡਾਟਾ ਬੇਸ ਇਕੱਠਾ ਕਰ ਲਿਆ ਹੈ। ਇਨ੍ਹਾਂ ਵਿਚ ਵੱਡੀਆਂ ਸਾਈਟਸ ਤੋਂ ਚੋਰੀ ਕੀਤਾ ਗਿਆ ਡਾਟਾ ਸ਼ਾਮਲ ਨਹੀਂ ਹੈ।
ਯੂਜ਼ਰ ਡਾਟਾ ਨੂੰ ਕਈ ਵੱਖ-ਵੱਖ ਪੈਕੇਜ ਦੇ ਜ਼ਰੀਏ ਵੇਚਿਆ ਜਾਂਦਾ ਹੈ। ਇਨ੍ਹਾਂ ਨੂੰ ਇਕ ਦਿਨ ਲਈ 2 ਡਾਲਰ(140 ਰੁਪਏ) ਅਤੇ 3 ਮਹੀਨੇ ਲਈ 70 ਡਾਲਰ(4,900) ਰੁਪਏ ਦੇ ਪੈਕੇਜ 'ਤੇ ਵੇਚਿਆ ਜਾਂਦਾ ਹੈ। ਗਾਹਕ ਕ੍ਰਿਪਟੋਕਰੰਸੀ ਵਰਗੇ ਬਿਟਕੁਆਇਨ , ਲਾਈਟ ਕੁਆਇਨ, ਡੈਸ਼, ਰਿਪਲ, ਈਦਰਿਯਮ ਅਤੇ ਜੇਡਕੈਸ਼ ਦੇ ਜ਼ਰੀਏ ਭੁਗਤਾਨ ਕਰਦੇ ਹਨ।

ਆਮ ਯੂਜ਼ਰ ਅਤੇ ਸਿਲੇਬ੍ਰਿਟੀ ਯੂਜ਼ਰ ਦੇ ਡਾਟਾ ਦੀ ਕੀਮਤ 

ਸਾਇਬਰ ਸਕਿਊਰਿਟੀ ਮਾਹਰ ਦੱਸਦੇ ਹਨ, ' ਰੈਗੂਲਰ ਯੂਜ਼ਰ ਦਾ ਪਾਸਵਰਡ ਆਮਤੌਰ 'ਤੇ 1 ਰੁਪਏ ਵਿਚ ਮਿਲ ਜਾਂਦਾ ਹੈ ਪਰ ਹਾਈਪ੍ਰੋਫਾਈਲ ਸਿਲੇਬ੍ਰਿਟੀ ਵਰਗੇ ਸਿਆਸੀ ਨੇਤਾਵਾਂ ਜਾਂ ਬਾਲੀਵੁੱਡ ਸਟਾਰ ਦੇ ਡਾਟਾ ਨੂੰ 500-2,000 ਰੁਪਏ ਵਿਚ ਵੇਚਿਆ ਜਾਂਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਡਾਟਾ ਚੋਰੀ ਦੇ ਖਿਲਾਫ ਸਖਤ ਕਾਨੂੰਨ ਜ਼ਰੀਏ ਹੀ ਇਸ 'ਤੇ ਰੋਕ ਲਗਾਈ ਜਾ ਸਕਦੀ ਹੈ। 
ਕਵਿੱਕ ਹੀਲ ਦੇ ਚੀਫ ਤਕਨਾਲੋਜੀ ਅਫਸਰ ਸੰਜੇ ਕਾਟਕਰ ਦਾ ਕਹਿਣਾ ਹੈ ਕਿ ਯੂਜ਼ਰ ਨੂੰ ਮਜ਼ਬੂਤ ਪਾਸਵਰਡ ਇਸਤੇਮਾਲ ਕਰਨ ਦੇ ਨਾਲ ਹੀ ਫਿਸ਼ਿੰਗ ਅਤੇ ਸਪੈਮ ਮੇਲ ਖੋਲ੍ਹਣ ਤੋਂ ਬਚਣਾ ਚਾਹੀਦੈ। ਇਸ ਤੋਂ ਇਲਾਵਾ ਜਦੋਂ ਕੰਪਨੀਆਂ ਤੋਂ ਡਾਟਾ ਹੈਕ ਜਾਂ ਚੋਰੀ ਹੁੰਦਾ ਹੈ ਤਾਂ ਉਨ੍ਹਾਂ ਨੂੰ ਜਵਾਬਦੇਹ ਹੋਣਾ ਚਾਹੀਦੈ। ਡਾਟਾ ਚੋਰੀ ਦੀਆਂ ਕਈ ਘਟਨਾਵਾਂ ਦੇ ਬਾਵਜੂਦ ,ਕੰਪਨੀਆਂ ਨੇ ਅਜੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਦਾ ਸਾਹਮਣਾ ਨਹੀਂ ਕੀਤਾ ਹੈ।


Related News