ਅਜੇ ਵੀ ਜ਼ਿੰਦਾ ਹੈ ਈਮਾਨੀਦਾਰੀ! ਦੁਕਾਨ ’ਤੇ ਛੁੱਟਿਆ 2 ਲੱਖ ਰੁਪਏ ਨਾਲ ਭਰਿਆ ਬੈਗ ਕੀਤਾ ਵਾਪਸ

Sunday, Mar 29, 2026 - 05:47 PM (IST)

ਅਜੇ ਵੀ ਜ਼ਿੰਦਾ ਹੈ ਈਮਾਨੀਦਾਰੀ! ਦੁਕਾਨ ’ਤੇ ਛੁੱਟਿਆ 2 ਲੱਖ ਰੁਪਏ ਨਾਲ ਭਰਿਆ ਬੈਗ ਕੀਤਾ ਵਾਪਸ

ਹਰਿਆਣਾ (ਨਲੋਆ)-ਈਮਾਨਦਾਰੀ ਅਜੇ ਜ਼ਿੰਦਾ ਹੈ, ਜਿਸ ਦੀ ਮਿਸਾਲ ਅੱਜ ਉਸ ਵੇਲੇ ਮਿਲੀ ਜਦੋਂ ਇਕ ਵਿਆਕਤੀ ਜਿਸ ਦਾ ਨਾਮ ਖਰੈਤੀ ਲਾਲ ਪੁੱਤਰ ਗੁਰਦਾਸ ਰਾਮ ਪਿੰਡ ਟੱਪਾ ਬੀਤੇ ਦਿਨ ਆਪਣਾ ਪੈਸਿਆ ਵਾਲਾ ਬੈਗ ਸਤੀਸ਼ ਕੁਮਾਰ ਸ਼ਰਮਾ ਦੀ ਦੁਕਾਨ 'ਤੇ ਰੱਖ ਕੇ ਲੈ ਕੇ ਜਾਣਾ ਭੁੱਲ ਗਿਆ।  ਬੌਬੀ ਨਾਮ ਦਾ ਲੜਕਾ ਜੋਕਿ ਸ਼ਤੀਸ ਦੀ ਦੁਕਾਨ 'ਤੇ ਕੰਪਿਉਟਰ ਦਾ ਕੰਮ ਕਰਦਾ ਹੈ, ਉਸ ਨੇ ਇਹ ਪੈਸਿਆਂ ਵਾਲਾ ਬੈਗ ਵੇਖਿਆ ਤਾਂ ਉਸ ਨੇ ਇਸ ਪੈਸਿਆਂ ਵਾਲੇ ਬੈਗ ਦੀ ਗੱਲ ਸ਼ਤੀਸ ਕੁਮਾਰ ਸ਼ਰਮਾ ਦੇ ਨਾਲ ਕੀਤੀ। ਸ਼ਤੀਸ ਕੁਮਾਰ ਸ਼ਰਮਾ ਨੇ ਪੈਸਿਆਂ ਵਾਲਾ ਬੈਗ ਖੋਲ੍ਹਿਆ ਤਾ ਪਤਾ ਲੱਗਾ ਕਿ ਇਸ ਬੈਗ ’ਚ 2 ਲੱਖ ਰੁਪਏ ਹਨ। ਸ਼ਤੀਸ ਕੁਮਾਰ ਸ਼ਰਮਾ ਨੇ ਤੁਰੰਤ ਪੈਸਿਆਂ ਵਾਲੇ ਬੈਗ ਦੇ ਮਾਲਕ ਦੀ ਭਾਲ ਕੀਤੀ ਤਾਂ ਪਤਾ ਲੱਗਾ ਕਿ ਇਸ ਬੈਗ ਦਾ ਮਾਲਕ ਖਰੈਤੀ ਲਾਲ ਪਿੰਡ ਟੱਪਾ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: LPG ਪੈਟਰੋਲ-ਡੀਜ਼ਲ ਦੀ ਕਿੱਲਤ ਦਰਮਿਆਨ ਜਲੰਧਰ ਪ੍ਰਸ਼ਾਸਨ ਦਾ ਆ ਗਿਆ ਵੱਡਾ ਬਿਆਨ, ਚਿਤਾਵਨੀ ਜਾਰੀ

ਇਹ 2 ਲੱਖ ਰੁਪਏ ਨਾਲ ਭਰਿਆ ਬੈਗ ਸਤੀਸ਼ ਕੁਮਾਰ ਅਤੇ ਬੋਬੀ ਨੇ ਬੈਗ ਦੇ ਮਾਲਕ ਖਰੈਤੀ ਲਾਲ ਨੂੰ ਪੱਤਵੰਤੇ ਸੱਜਣਾਂ ਦੀ ਹਾਜ਼ਰੀ ’ਚ ਵਾਪਸ ਕਰਕੇ ਆਪਣੀ ਈਮਾਨਦਾਰੀ ਦੀ ਮਿਸਾਲ ਕਾਇਮ ਕਰ ਦਿੱਤੀ। 2 ਲੱਖ ਪੈਸਿਆਂ ਵਾਲਾ ਬੈਗ ਦੇ ਮਾਲਕ ਖਰੈਤੀ ਲਾਲ ਪਿੰਡ ਟੱਪਾ ਨੇ ਸ਼ਤੀਸ਼ ਕੁਮਾਰ ਅਤੇ ਬੌਬੀ ਦਾ ਦਿਲੋ ਧੰਨਵਾਦ ਕੀਤਾ। ਇਸ ਮੌਕੇ ਬਾਬਾ ਲੱਖਾ ਸਿੰਘ, ਲੰਬਰਦਾਰ ਰਾਜਿੰਦਰ ਸਿੰਘ ਬਸੀ ਵਜੀਦ, ਜਸਬੀਰ ਸਿੰਘ, ਰਮਨ ਘਈ, ਗੁਰਪ੍ਰੀਤ ਸਿੰਘ ਹੈਪੀ ਸਰਪੰਚ ਪਿੰਡ ਨੰਗਲ, ਪਰਮਿੰਦਰ ਸਿੰਘ ਸੀਹਰਾ ਨੀਲਾ ਨਲੋਆ ਅਤੇ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ: ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਨਵੀਂ ਵੀਡੀਓ 'ਮੇਰੀ ਲਾਲ ਕਾਰ', ਟ੍ਰੈਫਿਕ ਨਿਯਮਾਂ ਬਾਰੇ ਵੀ ਹੋਣਗੇ ਜਾਗਰੂਕ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News