ਪੰਜਾਬ ''ਚ ਤੜਕਸਾਰ ਵੱਡਾ ਹਾਦਸਾ, 3 ਮਜ਼ਦੂਰਾਂ ਦੀ ਮੌਤ, ਜੈੱਕ ਨਾਲ ਚੁੱਕਿਆ ਜਾ ਰਿਹਾ ਸੀ ਮਕਾਨ

Sunday, Mar 29, 2026 - 10:39 AM (IST)

ਪੰਜਾਬ ''ਚ ਤੜਕਸਾਰ ਵੱਡਾ ਹਾਦਸਾ, 3 ਮਜ਼ਦੂਰਾਂ ਦੀ ਮੌਤ, ਜੈੱਕ ਨਾਲ ਚੁੱਕਿਆ ਜਾ ਰਿਹਾ ਸੀ ਮਕਾਨ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਇੱਥੋਂ ਦੇ ਨੇੜਲੇ ਪਿੰਡ ਫਰਵਾਹੀ ਵਿਖੇ ਜੈੱਕ ਨਾਲ ਉੱਚਾ ਚੁੱਕਿਆ ਜਿਹਾ ਜਾ ਰਿਹਾ ਮਕਾਨ ਅੱਜ ਸਵਖਤੇ ਡਿੱਗ ਗਿਆ, ਜਿਸ ਕਾਰਨ 4 ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਇਸ ਹਾਦਸੇ ਦੌਰਾਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇੱਕ ਮਜ਼ਦੂਰ ਨੂੰ ਮਲਬੇ ਵਿੱਚੋਂ ਕੱਢਣ ਲਈ ਯਤਨ ਜਾਰੀ ਹਨ। ਘਰ ਡਿੱਗਣ ਦਾ ਖੜਾਕ ਬਹੁਤ ਦੂਰ ਤੱਕ ਸੁਣਾਈ ਦਿੱਤਾ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਵੱਡੀ ਗਿਣਤੀ 'ਚ ਇਕੱਠੇ ਹੋ ਗਏ, ਜਿਨ੍ਹਾਂ ਗੁਰਦੁਆਰਾ ਸਾਹਿਬ ਅਤੇ ਡੇਰਾ ਬਾਬਾ ਥੰਮਣ ਸਿੰਘ ਵਿਖੇ ਇਸ ਘਟਨਾ ਦੀ ਅਨਾਊਂਸਮੈਂਟ ਕਰਵਾਈ ਤਾਂ ਜੋ ਫ਼ੌਰੀ ਮਦਦ ਬੁਲਾਈ ਜਾ ਸਕੇ। ਇਸ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਪ੍ਰੀਖਿਆਵਾਂ ਨੂੰ ਲੈ ਕੇ ਰਾਹਤ ਭਰੀ ਖ਼ਬਰ, CBSE ਨੇ ਜਾਰੀ ਕੀਤਾ ਸਰਕੂਲਰ

ਜਾਣਕਾਰੀ ਅਨੁਸਾਰ ਪਿੰਡ ਫਰਵਾਹੀ ਦੇ ਵਸਨੀਕ ਵਿਸਾਲ ਪੁੱਤਰ ਸਵ. ਜੀਵਨ ਕੁਮਾਰ ਦਾ ਪਿਛਲੇ ਕਾਫੀ ਦਿਨਾਂ ਤੋਂ ਜੈੱਕ ਨਾਲ ਘਰ ਉੱਚਾ ਚੁੱਕਿਆ ਜਾ ਰਿਹਾ ਸੀ, ਜਿਸ ਦਾ ਅੱਜ ਸਵੇਰੇ ਸਵਾ ਕੁ ਚਾਰ ਵਜੇ ਅਚਾਨਕ ਲੈਂਟਰ ਡਿੱਗ ਪਿਆ ਅਤੇ ਘਰ ਅੰਦਰ ਪਏ 4 ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀ ਵੱਡੀ ਗਿਣਤੀ 'ਚ ਇਕੱਤਰ ਹੋ ਗਏ ਅਤੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਡਿਊਟੀ ਅਫ਼ਸਰ ਕੁਲਵੰਤ ਸਿੰਘ ਸਮੇਤ ਪੁਲਸ ਪਾਰਟੀ ਵੀ ਮੌਕੇ 'ਤੇ ਪਹੁੰਚ ਗਏ।

ਇਹ ਵੀ ਪੜ੍ਹੋ : ਪੰਜਾਬ ਦੇ ਕਈ IAS ਤੇ IPS ਅਧਿਕਾਰੀ CBI ਦੀ ਰਾਡਾਰ 'ਤੇ! ਮੁਅੱਤਲ DIG ਭੁੱਲਰ ਦੇ ਮੋਬਾਇਲ 'ਚੋਂ...

ਉਨ੍ਹਾਂ ਲੋਕਾਂ ਦੀ ਮਦਦ ਨਾਲ ਮਲਬੇ ਹੇਠਾਂ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਕੰਮ ਸ਼ੁਰੂ ਕਰ ਦਿੱਤਾ। ਮਲਬੇ ਹੇਠਾਂ ਦੱਬੇ ਮਜ਼ਦੂਰਾਂ ਵਿੱਚੋਂ ਇੱਕ ਮਜ਼ਦੂਰ ਜ਼ਖ਼ਮੀ ਹਾਲਤ 'ਚ ਮਲਬੇ ਹੇਠੋਂ ਬਾਹਰ ਕੱਢਣ ਲਈ ਆਵਾਜ਼ ਲਗਾ ਰਿਹਾ ਸੀ। ਭਾਰੀ ਮੁਸ਼ੱਕਤ ਦੇ ਬਾਅਦ ਤਿੰਨ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਵੱਖ-ਵੱਖ ਐਂਬੂਲੈਂਸਾਂ ਰਾਹੀ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ, ਜੋ ਬੇਹੱਸੀ ਦੀ ਹਾਲਤ 'ਚ ਸਨ ਪਰ ਹਸਪਤਾਲ 'ਚ ਜਾ ਕੇ ਉਕਤ ਵਿਅਕਤੀਆਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਚੌਥੇ ਮਜ਼ਦੂਰ ਨੂੰ ਮਲਬੇ ਵਿੱਚੋਂ ਕੱਢਣ ਲੋਕਾਂ ਵੱਲੋਂ ਮਲਬਾ ਹਟਾਇਆ ਜਾ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News