ਘੁੰਮਣ ਜਾਣਾ ਚਾਹੁੰਦੇ ਹੋ ਇਸ ਦੇਸ਼, ਤਾਂ ਹੁਣ ਚੰਡੀਗੜ੍ਹ ਤੋਂ ਭਰੋ ਉਡਾਣ

07/20/2017 3:45:19 PM

ਚੰਡੀਗੜ੍ਹ— ਜੇਕਰ ਤੁਸੀਂ ਥਾਈਲੈਂਡ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਹੁਣ ਤੁਸੀਂ ਚੰਡੀਗੜ੍ਹ ਹਵਾਈ ਅੱਡੇ ਤੋਂ ਬੈਂਕਾਕ ਦੀ ਉਡਾਣ ਲੈ ਸਕੋਗੇ। ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ 29 ਅਕਤੂਬਰ ਨੂੰ ਚੰਡੀਗੜ੍ਹ ਤੋਂ ਬੈਂਕਾਕ ਦੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ ਉਡਾਣ ਸੇਵਾ ਹਫਤੇ 'ਚ 4 ਵਾਰ ਉਪਲੱਬਧ ਹੋਵੇਗੀ।
ਥਾਈਲੈਂਡ ਘੁੰਮਣ ਜਾਣ ਵਾਲੇ ਭਾਰਤੀਆਂ ਨੂੰ ਵੀਜ਼ਾ ਆਨ ਅਰਾਈਵਲ ਸੁਵਿਧਾ ਮਿਲਦੀ ਹੈ। ਥਾਈਲੈਂਡ 'ਆਉਣ 'ਤੇ ਵੀਜ਼ਾ' ਦੀ ਸੁਵਿਧਾ 19 ਦੇਸ਼ਾਂ ਨੂੰ ਦਿੰਦਾ ਹੈ, ਜਿਸ 'ਚ ਭਾਰਤ ਵੀ ਸ਼ਾਮਲ ਹੈ। ਇਸ ਸੁਵਿਧਾ ਤਹਿਤ ਤੁਸੀਂ ਉੱਥੇ ਸਿਰਫ ਘੁੰਮਣ ਹੀ ਜਾ ਸਕਦੇ ਹੋ। ਇਸ ਲਈ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਆਪਣੇ ਰੁਕਣ ਦੀ ਵਿਵਸਥਾ ਪਹਿਲਾਂ ਹੀ ਕੀਤੀ ਹੋਵੇ ਯਾਨੀ ਕਿ ਜਿਸ ਹੋਟਲ ਜਾਂ ਪਤੇ 'ਤੇ ਤੁਸੀਂ ਰੁਕਣਾ ਹੈ ਉਸ ਦੀ ਤਸਦੀਕ ਕਰਵਾਉਣੀ ਹੁੰਦੀ ਹੈ। ਇਸ ਦੇ ਨਾਲ ਹੀ ਤੁਹਾਡੇ ਕੋਲ ਵਾਪਸੀ ਦੀ ਪੱਕੀ (ਕਨਫਰਮ) ਟਿਕਟ ਹੋਣੀ ਵੀ ਜ਼ਰੂਰੀ ਹੁੰਦੀ ਹੈ। 
ਥਾਈਲੈਂਡ ਘੁੰਮਣ ਲਈ ਇਹ ਗੱਲਾਂ ਹਨ ਜ਼ਰੂਰੀ
ਥਾਈਲੈਂਡ 'ਚ ਵੀਜ਼ਾ ਆਨ ਅਰਾਈਵਲ ਤਹਿਤ ਤੁਸੀਂ ਉੱਥੇ ਸਿਰਫ 15 ਦਿਨ ਹੀ ਰੁਕ ਸਕਦੇ ਹੋ। ਇਹ ਵੀਜ਼ਾ ਤੁਹਾਨੂੰ ਉੱਥੇ ਉਤਰਦੇ ਹੀ ਲੈਣਾ ਜ਼ਰੂਰੀ ਹੁੰਦਾ ਹੈ। ਇਸ ਵੀਜ਼ੇ ਲਈ ਤੁਹਾਨੂੰ ਥਾਈ ਕਰੰਸੀ 'ਚ 1000 ਥਾਈ ਬਾਹਟ ਫੀਸ ਦਾ ਭੁਗਤਾਨ ਕਰਨਾ ਹੁੰਦਾ ਹੈ। ਇਸ ਦੇ ਇਲਾਵਾ ਤੁਹਾਨੂੰ ਇਹ ਵੀ ਸਾਬਤ ਕਰਨਾ ਹੁੰਦਾ ਹੈ ਕਿ ਤੁਹਾਡੇ ਕੋਲ ਉੱਥੇ ਰੁਕਣ ਲਈ ਜ਼ਰੂਰੀ ਖਰਚਾ ਯਾਨੀ ਘੱਟੋ-ਘੱਟ 10,000 ਥਾਈ ਬਾਹਟ ਪ੍ਰਤੀ ਵਿਅਕਤੀ ਹਨ ਅਤੇ ਜੇਕਰ ਤੁਸੀਂ ਪਰਿਵਾਰ ਨਾਲ ਜਾ ਰਹੇ ਹੋ ਤਾਂ ਤੁਹਾਡੇ ਕੋਲ 20,000 ਥਾਈ ਬਾਹਟ ਹੋਣੇ ਚਾਹੀਦੇ ਹਨ। ਹਾਲਾਂਕਿ ਵੀਜ਼ਾ ਫੀਸ 'ਚ ਬਦਲਾਅ ਵੀ ਹੋ ਸਕਦਾ ਹੈ। ਇਸ ਦੇ ਇਲਾਵਾ ਰਵਾਨਾ ਹੋਣ ਦੇ ਸਮੇਂ ਤੋਂ ਤੁਹਾਡਾ ਪਾਸਪੋਰਟ ਅਗਲੇ 6 ਮਹੀਨਿਆਂ ਤਕ ਵੈਧ ਹੋਣਾ ਚਾਹੀਦਾ ਹੈ ਅਤੇ ਘੱਟੋ-ਘੱਟ 2 ਪੇਜ ਖਾਲੀ ਹੋਣੇ ਚਾਹੀਦੇ ਹਨ। ਉੱਥੇ ਹੀ, ਥਾਈਲੈਂਡ 'ਚ ਉਤਰਨ ਤੋਂ ਪਹਿਲਾਂ ਏਅਰਲਾਈਨ ਸਟਾਫ ਵੱਲੋਂ ਤੁਹਾਨੂੰ ਦਿੱਤਾ ਗਿਆ ਆਉਣ-ਜਾਣ ਵਾਲਾ ਕਾਰਡ ਵੀ ਹੋਣਾ ਜ਼ੂਰਰੀ ਹੁੰਦਾ ਹੈ। ਫੋਟੋ ਅਤੇ ਹੋਰ ਕੋਈ ਜ਼ਰੂਰੀ ਦਸਤਾਵੇਜ਼ ਤੁਹਾਡੇ ਕੋਲ ਮੌਜੂਦ ਰਹਿਣੇ ਚਾਹੀਦੇ ਹਨ। 
ਥਾਈਲੈਂਡ 'ਚ ਕਿੱਥੇ ਮਿਲਦੀ ਹੈ ਇਹ ਸੁਵਿਧਾ
ਥਾਈਲੈਂਡ 'ਚ ਵੀਜ਼ਾ ਆਨ ਅਰਾਈਵਲ ਦੀ ਸੁਵਿਧਾ ਫੁਕੇਟ ਇੰਟਰਨੈਸ਼ਨ ਏਅਰਪੋਰਟ, ਡੋਨ ਮੌਂਗ ਏਅਰਪੋਰਟ ਬੈਂਕਾਕ, ਸੁਵਾਰੂਭੂਮੀ ਇੰਟਰਨੈਸ਼ਨ ਏਅਰਪੋਰਟ, ਸਾਮੂਈ ਏਅਰਪੋਰਟ ਸੂਰਤ ਥਾਈ, ਚਿਆਂਗਮਾਈ ਇੰਟਰਨੈਸ਼ਨਲ ਏਅਰਪੋਰਟ ਅਤੇ ਹਤਾਈ ਇੰਟਰਨੈਸ਼ਨ ਏਅਰਪੋਰਟ ਸਾਂਗਕਲਾ 'ਤੇ ਮਿਲਦੀ ਹੈ। ਹਾਲਾਂਕਿ ਜ਼ਿਆਦਾ ਜਾਣਕਾਰੀ ਤੁਹਾਨੂੰ ਇਮੀਗ੍ਰੇਸ਼ਨ ਵਿਭਾਗ ਹੀ ਦੇ ਸਕਦਾ ਹੈ।


Related News