ਕਾਰਾਂ ’ਤੇ ਮਿਲ ਰਿਹੈ 1 ਲੱਖ ਰੁਪਏ ਤੱਕ ਦਾ ਯੀਅਰ-ਐਂਡ ਡਿਸਕਾਊਂਟ
Thursday, Dec 22, 2022 - 10:56 AM (IST)
ਨਵੀਂ ਦਿੱਲੀ–ਸਾਲ 2022 ਖਤਮ ਹੋਣ ’ਚ ਹੁਣ 10 ਦਿਨ ਬਚੇ ਹਨ। ਇਸ ਮਹੀਨੇ ਕਾਰ ਕੰਪਨੀਆਂ ਆਪਣੇ ਸਟਾਕ ਨੂੰ ਖਾਲੀ ਕਰਨ ਲਈ ਭਾਰੀ ਛੋਟ ਅਤੇ ਆਫਰਸ ਦੇ ਰਹੀਆਂ ਹਨ। ਉੱਥੇ ਹੀ ਅਗਲੇ ਮਹੀਨੇ ਯਾਨੀ ਜਨਵਰੀ 2023 ਤੋਂ ਕਈ ਕੰਪਨੀਆਂ ਆਪਣੀਆਂ ਕਾਰਾਂ ਦੀ ਕੀਮਤ ਵਧਾਉਣ ਦੀ ਵੀ ਪਲਾਨਿੰਗ ਕਰ ਰਹੀਆਂ ਹਨ। ਅਜਿਹੇ ’ਚ ਕਾਰਾਂ ’ਤੇ ਭਾਰੀ ਛੋਟ ਦਾ ਫਾਇਦਾ ਉਠਾਉਣ ਲਈ ਤੁਹਾਡੇ ਕੋਲ ਸਿਰਫ 10 ਦਿਨ ਹੀ ਬਚੇ ਹਨ।
ਇਨ੍ਹਾਂ 10 ਦਿਨਾਂ ’ਚ ਤੁਸੀਂ ਵੱਖ-ਵੱਖ ਕੰਪਨੀਾਂ ਦੀਆਂ ਕਾਰਾਂ ’ਤੇ 25,000 ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਬੱਚਤ ਕਰ ਸਕਦੇ ਹੋ। ਇਨ੍ਹਾਂ ਕੰਪਨੀਆਂ ’ਚ ਮਾਰੂਤੀ ਸੁਜ਼ੂਕੀ, ਹੁੰਡਈ, ਟਾਟਾ ਮੋਟਰਜ਼, ਰੇਨਾਲਟ, ਨਿਸਾਨ, ਹੌਂਡਾ, ਸਕੋਡਾ ਅਤੇ ਜੀਪ ਸਮੇਤ ਕਈ ਕੰਪਨੀਆਂ ਸ਼ਾਮਲ ਹਨ।
ਕਾਰ ਕੰਪਨੀਆਂ ਵਲੋਂ ਮਿਲਣ ਵਾਲੇ ਆਫਰਸ ਦਾ ਵੱਖ-ਵੱਖ ਤਰ੍ਹਾਂ ਨਾਲ ਲਾਭ ਉਠਾਇਆ ਜਾ ਸਕਦਾ ਹੈ। ਇਨ੍ਹਾਂ ’ਚ ਕੈਸ਼ ਡਿਸਕਾਊਂਟ, ਐਕਸਚੇਂਜ ਬੋਨਸ, ਲਾਇਲਿਟੀ ਬੋਨਸ, ਕਾਰਪੋਰੇਟ ਡਿਸਕਾਊਂਟ ਆਦਿ ਸ਼ਾਮਲ ਹਨ। ਇਸ ਸਮੇਂ ਕੰਪਨੀਆਂ ਦਰਮਿਆਨ ਆਪਣੀਆਂ ਗੱਡੀਆਂ ਦੇ ਪੁਰਾਣੇ ਸਟਾਕ ਨੂੰ ਖਾਲੀ ਕਰਨ ਦੀ ਦੌੜ ਹੈ। ਕੰਪਨੀਆਂ ਨੂੰ ਹੜਬੜੀ ਇਸ ਲਈ ਵੀ ਹੈ ਕਿਉਂਕਿ ਅਗਲੇ ਸਾਲ ਬਾਜ਼ਾਰ ’ਚ ਕਈ ਨਵੀਆਂ ਕਾਰਾਂ ਲਾਂਚ ਹੋਣ ਵਾਲੀਆਂ ਹਨ, ਜਿਸ ਲਈ ਡੀਲਰਸ਼ਿਪ ਨੂੰ ਤਿਆਰ ਰੱਖਣਾ ਜ਼ਰੂਰੀ ਹੈ।
ਇਸ ਤੋਂ ਇਲਾਵਾ ਹਰ ਸਾਲ ਨਵੀਂ ਤਕਨੀਕ ਦੇ ਆਉਣ ਤੋਂ ਪਹਿਲਾਂ ਬਣੀਆਂ ਕਾਰਾਂ ਪੁਰਾਣੀਆਂ ਲੱਗਣ ਲਗਦੀਆਂ ਹਨ। ਇਸ ਕਾਰਨ ਕੰਪਨੀਆਂ ਸਾਲ ਦੇ ਅਾਖਰੀ ਮਹੀਨੇ ’ਚ ਡਿਸਕਾਊਂਟ ਦੇ ਕੇ ਸਸਤੀਆਂ ਕੀਮਤਾਂ ’ਤੇ ਆਪਣੀਆਂ ਗੱਡੀਆਂ ਨੂੰ ਕੱਢਦੀਆਂ ਹਨ।
ਨੋੇਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।