ਡਾਲਰ ਕਿਉਂ ਨਹੀਂ ਡੋਲਦਾ

08/29/2019 10:49:05 AM

ਨਵੀਂ ਦਿੱਲੀ — ਰੁਪਇਆ ਤੇਜ਼ੀ ਨਾਲ ਡਿੱਗ ਰਿਹਾ ਹੈ। ਅਮਰੀਕੀ ਡਾਲਰ ਮਜ਼ਬੂਤ ਹੋ ਰਿਹਾ ਹੈ। ਬੁੱਧਵਾਰ ਨੂੰ ਡਾਲਰ 71.81 ਰੁਪਏ ’ਤੇ ਬੰਦ ਹੋਇਆ। ਬਾਜ਼ਾਰ ਦੇ ਜੋ ਹਾਲਾਤ ਹਨ ਅਤੇ ਦਰਾਮਦਕਾਰਾਂ ਦੀ ਮੰਗ ਜਿਸ ਤਰ੍ਹਾਂ ਬਣੀ ਹੋਈ ਹੈ, ਉਸ ਨਾਲ ਰੁਪਏ ਦੇ ਸੰਭਲਣ ਦੇ ਲੱਛਣ ਅਜੇ ਘੱਟ ਨਜ਼ਰ ਆ ਰਹੇ ਹਨ।

ਜੋ ਤੁਸੀਂ ਜਾਣਨਾ ਚਾਹੁੰਦੇ ਹੋ

                              ਆਖਿਰ ਦੁਨੀਆ ’ਚ ਡਾਲਰ ਇੰਨਾ ਮਜ਼ਬੂਤ ਕਿਉਂ ਹੈ?

                                        ਡਾਲਰ ਦੀ ਮੰਗ ਵਿਸ਼ਵ ਪੱਧਰ ’ਤੇ ਜ਼ਿਆਦਾ ਕਿਉਂ ਹੈ?

                                                       ਦੁਨੀਆ ਦੇ ਸਾਰੇ ਦੇਸ਼ ਆਪਣੀ ਕਰੰਸੀ ਡਾਲਰ ’ਚ ਹੀ ਕਿਉਂ ਰੱਖਦੇ ਹਨ?

ਇਸ ਲਈ ਹੈ ਕੌਮਾਂਤਰੀ ਕਰੰਸੀ

 

                          ਦੁਨੀਆ ਦੇ ਸਾਰੇ ਕੇਂਦਰੀ ਬੈਂਕਾਂ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ 64 ਫੀਸਦੀ ਕਰੰਸੀ ਅਮਰੀਕੀ ’ਚ ਡਾਲਰ ਹੈ

                          ਦੁਨੀਆ ਦੇ ਸਾਰੇ ਕੇਂਦਰੀ ਬੈਂਕਾਂ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ 19.9 ਫੀਸਦੀ ਕਰੰਸੀ ਯੂਰੋ ’ਚ ਹੈ

ਇਸ ਲਈ ਹੈ ਮੰਗ ਜ਼ਿਆਦਾ

                          39 ਫੀਸਦੀ ਕਰਜ਼ਾ ਪੂਰੀ ਦੁਨੀਆ ’ਚ ਡਾਲਰ ’ਚ ਹੀ ਦਿੱਤਾ ਜਾਂਦਾ ਹੈ। ਦੁਨੀਆ ’ਚ ਰੋਜ਼ਾਨਾ ਸਭ ਤੋਂ ਜ਼ਿਆਦਾ ਲੈਣ-ਦੇਣ ਇਸ ਕਰੰਸੀ ’ਚ ਹੁੰਦਾ ਹੈ।

ਇਸ ਤਰ੍ਹਾਂ ਲਈ ਸੋਨੇ ਦੀ ਜਗ੍ਹਾ

1944 ਤੋਂ ਪਹਿਲਾਂ ਜ਼ਿਆਦਾਤਰ ਦੇਸ਼ ਸਿਰਫ ਸੋਨੇ ਨੂੰ ਹੀ ਐਕਸਚੇਂਜ ਦਾ ਵਧੀਆ ਮਾਪਦੰਡ ਮੰਨਦੇ ਸਨ। ਨਿਊ ਹੈਪਸ਼ਰ ਦੇ ਬਰੇਟਨਵੁਡਸ ’ਚ ਦੁਨੀਆ ਦੇ ਵਿਕਸਿਤ ਦੇਸ਼ਾਂ ਨੇ 1944 ’ਚ ਮਿਲ ਕੇ ਡਾਲਰ ਦੇ ਮੁਕਾਬਲੇ ਸਾਰੇ ਕਰੰਸੀਆਂ ਦੀ ਐਕਸਚੇਂਜ ਦਰ ਨੂੰ ਤੈਅ ਕੀਤਾ। ਉਸ ਸਮੇਂ ਅਮਰੀਕਾ ਕੋਲ ਦੁਨੀਆ ਦਾ ਸਭ ਤੋਂ ਜ਼ਿਆਦਾ ਸੋਨਾ ਭੰਡਾਰ ਸੀ। ਇਸ ਸਮਝੌਤੇ ਤੋਂ ਬਾਅਦ ਦੂਜੇ ਦੇਸ਼ ਵੀ ਸੋਨੇ ਨੂੰ ਛੱਡ ਕੇ ਡਾਲਰ ’ਚ ਸਿੱਧਾ ਐਕਸਚੇਂਜ ਦੇ ਸਮਰਥਨ ’ਚ ਆ ਗਏ।

ਯੂਰੋ ਕਿੱਥੇ ਹੈ ਮੁਕਾਬਲੇ ’ਚ

ਨਵੀਂ ਸਦੀ ਦੇ ਸ਼ੁਰੂ ’ਚ ਯੂਰੋ ਤੇਜ਼ੀ ਨਾਲ ਵਧ ਰਿਹਾ ਸੀ। 2006 ’ਚ ਇਹ ਦੁਨੀਆ ਦੇ ਕੇਂਦਰੀ ਬੈਂਕਾਂ ’ਚ ਕੁਲ ਵਿਦੇਸ਼ੀ ਕਰੰਸੀ ਦਾ 25 ਫੀਸਦੀ ਯੂਰੋ ਸੀ ਅਤੇ ਡਾਲਰ 66 ਫੀਸਦੀ ਸੀ। ਅਜਿਹੇ ’ਚ ਉਦੋਂ ਫੈੱਡਰਲ ਰਿਜ਼ਰਵ ਦੇ ਚੇਅਰਮੈਨ ਏਲੇਨ ਗ੍ਰੀਨਸਪੈਨ ਨੇ ਭਵਿੱਖਵਾਣੀ ਕੀਤੀ ਸੀ ਕਿ ਯੂਰੋ ਭਵਿੱਖ ’ਚ ਡਾਲਰ ਦੀ ਜਗ੍ਹਾ ਲੈ ਲਵੇਗਾ। ਯੂਰਪੀ ਯੂਨੀਅਨ ਦੀ ਵਜ੍ਹਾ ਨਾਲ ਯੂਰੋ ਮਜ਼ਬੂਤ ਹੋ ਰਿਹਾ ਸੀ ਪਰ ਬ੍ਰਿਟੇਨ ਦੇ ਇਸ ਤੋਂ ਵੱਖ ਹੋਣ ਦੀ ਤਿਆਰੀ ਤੋਂ ਬਾਅਦ ਇਸ ਨੂੰ ਝਟਕਾ ਲੱਗਾ ਅਤੇ ਡਾਲਰ ’ਤੇ ਦੁਨੀਆ ਦਾ ਵਿਸ਼ਵਾਸ ਹੋਰ ਵਧਿਆ।

 

ਪੂਰੀ ਦੁਨੀਆ ’ਚ ਇਕ ਕਰੰਸੀ

ਸਾਲ 2009 ’ਚ ਚੀਨ ਅਤੇ ਰੂਸ ਨੇ ਪੂਰੀ ਦੁਨੀਆ ’ਚ ਇਕ ਨਵੀਂ ਕੌਮਾਂਤਰੀ ਕਰੰਸੀ ਦੀ ਮੰਗ ਕੀਤੀ ਸੀ। ਦੋਵਾਂ ਦਾ ਮੰਨਣਾ ਸੀ ਕਿ ਦੁਨੀਆ ਲਈ ਇਕ ਰਿਜ਼ਰਵ ਕਰੰਸੀ ਬਣਾਈ ਜਾਵੇ, ਜੋ ਕਿਸੇ ਇਕ ਦੇਸ਼ ਨਾਲ ਜੁਡ਼ੀ ਨਾ ਹੋਵੇ। ਇਹ ਲੰਬੇ ਸਮੇਂ ਤੱਕ ਸਥਿਰ ਹੋਵੇ।

ਕਿਸ ਕੋਲ ਕਿੰਨਾ ਸੋਨਾ

ਅਮਰੀਕਾ                                          8133 ਟਨ

ਜਰਮਨੀ                                           3372 ਟਨ

ਆਈ. ਐੱਮ. ਐੱਫ.                               2814 ਟਨ

ਇਟਲੀ                                            2451 ਟਨ

ਫਰਾਂਸ                                             2436 ਟਨ

ਰੂਸ                                               1890 ਟਨ

ਚੀਨ                                              1842 ਟਨ

ਸਵਿਟਜ਼ਰਲੈਂਡ                                   1040 ਟਨ               

ਜਾਪਾਨ                                           765 ਟਨ

ਨੀਦਰਲੈਂਡਸ                                     612 ਟਨ

ਤੁਰਕੀ                                            595 ਟਨ

ਭਾਰਤ                                            558 ਟਨ


Related News