ਫ਼ਰਵਰੀ ''ਚ ਵਧੀ ਥੋਕ ਮਹਿੰਗਾਈ ਦਰ, 12.96 ਫੀਸਦੀ ਤੋਂ ਵਧ ਕੇ 13.11 ਫੀਸਦੀ ਹੋਈ

03/14/2022 1:30:02 PM

ਨਵੀਂ ਦਿੱਲੀ - ਥੋਕ ਮਹਿੰਗਾਈ ਜਨਵਰੀ ਦੇ 12.96 ਫੀਸਦੀ ਤੋਂ ਫਰਵਰੀ 'ਚ ਵਧ ਕੇ 13.11 ਫੀਸਦੀ 'ਤੇ ਪਹੁੰਚ ਗਈ। ਫਰਵਰੀ 2021 ਵਿੱਚ, ਥੋਕ ਮਹਿੰਗਾਈ ਦਰ ਸਿਰਫ਼ 4.83 ਪ੍ਰਤੀਸ਼ਤ ਸੀ। ਵਧਦੀ ਮਹਿੰਗਾਈ ਸਰਕਾਰ, ਅਰਥਚਾਰੇ ਅਤੇ ਭਾਰਤੀ ਰਿਜ਼ਰਵ ਬੈਂਕ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ ਅਗਲੇ ਮਹੀਨੇ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ 16 ਮਾਰਚ ਨੂੰ ਅਮਰੀਕੀ ਫੈਡਰਲ ਰਿਜ਼ਰਵ ਵਿਆਜ ਦਰ ਨੂੰ ਲੈ ਕੇ ਵੱਡਾ ਫੈਸਲਾ ਲੈ ਸਕਦਾ ਹੈ। ਮਹਿੰਗਾਈ ਵਧਣ ਕਾਰਨ ਰਿਜ਼ਰਵ ਬੈਂਕ 'ਤੇ ਨੀਤੀ 'ਚ ਬਦਲਾਅ ਦਾ ਦਬਾਅ ਵਧੇਗਾ।
ਜਨਵਰੀ 'ਚ ਥੋਕ ਮਹਿੰਗਾਈ ਦਰ 12.96 ਫੀਸਦੀ ਅਤੇ ਦਸੰਬਰ 2021 'ਚ 13.56 ਫੀਸਦੀ ਸੀ। ਨਵੰਬਰ 'ਚ ਇਹ ਮਹਿੰਗਾਈ ਦਰ 14.23 ਫੀਸਦੀ ਸੀ। ਇਹ ਲਗਾਤਾਰ 11ਵਾਂ ਮਹੀਨਾ ਹੈ ਜਦੋਂ ਥੋਕ ਮਹਿੰਗਾਈ ਦਰ ਦੋਹਰੇ ਅੰਕਾਂ ਵਿੱਚ ਰਹੀ ਹੈ।

ਪ੍ਰਚੂਨ ਮਹਿੰਗਾਈ ਦਰ

ਜਨਵਰੀ 'ਚ ਪ੍ਰਚੂਨ ਮਹਿੰਗਾਈ ਦਰ 6.01 ਫੀਸਦੀ 'ਤੇ ਰਹੀ, ਜੋ ਰਿਜ਼ਰਵ ਬੈਂਕ ਦੀ 6 ਫੀਸਦੀ ਦੀ ਉਪਰਲੀ ਸੀਮਾ ਤੋਂ ਉਪਰ ਸੀ। ਇਹ ਸੱਤ ਮਹੀਨਿਆਂ ਦਾ ਸਭ ਤੋਂ ਉੱਚਾ ਪੱਧਰ ਸੀ। ਦਸੰਬਰ 'ਚ ਪ੍ਰਚੂਨ ਮਹਿੰਗਾਈ ਦਰ 5.59 ਫੀਸਦੀ ਰਹੀ। ਇਹ ਪੰਜ ਮਹੀਨਿਆਂ ਦਾ ਸਭ ਤੋਂ ਉੱਚਾ ਪੱਧਰ ਸੀ। ਪ੍ਰਚੂਨ ਮਹਿੰਗਾਈ ਨਵੰਬਰ 'ਚ 4.91 ਫੀਸਦੀ, ਅਕਤੂਬਰ 'ਚ 4.48 ਫੀਸਦੀ 'ਤੇ ਰਹੀ। ਇੱਕ ਸਾਲ ਪਹਿਲਾਂ ਦਸੰਬਰ 2020 ਵਿਚ ਪ੍ਰਚੂਨ ਮਹਿੰਗਾਈ ਦਰ 4.59 ਫ਼ੀਸਦੀ ਰਹੀ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News