ਥੋਕ ਮੁਦਰਾਸਫੀਤੀ ਦਸੰਬਰ ''ਚ ਵਧ ਕੇ 2.59 ਫੀਸਦੀ ''ਤੇ

01/14/2020 1:51:12 PM

ਨਵੀਂ ਦਿੱਲੀ—ਥੋਕ ਮੁੱਲ ਸੂਚਕਾਂਕ ਆਧਾਰਿਤ ਮੁਦਰਾਸਫੀਤੀ ਦਸੰਬਰ 2019 'ਚ ਵੱਧ ਕੇ 2.59 ਫੀਸਦੀ 'ਤੇ ਪਹੁੰਚ ਗਈ ਹੈ। ਮੁੱਖ ਰੂਪ ਨਾਲ ਪਿਆਜ਼ ਅਤੇ ਆਲੂ ਦੇ ਭਾਅ ਵਧਣ ਨਾਲ ਥੋਕ ਮੁਦਰਾਸਫੀਤੀ ਵਧੀ ਹੈ। ਨਵੰਬਰ 'ਚ ਥੋਕ ਮੁੱਲ ਸੂਚਕਾਂਕ ਆਧਾਰਿਤ ਮੁਦਰਾਸਫੀਤੀ 0.58 ਫੀਸਦੀ 'ਤੇ ਸੀ। ਦਸੰਬਰ 2018 'ਚ ਇਹ 3.46 ਫੀਸਦੀ ਦੇ ਪੱਧਰ 'ਤੇ ਸੀ। ਵਪਾਰਕ ਅਤੇ ਉਦਯੋਗ ਮੰਤਰਾਲੇ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦਸੰਬਰ 'ਚ ਖਾਧ ਵਸਤੂਆਂ ਦੇ ਭਾਅ 13.12 ਫੀਸਦੀ ਵਧੇ। ਇਕ ਮਹੀਨੇ ਪਹਿਲਾਂ ਭਾਵ ਨਵੰਬਰ 'ਚ ਇਸ 'ਚ 11 ਫੀਸਦੀ ਦਾ ਵਾਧਾ ਹੋਇਆ ਸੀ। ਇਸ ਤਰ੍ਹਾਂ ਗੈਰ ਖਾਧ ਉਤਪਾਦਾਂ ਦੇ ਭਾਅ ਚਾਰ ਗੁਣਾ ਹੋ ਕੇ 7.72 ਫੀਸਦੀ 'ਤੇ ਪਹੁੰਚ ਗਏ। ਨਵੰਬਰ 'ਚ ਗੈਰ ਖਾਧ ਵਸਤੂਆਂ ਦੀ ਮੁਦਰਾਸਫੀਤੀ 1.93 ਫੀਸਦੀ ਸੀ।
ਅੰਕੜਿਆਂ ਮੁਤਾਬਕ ਖਾਦ ਵਸਤੂਆਂ ਦੇ ਮਹੀਨੇ ਦੇ ਦੌਰਾਨ ਸਬਜ਼ੀਆਂ ਸਭ ਤੋਂ ਜ਼ਿਆਦਾ 69.69 ਫੀਸਦੀ ਮਹਿੰਗੀਆਂ ਹੋਈਆਂ। ਇਸ ਦੀ ਮੁੱਖ ਵਜ੍ਹਾ ਪਿਆਜ਼ ਹੈ, ਜਿਸ ਦੀ ਮੁਦਰਾਸਫੀਤੀ ਮਹੀਨੇ ਦੇ ਦੌਰਾਨ 455.83 ਫੀਸਦੀ ਵਧੀ।
ਇਸ ਦੌਰਾਨ ਆਲੂ ਦੇ ਭਾਅ 44.97 ਫੀਸਦੀ ਚੜ੍ਹ ਗਏ। ਇਸ ਤੋਂ ਪਹਿਲਾਂ ਸੋਮਵਾਰ ਨੂੰ ਉਪਭੋਕਤਾ ਮੁੱਲ ਸੂਚਕਾਂਕ ਆਧਾਰਿਕ ਮੁਦਰਾਸਫੀਤੀ ਦਸੰਬਰ 'ਚ ਵਧ ਕੇ 7.35 ਫੀਸਦੀ 'ਤੇ ਪਹੁੰਚ ਗਈ, ਜੋ ਇਸ ਦਾ ਪੰਜ ਸਾਲ ਦਾ ਸਭ ਤੋਂ ਉੱਚਾ ਪੱਧਰ ਹੈ।


Aarti dhillon

Content Editor

Related News