ਸਾਡੇ ’ਤੇ 21,533 ਕਰੋਡ਼ ਦੀ ਹੀ AGR ਦੇਣਦਾਰੀ : ਵੋਡਾਫੋਨ-ਆਈਡੀਆ

03/06/2020 9:33:49 PM

ਨਵੀਂ ਦਿੱਲੀ (ਭਾਸ਼ਾ)-ਵੋਡਾਫੋਨ-ਆਈਡੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਵੈ-ਮੁਲਾਂਕਣ ਅਨੁਸਾਰ ਉਸ ਦੇ ਐਡਜਸਟਿਡ ਗ੍ਰਾਸ ਰੈਵੇਨਿਊ (ਏ. ਜੀ. ਆਰ.) ਦੀ ਦੇਣਦਾਰੀ 21,533 ਕਰੋਡ਼ ਰੁਪਏ ਹੈ ਅਤੇ ਬਕਾਏ ਦੀ ਗਣਨਾ ਬਾਰੇ ਉਸ ਨੇ ਦੂਰਸੰਚਾਰ ਵਿਭਾਗ ਨੂੰ ਦੱਸ ਦਿੱਤਾ ਹੈ। ਕੰਪਨੀ ਦਾ ਇਹ ਬਿਆਨ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਸਰਕਾਰ ਨੇ ਉਸ ’ਤੇ 53,000 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਬਕਾਏ ਦਾ ਅੰਦਾਜ਼ਾ ਲਾਇਆ ਹੈ। ਕੰਪਨੀ ਨੇ ਇਸ ’ਚੋਂ ਉਸ ਨੇ ਹੁਣ ਤੱਕ 2 ਕਿਸ਼ਤਾਂ ’ਚ ਸਿਰਫ 3500 ਕਰੋਡ਼ ਰੁਪਏ ਦਾ ਭੁਗਤਾਨ ਕੀਤਾ ਹੈ।

ਵੋਡਾਫੋਨ-ਆਈਡੀਆ (ਵੀ. ਆਈ. ਐੱਲ.) ਨੇ ਏ. ਜੀ. ਆਰ. ਦੇਣਦਾਰੀ ਦੀ ਜੋ ਗਣਨਾ ਕੀਤੀ ਹੈ, ਉਹ ਸਰਕਾਰ ਦੇ ਅੰਦਾਜ਼ੇ ਦਾ ਸਿਰਫ 41 ਫੀਸਦੀ ਹੈ। ਵੋਡਾਫੋਨ ਸਮੂਹ ਦੇ ਸੀ. ਈ. ਓ. ਨਿਕ ਰੀਡ ਵੀ. ਆਈ. ਐੱਲ. ਨੂੰ ਚਾਲੂ ਰੱਖਣ ਦੇ ਉਪਰਾਲਿਆਂ ’ਤੇ ਚਰਚਾ ਲਈ ਇਸ ਸਮੇਂ ਦੂਰਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨਾਲ ਬੈਠਕ ਕਰ ਰਹੇ ਹਨ। ਬਿਆਨ ’ਚ ਕਿਹਾ ਗਿਆ ਕਿ ਕੰਪਨੀ ਨੇ ਏ. ਜੀ. ਆਰ. ਦੇਣਦਾਰੀ ਦੇ ਸਵੈ-ਮੁਲਾਂਕਣ ਬਾਰੇ ਦੂਰਸੰਚਾਰ ਵਿਭਾਗ ਨੂੰ ਦੱਸ ਦਿੱਤਾ ਹੈ।


Karan Kumar

Content Editor

Related News