ਵੋਡਾਫੋਨ ਆਈਡੀਆ ਨੇ ਐਂਕਰ ਨਿਵੇਸ਼ਾਂ ਤੋਂ ਜੁਟਾਏ ਲਗਭਗ 5400 ਕਰੋੜ ਰੁਪਏ

Thursday, Apr 18, 2024 - 04:09 PM (IST)

ਵੋਡਾਫੋਨ ਆਈਡੀਆ ਨੇ ਐਂਕਰ ਨਿਵੇਸ਼ਾਂ ਤੋਂ ਜੁਟਾਏ ਲਗਭਗ 5400 ਕਰੋੜ ਰੁਪਏ

ਨਵੀਂ ਦਿੱਲੀ, (ਭਾਸ਼ਾ)- ਦੂਰ ਸੰਚਾਰ ਕੰਪਨੀ ਵੋਡਾਫੋਨ-ਆਈਡੀਆ ਲਿਮਟਿਡ (ਵੀ. ਆਈ. ਐੱਲ.) ਨੇ ਫਾਲੋਅਪ ਪਬਲਿਕ ਇਸ਼ੂ (ਐੱਫ. ਪੀ. ਓ.) ਤੋਂ ਪਹਿਲਾਂ ਆਪਣੀ ਐਂਕਰ ਬੁਕ ਅਲਾਟਮੈਂਟ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਮੁੱਖ ਵਿਸ਼ਵ ਪੱਧਰੀ ਅਤੇ ਘਰੇਲੂ ਨਿਵੇਸ਼ਕਾਂ ਤੋਂ ਲਗਭਗ 5400 ਕਰੋੜ ਰੁਪਏ ਜੁਟਾਏ ਗਏ ਹਨ। ਵਨ97 ਕਮਿਊਨੀਕੇਸ਼ਨਜ਼ ਅਤੇ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਤੋਂ ਬਾਅਦ ਇਹ ਤੀਜੀ ਸਭ ਤੋਂ ਵੱਡੀ ਐਂਕਰ ਬੁਕ ਹੋ ਸਕਦੀ ਹੈ। ਵਨ97 ਕਮਿਊਨੀਕੇਸ਼ਨਜ਼ ਅਤੇ ਐੱਲ. ਆਈ. ਸੀ. ਨੇ ਐਂਕਰ ਦੌਰ ’ਚ ਕ੍ਰਮਵਾਰ 8,235 ਕਰੋੜ ਅਤੇ 5,627 ਕਰੋੜ ਰੁਪਏ ਜੁਟਾਏ ਸਨ।

ਕੰਪਨੀ ਨੇ ਦੱਸਿਆ ਕਿ ਕੰਪਨੀ ਨੇ 74 ਫੰਡ ਨੂੰ 11 ਰੁਪਏ ਪ੍ਰਤੀ ਸ਼ੇਅਰ ਦੀ ਦਰ ’ਤੇ 490.9 ਕਰੋੜ ਸ਼ੇਅਰ ਅਲਾਟ ਕੀਤੇ ਹਨ। ਇਸ ਨਾਲ ਲੈਣ-ਦੇਣ ਦਾ ਆਕਾਰ 5400 ਕਰੋੜ ਰੁਪਏ ਹੋ ਗਿਆ। ਕੰਪਨੀ ਨੇ ਦੱਸਿਆ ਕਿ ਐਂਕਰ ਬੁਕ ਦੀ ਮੈਂਬਰੀ ਲੈਣ ਵਾਲੇ ਮੁੱਖ ਨਿਵੇਸ਼ਕਾਂ ’ਚ ਜੀ. ਕਿਊ. ਜੀ. ਪਾਰਟਨਰਜ਼, ਯੂ. ਬੀ. ਐੱਸ., ਮਾਰਗਨ ਸਟੇਨਲੀ ਇੰਡੀਆ ਇਨਵੈਸਟਮੈਂਟ ਫੰਡ, ਸਿਟੀ ਗਰੁੱਪ ਗਲੋਬਲ ਮਾਰਕੀਟਸ ਮਾਰੀਸ਼ਸ਼, ਗੋਲਡਮੈਨ ਸਾਕਸ, ਫਿਡੇਲਿਟੀ ਆਦਿ ਸ਼ਾਮਲ ਹਨ।


author

Rakesh

Content Editor

Related News