ਰਿਕਾਰਡ ਉੱਚਾਈ ਤੋਂ ਫਿਸਲੀ US ਮਾਰਕਿਟ, ਏਸ਼ੀਆ ਰਲਿਆ-ਮਿਲਿਆ

02/14/2020 9:44:38 AM

ਨਵੀਂ ਦਿੱਲੀ—ਕੋਰੋਨਾਵਾਇਰਸ ਦੀ ਚਿੰਤਾ ਅਮਰੀਕੀ ਬਾਜ਼ਾਰਾਂ 'ਤੇ ਫਿਰ ਹਾਵੀ ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਨਾਲ ਕੱਲ ਯੂ.ਐੱਸ. ਮਾਰਕਿਟ ਰਿਕਾਰਡ ਉੱਚਾਈ ਤੋਂ ਫਿਸਲ ਗਏ। ਏਸ਼ੀਆਈ ਬਾਜ਼ਾਰ ਰਲੇ-ਮਿਲੇ ਨਜ਼ਰ ਆ ਰਹੇ ਹਨ। ਹਾਲਾਂਕਿ ਐੱਸ.ਜੀ.ਐਕਸ. ਨਿਫਟੀ 'ਚ ਖਰੀਦਾਰੀ ਦਿਸ ਰਹੀ ਹੈ। ਐੱਸ.ਜੀ.ਐਕਸ. ਨਿਫਟੀ 45 ਅੰਕ ਭਾਵ 0.37 ਫੀਸਦੀ ਦੇ ਵਾਧੇ ਨਾਲ 12,195.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਨਿੱਕੇਈ 123.14 ਅੰਕ ਭਾਵ 0.52 ਫੀਸਦੀ ਦੀ ਕਮਜ਼ੋਰੀ ਨਾਲ 23,704.59 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਸਟ੍ਰੇਟ ਟਾਈਮਜ਼ 'ਚ 0.25 ਫੀਸਦੀ ਦੀ ਤੇਜ਼ੀ ਨਜ਼ਰ ਆ ਰਹੀ ਹੈ। ਤਾਈਵਾਨ ਦਾ ਬਾਜ਼ਾਰ ਵੀ 0.34 ਫੀਸਦੀ ਦੇ ਵਾਧੇ ਨਾਲ 11,831.68 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਹੈਂਗਸੇਂਗ 0.73 ਫੀਸਦੀ ਦੇ ਵਾਧੇ ਨਾਲ 27,931.21 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਉੱਧਰ ਕੋਸਪੀ 'ਚ 0.71 ਫੀਸਦੀ ਦੀ ਤੇਜ਼ੀ ਦਿਸ ਰਹੀ ਹੈ। ਉੱਧਰ ਸ਼ੰਘਾਈ ਕੰਪੋਜ਼ਿਟ 0.67 ਫੀਸਦੀ ਦੇ ਵਾਧੇ ਨਾਲ 2,925.61 ਦੇ ਪੱਧਰ 'ਤੇ ਦਿਸ ਰਿਹਾ ਹੈ।
ਅਮਰੀਕੀ ਬਾਜ਼ਾਰਾਂ ਤੋਂ ਸੰਕੇਤਾਂ ਦੀ ਗੱਲ ਕਰੀਏ ਤਾਂ ਯੂ.ਐੱਸ. ਮਾਰਕਿਟ 'ਤੇ ਕੋਰੋਨਾਵਾਇਰਸ ਦੀ ਚਿੰਤਾ ਫਿਰ ਹਾਵੀ ਹੋ ਗਈ ਹੈ। ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਣ ਨਾਲ ਚਿੰਤਾ ਵਧੀ ਹੈ। ਕੱਲ ਦੇ ਕਾਰੋਬਾਰ 'ਚ ਯੂ.ਐੱਸ. ਰਿਕਾਰਡ ਉੱਚਾਈ ਤੋਂ ਫਿਸਲ ਗਏ ਅਤੇ ਕਾਰੋਬਾਰ ਦੇ ਅੰਤ 'ਚ ਗਿਰਾਵਟ 'ਤੇ ਬੰਦ ਹੋਇਆ ਹੈ। ਕੱਲ ਦੇ ਕਾਰੋਬਾਰ 'ਚ ਡਾਓ 128 ਅੰਕ ਡਿੱਗਾ ਸੀ। ਐੱਸ.ਐਂਡ.ਪੀ. 500 ਅਤੇ ਨੈਸਡੈਕ ਵੀ ਹੇਠਾਂ ਬੰਦ ਹੋਏ ਸਨ। ਆਈਕ੍ਰੋਸਾਫਟ, ਸਿਸਕੋ ਸਿਸਟਮ ਦੇ ਸ਼ੇਅਰ ਫਿਸਲੇ ਉੱਧਰ, ਯੂਨਾਈਟਿਡ ਅਤੇ ਅਮਰੀਕਨ ਏਅਰਲਾਈਨਸ 'ਚ 1 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ।
ਇਸ ਦੌਰਾਨ ਖਬਰਾਂ ਹਨ ਕਿ ਯੂ.ਐੱਸ. ਦੇ ਪ੍ਰੋਡੈਕਟ 'ਤੇ ਚੀਨ ਟੈਰਿਫ ਘਟਾਏਗਾ। ਚੀਨ 75 ਬਿਲੀਅਨ ਡਾਲਰ ਦੇ ਯੂ.ਐੱਸ. ਪ੍ਰੋਡੈਕਟ 'ਤੇ ਡਿਊਟੀ ਅੱਧੀ ਕਰੇਗਾ। ਘਟੇ ਹੋਏ ਟੈਰਿਫ ਅੱਜ ਲਾਗੂ ਹੋਣਗੇ। ਉੱਧਰ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ


Aarti dhillon

Content Editor

Related News