UPI ਰਾਹੀਂ ਭੁਗਤਾਨ ਲਗਾਤਾਰ ਦੂਜੇ ਮਹੀਨੇ 10 ਲੱਖ ਕਰੋੜ ਰੁਪਏ ਦੇ ਪਾਰ

Saturday, Jul 02, 2022 - 03:58 PM (IST)

ਨਵੀਂ ਦਿੱਲੀ - ਯੂਪੀਆਈ (ਯੂਨੀਫਾਈਡ ਪੇਮੈਂਟ ਇੰਟਰਫੇਸ) ਆਧਾਰਿਤ ਡਿਜੀਟਲ ਭੁਗਤਾਨ ਲਗਾਤਾਰ ਦੂਜੇ ਮਹੀਨੇ ਜੂਨ ਵਿੱਚ 10 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ.ਸੀ.ਆਈ.) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਹ ਪਿਛਲੇ ਮਹੀਨੇ ਦੇ ਮੁਕਾਬਲੇ ਲਗਭਗ ਤਿੰਨ ਫੀਸਦੀ ਘੱਟ ਹੈ। ਅੰਕੜਿਆਂ ਅਨੁਸਾਰ ਯੂਪੀਆਈ (ਜਾਂ ਭੀਮ ਯੂਪੀਆਈ) ਅਧਾਰਤ ਡਿਜੀਟਲ ਭੁਗਤਾਨ ਜੂਨ 2022 ਵਿੱਚ 10,14,384 ਕਰੋੜ ਰੁਪਏ ਰਿਹਾ। ਇਹ ਪਿਛਲੇ ਮਹੀਨੇ ਦੇ ਮੁਕਾਬਲੇ 2.6 ਫੀਸਦੀ ਘੱਟ ਹੈ। ਇਸ ਦੇ ਨਾਲ ਹੀ ਅਪ੍ਰੈਲ ਵਿਚ ਯੂਪੀਆਈ ਅਧਾਰਿਤ 5.86 ਅਰਬ ਆਧਾਰਿਤ ਲੈਣ-ਦੇਣ ਦੇ ਜ਼ਰੀਏ 9,83,302 ਕਰੋੜ ਰੁਪਏ ਦੇ ਭੁਗਤਾਨ ਹੋਏ।

ਦਸੰਬਰ 2018 ਵਿੱਚ UPI ਲੈਣ-ਦੇਣ 1 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ। ਭੁਗਤਾਨਾਂ ਦੀ ਮਾਤਰਾ ਅਤੇ ਮੁੱਲ ਵਿੱਚ ਲਗਾਤਾਰ ਵਾਧਾ ਹੋਇਆ ਹੈ। NPCI ਨੇ ਅਗਲੇ ਤਿੰਨ ਤੋਂ ਪੰਜ ਸਾਲਾਂ ਵਿੱਚ ਪ੍ਰਤੀ ਦਿਨ 100 ਕਰੋੜ ਲੈਣ-ਦੇਣ ਦਾ ਟੀਚਾ ਰੱਖਿਆ ਹੈ। ਜੇਕਰ ਅਸੀਂ ਪਿਛਲੇ ਦੋ ਸਾਲਾਂ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਕੋਰੋਨਾ ਮਹਾਮਾਰੀ ਨੇ ਡਿਜੀਟਲ ਪੇਮੈਂਟ ਨੂੰ ਹੁਲਾਰਾ ਦਿੱਤਾ ਹੈ ਅਤੇ ਲੋਕ UPI ਪੇਮੈਂਟ ਐਪ 'ਤੇ ਜ਼ਿਆਦਾ ਭਰੋਸਾ ਕਰ ਰਹੇ ਹਨ।

ਲੋਕਾਂ ਦਾ ਨਕਦੀ ਵੱਲ ਰੁਝਾਨ ਘਟਿਆ 

ਪੇਟੀਐਮ, ਗੂਗਲ ਪੇ, ਫੋਨ ਵਰਗੀਆਂ UPI ਐਪਸ ਵਿੱਚ ਲੋਕਾਂ ਦੀ ਦਿਲਚਸਪੀ ਵਧੀ ਹੈ ਅਤੇ ਨਕਦੀ ਵੱਲ ਲੋਕਾਂ ਦਾ ਰੁਝਾਨ ਘਟਿਆ ਹੈ। ਵਿੱਤੀ  ਸਾਲ 2022 ਵਿਚ ਯੂਪੀਆਈ ਜ਼ਰੀਏ 46 ਅਰਬ ਟਰਾਂਜੈਕਸ਼ਨ ਹੋਏ ਜਿਸਦੀ ਰਾਸ਼ੀ 84.17 ਟ੍ਰਿਲੀਅਨ ਜਾਂ 84.17 ਲੱਖ ਕਰੋੜ ਰੁਪਏ ਦੀ ਰਹੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News