UPI ਨੇ ਤੋੜੇ ਸਾਰੇ ਰਿਕਾਰਡ, ਅਪ੍ਰੈਲ 'ਚ ਹੋਏ 9.83 ਲੱਖ ਕਰੋੜ ਦੇ ਲੈਣ-ਦੇਣ

Monday, May 09, 2022 - 06:31 PM (IST)

UPI ਨੇ ਤੋੜੇ ਸਾਰੇ ਰਿਕਾਰਡ, ਅਪ੍ਰੈਲ 'ਚ ਹੋਏ 9.83 ਲੱਖ ਕਰੋੜ ਦੇ ਲੈਣ-ਦੇਣ

ਨਵੀਂ ਦਿੱਲੀ - ਭਾਰਤ ਵਿੱਚ ਡਿਜੀਟਲ ਭੁਗਤਾਨ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦੁਆਰਾ ਕੀਤੇ ਗਏ ਲੈਣ-ਦੇਣ ਦਾ ਡਾਟਾ ਜਾਰੀ ਕੀਤਾ ਹੈ। ਤਾਜ਼ਾ ਅੰਕੜਿਆਂ ਦੇ ਅਨੁਸਾਰ, ਅਪ੍ਰੈਲ 2022 ਵਿੱਚ UPI ਰਾਹੀਂ 9.83 ਲੱਖ ਕਰੋੜ ਰੁਪਏ ਦੇ 558 ਕਰੋੜ ਲੈਣ-ਦੇਣ ਕੀਤੇ ਗਏ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਇਹ ਪਿਛਲੇ ਮਹੀਨੇ ਯਾਨੀ ਮਾਰਚ 2022 ਦੇ ਮੁਕਾਬਲੇ ਲਗਭਗ 3 ਫੀਸਦੀ ਦਾ ਵਾਧਾ ਹੈ। ਮਾਰਚ 'ਚ UPI ਰਾਹੀਂ 9,60,581.66 ਕਰੋੜ ਰੁਪਏ ਦੇ 540 ਕਰੋੜ ਲੈਣ-ਦੇਣ ਹੋਏ।

 

ਸਾਲ ਦਰ ਸਾਲ ਵਧ ਰਿਹੈ ਆਨਲਾਈਨ ਭੁਗਤਾਨ ਦਾ ਰੁਝਾਨ

ਪਿਛਲੇ ਸਾਲ ਦੇ ਮੁਕਾਬਲੇ, ਲੈਣ-ਦੇਣ ਦੀ ਮਾਤਰਾ ਵਿੱਚ ਭਾਰੀ ​​ਵਾਧਾ ਹੋਇਆ ਹੈ। ਇਸ 'ਚ 111 ਫੀਸਦੀ ਦਾ ਵਾਧਾ ਹੋਇਆ ਹੈ। ਲੈਣ-ਦੇਣ ਮੁੱਲ ਵਿੱਚ ਲਗਭਗ 100% ਵਾਧਾ ਦਰਜ ਕੀਤਾ ਗਿਆ ਸੀ। ਅਪ੍ਰੈਲ 2021 ਵਿੱਚ, UPI ਨੇ 4.93 ਟ੍ਰਿਲੀਅਨ ਰੁਪਏ ਦੇ 2.64 ਅਰਬ ਲੈਣ-ਦੇਣ ਦੀ ਪ੍ਰਕਿਰਿਆ ਕੀਤੀ। UPI ਨੇ ਵਿੱਤੀ ਸਾਲ 2022 ਵਿੱਚ 46 ਬਿਲੀਅਨ ਤੋਂ ਵੱਧ ਲੈਣ-ਦੇਣ ਦੀ ਪ੍ਰਕਿਰਿਆ ਕੀਤੀ। ਇਸਦੀ ਰਕਮ 84.17 ਖਰਬ ਰੁਪਏ ਤੋਂ ਵੱਧ ਸੀ। ਇਸ ਦੇ ਨਾਲ ਹੀ ਵਿੱਤੀ ਸਾਲ 2021 'ਚ ਇਸ ਨੇ 22.28 ਅਰਬ ਲੈਣ-ਦੇਣ ਨੂੰ ਪ੍ਰੋਸੈੱਸ ਕੀਤਾ।

UPI ਕੀ ਹੈ? 

ਯੂਨੀਫਾਈਡ ਪੇਮੈਂਟ ਇੰਟਰਫੇਸ ਡਿਜੀਟਲ ਭੁਗਤਾਨ ਦਾ ਅਸਾਨ ਤਕਨੀਕੀ ਸਹੂਲਤ ਹੈ। ਇਸ ਦੇ ਤਹਿਤ ਤੁਸੀਂ ਘਰ ਬੈਠੇ ਕਿਸੇ ਵੀ ਕਿਸੇ ਵੀ ਸਮੇਂ, ਰਾਤ ​​ਜਾਂ ਦਿਨ ਵੇਲੇ ਕਿਸੇ ਵੀ ਵਿਅਕਤੀ ਨੂੰ ਆਸਾਨੀ ਨਾਲ ਪੈਸੇ ਭੇਜ ਵੀ ਸਕਦੇ ਹੋ ਅਤੇ ਮੰਗਵਾ ਵੀ ਸਕਦੇ ਹੋ। ਇਹ ਇੱਕ ਬੈਂਕ ਖਾਤੇ ਤੋਂ ਦੂਜੇ ਬੈਂਕ ਖਾਤੇ ਵਿੱਚ ਤੁਰੰਤ ਪੈਸੇ ਟ੍ਰਾਂਸਫਰ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News