ਕਿਰਾਏਦਾਰਾਂ ਲਈ ਖ਼ੁਸ਼ਖ਼ਬਰੀ, ਹੁਣ ਆਧਾਰ ਕਾਰਡ 'ਚ ਪਤਾ ਬਦਲਣਾ ਆਸਾਨ

07/08/2020 3:17:34 PM

ਨਵੀਂ ਦਿੱਲੀ— ਕਿਰਾਏ 'ਤੇ ਰਹਿਣ ਵਾਲੇ ਲੋਕਾਂ ਲਈ ਕਿਸੇ ਮਹੱਤਵਪੂਰਨ ਦਸਤਾਵੇਜ਼ਾਂ 'ਚ ਪੱਕਾ ਪਤਾ ਦੇਣਾ ਸਭ ਤੋਂ ਮੁਸ਼ਕਲ ਕੰਮ ਹੁੰਦਾ ਹੈ। ਜੇਕਰ ਤੁਸੀਂ ਕਿਸੇ ਹੋਰ ਸ਼ਹਿਰ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਹੋ, ਤਾਂ ਹੁਣ ਤੁਸੀਂ ਇਸ ਕਿਰਾਏ ਦੇ ਮਕਾਨ ਦਾ ਪਤਾ ਆਧਾਰ ਕਾਰਡ 'ਚ ਦੇ ਸਕਦੇ ਹੋ।

ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ. ਆਈ. ਡੀ. ਏ. ਆਈ.) ਨੇ ਕਿਰਾਏਦਾਰਾਂ ਲਈ ਪਤਾ ਅਪਡੇਟ ਕਰਨ ਦੀ ਇਕ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਜ਼ਰੀਏ ਤੁਸੀਂ ਮਕਾਨ ਮਾਲਕ ਨਾਲ ਕਿਰਾਏ ਦੇ ਕੀਤੇ ਸਮਝੌਤੇ ਦਸਤਾਵੇਜ਼ ਦੀ ਵਰਤੋਂ ਕਰਦੇ ਹੋਏ ਆਧਾਰ 'ਚ ਆਪਣਾ ਪਤਾ ਬਦਲ ਸਕੋਗੋ, ਬਸ਼ਰਤੇ ਇਸ ਕਿਰਾਏ ਦੇ ਇਕਰਾਰਨਾਮੇ 'ਤੇ ਤੁਹਾਡਾ ਨਾਮ ਓਹੀ ਹੋਵੇ ਜੋ ਆਧਾਰ ਕਾਰਡ 'ਤੇ ਹੈ। ਕਿਸੇ ਵੀ ਝੂਠੀ ਜਾਣਕਾਰੀ ਲਈ ਜੁਰਮਾਨਾ ਤੇ ਸਖ਼ਤ ਸਜ਼ਾ ਹੋਵੇਗੀ।

ਕਿਵੇਂ ਹੋਵੇਗਾ-
1) ਸਭ ਤੋਂ ਪਹਿਲਾਂ ਤੁਹਾਨੂੰ ਯੂ. ਆਈ. ਡੀ. ਏ. ਆਈ. ਦੀ ਅਧਿਕਾਰਤ ਸਾਈਟ 'ਤੇ ਜਾਣਾ ਪਏਗਾ।
2) ਇਸ ਤੋਂ ਬਾਅਦ ਹੋਮਪੇਜ 'ਤੇ ਦਿਖਾਈ ਗਏ ਐਡਰੈਸ ਅਪਡੇਟ 'ਤੇ ਕਲਿੱਕ ਕਰੋ।
3) ਨਵੀਂ ਵਿੰਡੋ 'ਚ ਅਪਡੇਟ ਐਡਰੈਸ 'ਤੇ ਕਲਿੱਕ ਕਰੋ।
4) ਆਧਾਰ ਕਾਰਡ ਨੰਬਰ ਦਰਜ ਕਰੋ ਅਤੇ ਲੌਗਇਨ ਕਰੋ।
5) ਇਸ ਤੋਂ ਬਾਅਦ ਤੁਸੀਂ ਮੋਬਾਈਲ 'ਤੇ ਓ. ਟੀ. ਪੀ. (ਵਨ ਟਾਈਮ ਪਾਸਵਰਡ) ਪ੍ਰਾਪਤ ਕਰੋਗੇ।
6) ਓ. ਟੀ. ਪੀ. ਦਰਜ ਕਰੋ ਅਤੇ ਪੋਰਟਲ 'ਤੇ ਜਾਓ।


Sanjeev

Content Editor

Related News