Threads ''ਚ ਆ ਰਿਹੈ ਬੇਹੱਦ ਕੰਮ ਦਾ ਫੀਚਰ, ਸਰਚ ਕਰਨਾ ਹੋਵੇਗਾ ਆਸਾਨ
Tuesday, Apr 16, 2024 - 02:59 PM (IST)
ਗੈਜੇਟ ਡੈਸਕ- ਮੈਟਾ ਨੇ ਪਿਛਲੇ ਸਾਲ 'ਐਕਸ' ਦੀ ਟੱਕਰ 'ਚ Threads ਨੂੰ ਲਾਂਚ ਕੀਤਾ ਸੀ। ਲਾਂਚਿੰਗ ਤੋਂ ਬਾਅਦ ਹੋਈ ਜ਼ਬਰਦਸਤ ਡਾਊਨਲੋਡਿੰਗ ਤੋਂ ਅਜਿਹਾ ਲੱਗਾ ਕਿ ਹੁਣ ਤਾਂ ਐਕਸ ਖਤਮ ਹੀ ਹੋ ਜਾਵੇਗਾ ਅਤੇ ਇਸ ਦੀ ਥਾਂ ਲੋਕ ਥ੍ਰੈੱਡਸ ਦਾ ਇਸਤੇਮਾਲ ਕਰਨ ਲੱਗਣਗੇ ਪਰ ਜਿਵੇਂ-ਜਿਵੇਂ ਦਿਨ ਬੀਤੇ ਥ੍ਰੈੱਡਸ ਦੀ ਦੀਵਾਨਗੀ ਖਤਮ ਹੁੰਦੀ ਗਈ, ਹਾਲਾਂਕਿ ਮੈਟਾ ਨੇ ਅਜੇ ਤਕ ਇਸਦਾ ਤਿਆਗ ਨਹੀਂ ਕੀਤਾ।
ਮੈਟਾ, ਥ੍ਰੈੱਡਸ ਨੂੰ ਬਿਹਤਰ ਬਣਾਉਣ ਲਈ ਰੋਜ਼ ਕੰਮ ਕਰ ਰਹੀ ਹੈ। ਕੰਪਨੀ ਹੁਣ ਇਕ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ ਜਿਸਦੇ ਆਉਣ ਤੋਂ ਬਾਅਦ ਥ੍ਰੈੱਡਸ 'ਤੇ ਕਿਸੇ ਵੀ ਟਾਪਿਕ ਨੂੰ ਸਰਚ ਕਰਨ 'ਚ ਆਸਾਨੀ ਹੋਵੇਗੀ। ਥ੍ਰੈੱਡਸ 'ਤੇ ਮੈਟਾ ਨੇ “Recent” ਫਿਲਟਰ ਦੀ ਟੈਸਟਿੰਗ ਕੀਤੀ ਹੈ। ਇਸ ਦੀ ਜਾਣਕਾਰੀ ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਦਿੱਤੀ ਹੈ।
ਫਿਲਹਾਲ ਥ੍ਰੈੱਡਸ 'ਤੇ ਰਿਸੈਂਟ ਫਿਲਟਰ ਦੀ ਟੈਸਿਟੰਗ ਹੋ ਰਹੀ ਹੈ ਜਿਸਦੀ ਪਹੁੰਚ ਬਹੁਤ ਹੀ ਘੱਟ ਯੂਜ਼ਰਜ਼ ਕੋਲ ਹੈ। ਮੋਸੇਰੀ ਮੁਤਾਬਕ, ਇਸ ਫੀਚਰ ਦੀ ਟੈਸਟਿੰਗ ਬਹੁਤ ਹੀ ਸੀਮਿਤ ਯੂਜ਼ਰਜ਼ ਦੇ ਨਾਲ ਹੋ ਰਹੀ ਹੈ। ਬੀਟਾ ਯੂਜ਼ਰਜ਼ ਦੇ ਐਪ 'ਚ “Top” ਅਤੇ “Recent” ਦੋ ਫਿਲਟਰ ਨਜ਼ਰ ਆ ਰਹੇ ਹਨ।
ਰਿਸੈਂਟ ਫਿਲਟਰ 'ਤੇ ਕਲਿੱਕ ਕਰਨ ਤੋਂ ਬਾਅਦ ਯੂਜ਼ਰਜ਼ ਨੂੰ ਲੇਟੈਸਟ ਪੋਸਟ ਦੇਖਣ ਨੂੰ ਮਿਲਣਗੀਆਂ। ਇਸ ਤੋਂ ਪਹਿਲਾਂ ਵੀ ਇਸ ਫੀਚਰ ਨੂੰ ਇਸ ਸਾਲ ਦੀ ਸ਼ੁਰੂਆਤ 'ਚ ਕੰਪਨੀ ਨੇ ਗਲਤੀ ਨਾਲ ਜਾਰੀ ਕਰ ਦਿੱਤੀ ਸੀ। ਹਾਲਾਂਕਿ, ਬਾਅਦ 'ਚ ਉਸਨੂੰ ਹਟਾ ਦਿੱਤਾ ਗਿਆ। ਪਿਛਲੇ ਸਾਲ ਨਵੰਬਰ 'ਚ ਮੋਸੇਰੀ ਨੇ ਕਿਹਾ ਸੀ ਕਿ ਥ੍ਰੈੱਡਸ ਦੇ ਨਾਲ ਜਲਦੀ ਹੀ ਰੀਅਲ ਟਾਈਮ ਸਰਚ ਦਾ ਫੀਚਰ ਮਿਲੇਗਾ।