TVS ਨੇ ਲਾਂਚ ਕੀਤਾ ਨਵਾਂ ਸਟਾਰ ਸਿਟੀ ਪਲੱਸ, ਜਾਣੋ ਕੀਮਤ ਅਤੇ ਖ਼ਾਸੀਅਤ

Thursday, Mar 04, 2021 - 05:25 PM (IST)

TVS ਨੇ ਲਾਂਚ ਕੀਤਾ ਨਵਾਂ ਸਟਾਰ ਸਿਟੀ ਪਲੱਸ, ਜਾਣੋ ਕੀਮਤ ਅਤੇ ਖ਼ਾਸੀਅਤ

ਨਵੀਂ ਦਿੱਲੀ - ਟੀ.ਵੀ.ਐਸ. ਮੋਟਰ ਨੇ 2021 ਮਾਡਲ ਸਟਾਰ ਸਿਟੀ ਪਲੱਸ ਨੂੰ ਲਾਂਚ ਕਰ ਦਿੱਤਾ ਹੈ। ਇਸ ਦੇ ਡਿਸਕ ਬ੍ਰੇਕ ਵੇਰੀਐਂਟ ਦੀ ਕੀਮਤ 68,465 ਰੁਪਏ (ਐਕਸ-ਸ਼ੋਅਰੂਮ, ਦਿੱਲੀ) ਰੱਖੀ ਗਈ ਹੈ, ਜਦੋਂਕਿ ਡਰੱਮ ਬ੍ਰੇਕ ਵੇਰੀਐਂਟ ਦੀ ਕੀਮਤ 65,865 ਰੁਪਏ ਰੱਖੀ ਗਈ ਹੈ। ਇਹ ਵੇਰੀਐਂਟ ਕੋਂਬੀ ਬ੍ਰੇਕ ਤਕਨਾਲੋਜੀ ਦੇ ਨਾਲ ਆਇਆ ਹੈ। ਗਾਹਕ ਇਸ ਨੂੰ ਸਿਰਫ ਕਾਲੇ ਅਤੇ ਰੈੱਡ ਡਿਊਲ-ਟੋਨ ਦੇ ਰੰਗਾਂ ਵਿਚ ਖਰੀਦ ਸਕਣਗੇ। ਟੀ.ਵੀ.ਐਸ. ਨੇ ਨਵੇਂ ਸਟਾਰ ਸਿਟੀ ਪਲੱਸ ਵਿਚ ਕੁਝ ਨਵੀਆਂ ਵਿਸ਼ੇਸ਼ਤਾਵਾਂ ਅਤੇ ਉਪਕਰਣ ਸ਼ਾਮਲ ਕੀਤੇ ਹਨ। ਇਸ ਬਾਈਕ ਵਿਚ ਹੁਣ ਪੇਟਲ ਫਰੰਟ ਡਿਸਕ ਬ੍ਰੇਕਸ ਮਿਲਦੀ ਹੈ, ਇਸ ਤੋਂ ਇਲਾਵਾ ਇਸ ਵਿਚ ਈਕੋ ਥ੍ਰਸਟ ਫਿਊਲ ਇੰਜੈਕਸ਼ਨ ਸਿਸਟਮ ਵੀ ਲਗਾਇਆ ਗਿਆ ਹੈ, ਜੋ ਕਿ ਕੰਪਨੀ ਦੇ ਦਾਅਵੇ ਮੁਤਾਬਕ 15 ਪ੍ਰਤੀਸ਼ਤ ਵਧੇਰੇ ਮਾਈਲੇਜ ਦਿੰਦਾ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਨੇ ਬਣਾਈ ਨਵੀਂ ਨੀਤੀ, ਚੁਣੇ ਦੇਸ਼ ਦੇ 728 ਜ਼ਿਲ੍ਹੇ

110 ਸੀ.ਸੀ. ਸਿੰਗਲ ਸਿਲੰਡਰ ਫਿਊਲ ਇੰਜੈਕਟ ਇੰਜਨ

ਨਵੇਂ ਸਟਾਰ ਸਿਟੀ ਪਲੱਸ ਦੇ ਡਿਜ਼ਾਈਨ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਸ ਬਾਈਕ 'ਚ 110 ਸੀ.ਸੀ. ਦਾ ਸਿੰਗਲ ਸਿਲੰਡਰ ਫਿਊਲ ਇੰਜੈਕਟ ਇੰਜਣ ਲਗਾਇਆ ਗਿਆ ਹੈ ਜੋ 8.08 ਬੀ.ਐਚ.ਪੀ. ਪਾਵਰ ਅਤੇ 8.7 ਨਿਊਟਨ ਮੀਟਰ ਟਾਰਕ ਪੈਦਾ ਕਰਦਾ ਹੈ। ਇਸ ਵਿਚ 17 ਇੰਚ ਦੇ ਟਾਇਰ ਲਗਾਏ ਗਏ ਹਨ। ਨਵੇਂ ਸਟਾਰ ਸਿਟੀ ਪਲੱਸ ਵਿਚ ਐਲ.ਈ.ਡੀ. ਹੈੱਡਲਾਈਟ, ਵੱਡਾ ਹੈੱਡਲਾਈਟ ਕਾਉਲ ਅਤੇ ਨਵੇਂ ਬਾਡੀ ਗ੍ਰਾਫਿਕਸ ਮਿਲਦੇ ਹਨ। ਟੀ.ਵੀ.ਐਸ. ਦਾ ਦਾਅਵਾ ਹੈ ਕਿ ਇਹ ਬਾਈਕ 65 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਈਲੇਜ ਦੇ ਸਕਦੀ ਹੈ।

ਇਹ ਵੀ ਪੜ੍ਹੋ: ਟਾਟਾ ਦੀ ਇਸ ਕਾਰ ਨੂੰ ਦਿੱਲੀ ਸਰਕਾਰ ਦਾ ਝਟਕਾ, ਬੰਦ ਹੋਵੇਗੀ ਸਬਸਿਡੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News