130 ਰੁਪਏ ਕਿਲੋ ਹੋਏ ਟਮਾਟਰ, ਕਈ ਰੇਸਟੋਰੇਂਟਰਸ ''ਚ ਬਿਨ੍ਹਾਂ ਟਮਾਟਰ ਦੇ ਮਿਲ ਰਿਹਾ ਸਲਾਦ

07/19/2017 10:48:00 PM

ਨਵੀਂ ਦਿੱਲੀ— ਪਹਿਲਾਂ ਜੀ. ਐੱਸ. ਟੀ. ਕਾਰਨ ਆਮ ਲੋਕਾਂ ਦੇ ਘਰ ਦਾ ਬਜ਼ਟ ਹਿੱਲ ਗਿਆ ਅਤੇ ਹੁਣ ਸਬਜ਼ੀਆਂ ਦੀਆਂ ਵੱਧਦੀਆਂ ਹੋਈ ਕੀਮਤਾਂ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ। ਟਮਾਟਰ ਦੇ ਭਾਅ ਨੇ ਆਪਣੇ ਪਿੱਛ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬੁੱਧਵਾਰ ਨੂੰ ਛੱਤੀਸਗੜ੍ਹ ਦੇ ਜਗਦਲਪੁਰ 'ਚ ਟਮਾਟਰ ਦੀ 130 ਦੀਆਂ ਕੀਮਤਾਂ ਨੇ ਨਵਾਂ ਇਤਿਹਾਸ ਲਿਖਿਆ ਹੈ, ਜਗਦਲਪੁਰ 'ਚ ਟਮਾਟਰ 130 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕਿਆ ਹੈ। ਟਮਾਟਰ ਦੇ ਇਸ ਰਿਕਾਰਡ ਤੋੜ ਭਾਅ ਦੀ ਜਾਣਕਾਰੀ ਕੇਂਦਰ ਸਰਕਾਰ ਦਾ ਉਪਭੋਗਤ ਵਿਭਾਗ ਨੇ ਦਿੱਤੀ। ਉਪਭੋਗਤ ਵਿਭਾਗ ਦੇ ਮੁਤਾਬਕ ਬੁੱਧਵਾਰ ਨੂੰ ਛੱਤੀਸਗੜ੍ਹ ਹੋਰ ਮੱਧ ਭਾਰਤ ਦੇ ਕਈ ਦੂਜੇ ਸ਼ਹਿਰਾਂ 'ਚ ਵੀ ਟਮਾਟਰ ਦੀਆਂ ਕੀਮਤਾਂ 'ਚ ਜੋਰਦਾਰ ਤੇਜ਼ੀ ਦੇਖਣ ਨੂੰ ਮਿਲੀ ਹੈ।
ਹਾਲਾਂਕਿ ਹੋਰ ਸਹਿਰਾਂ 'ਚ ਭਾਅ ਇਨ੍ਹਾਂ ਜ਼ਿਆਦਾ ਨਹੀਂ ਹੈ, ਜਿਨ੍ਹਾਂ ਜਗਦਲਪੁਰ 'ਚ ਦਰਜ਼ ਕੀਤਾ ਗਿਆ ਹੈ। ਦਰਅਸਲ ਮੱਧ ਪ੍ਰਦੇਸ਼ ਅਤੇ ਪੱਛਮੀ ਭਾਰਤ 'ਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈਂ ਰਿਹਾ ਹੈ ਜਿਸ ਦੀ ਕਾਰਨ ਮੰਡੀਆਂ 'ਚ ਟਮਾਟਰ ਦੀ ਕਮੀ ਆ ਰਹੀ ਹੈ, ਇਸ ਦੇ ਨਾਲ ਹੀ ਕਈ ਜਗ੍ਹਾ 'ਤੇ ਮੀਂਹ ਨਾਲ ਫਸਲ ਖਰਾਬ ਹੋਣ ਦੀ ਆਸ਼ੰਕਾ ਵੀ ਹੈ। ਜਿਸ ਦੇ ਚੱਲਦੇ ਟਮਾਟਰ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਟਮਾਟਰ ਦਾ ਭਾਅ ਜ਼ਿਆਦਾ ਹੋਣ ਕਾਰਨ ਕਈ ਰੇਸਟੋਰੇਂਟ੍ਰਸ 'ਚ ਟਮਾਟਰ ਸਲਾਦ 'ਚ ਦੇਣੇ ਹੀ ਬੰਦ ਕਰ ਦਿੱਤੇ ਹਨ। ਦੁਨਿਆ ਦੀ ਵੱਡੀ ਬਰਗਰ ਫੂਡ ਚੇਨ ਮੈਕਡੋਨਾਲਜ਼ ਨੇ ਤਾਂ ਆਪਣੇ ਕਈ ਰੇਸਟੋਰੇਂਟਰਸ 'ਚ ਬਰਗਰ 'ਚ ਟਮਾਟਰ ਦੇਣਾ ਹੀ ਬੰਦ ਕਰ ਦਿੱਤਾ ਹੈ।
ਟਮਾਟਰ ਦੀ ਜ਼ਿਆਦਾ ਕੀਮਤਾਂ ਵਾਲੇ ਸ਼ਹਿਰ
ਸ਼ਹਿਰ            ਭਾਅ
ਜਗਦਲਪੁਰ       130 (ਰੁਪਏ ਪ੍ਰਤੀ ਕਿਲੋ)
ਕੋਲਕਾਤਾ          95
ਇੰਦੌਰ              91
ਪਣਜੀ             90
ਖੜਗਪੁਰ          90
ਲਖਨਊ           90
ਨਾਗਪੁਰ          87
ਮੁੰਬਈ            86
ਵਾਰਾਣਸੀ        85
ਰਾਮਪੁਰਹਾਟ       85

ਮਹਾਨਗਰਾਂ 'ਚ ਟਮਾਟਰ ਦੀਆਂ ਕੀਮਤਾਂ
ਮਹਾਨਗਰ     ਭਾਅ (ਰੁਪਏ ਪ੍ਰਤੀ ਕਿਲੋ)
ਕੋਲਕਾਤਾ     95
ਮੁੰਬਈ         86
ਚੇਨਈ        80
ਦਿੱਲੀ         73


Related News