Health Tips: ਗਰਮੀਆਂ ''ਚ ਸਰੀਰ ਲਈ ਫ਼ਾਇਦੇਮੰਦ ਹੁੰਦੈ ''ਟਮਾਟਰ'', ਕਬਜ਼ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਰਾਹਤ

05/08/2024 5:38:45 PM

ਜਲੰਧਰ : ਟਮਾਟਰ ਦਾ ਸੇਵਨ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ, ਲਾਈਕੋਪੀਨ, ਪੋਟਾਸ਼ੀਅਮ, ਬੀ ਕੰਪਲੈਕਸ ਅਤੇ ਹੋਰ ਬਹੁਤ ਸਾਰੇ ਤੱਤ ਹੁੰਦੇ ਹਨ। ਇੱਕ ਰਿਪੋਰਟ 'ਤੋਂ ਪਤਾ ਲੱਗਿਆ ਹੈ ਕਿ ਟਮਾਟਰ 'ਚ ਇੱਕ ਨਾਰਿੰਗਿਨ ਮਿਸ਼ਰਣ ਹੁੰਦਾ ਹੈ, ਜੋ ਐਂਟੀਡਾਇਬੀਟਿਕ ਹੋਣ ਕਾਰਨ ਖੂਨ 'ਚ ਗਲੂਕੋਜ਼ ਦੇ ਪੱਧਰ ਨੂੰ ਘਟਾਉਂਦਾ ਹੈ। ਟਮਾਟਰ ਦੇ ਜੂਸ ਦਾ ਸੇਵਨ ਸਿਹਤ ਲਈ ਕਾਫੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਲਾਈਕੋਪੀਨ, ਬੀਟਾ-ਕੈਰੋਟੀਨ, ਪੋਟਾਸ਼ੀਅਮ, ਵਿਟਾਮਿਨ ਸੀ, ਫਲੇਵੋਨੋਇਡਸ, ਫੋਲੇਟ ਅਤੇ ਵਿਟਾਮਿਨ ਈ ਪਾਇਆ ਜਾਂਦਾ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੈ। ਗਰਮੀਆਂ ਦੇ ਮੌਸਮ 'ਚ ਟਮਾਟਰ ਖਾਣ ਨਾਲ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ.... 

1. ਮੋਟਾਪੇ ਨੂੰ ਕਰੇ ਘੱਟ 
ਮੋਟਾਪਾ ਘਟਾਉਣ ਲਈ ਵੀ ਤੁਸੀਂ ਟਮਾਟਰ ਦੀ ਵਰਤੋਂ ਕਰ ਸਕਦੇ ਹੋ। ਰੋਜ਼ਾਨਾ 1 ਤੋਂ 2 ਗਲਾਸ ਟਮਾਟਰ ਦਾ ਜੂਸ ਪੀਣ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ।

PunjabKesari

2. ਗਠੀਏ ਦਾ ਰੋਗ
ਗਠੀਏ ਦਾ ਰੋਗ ਹੋਣ ’ਤੇ ਟਮਾਟਰ ਦੀ ਵਰਤੋਂ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਟਮਾਟਰ ਦੇ ਸੂਪ ’ਚ ਅਜਵਾਈਨ ਮਿਲਾ ਕੇ ਪੀਣ ਨਾਲ ਗਠੀਏ ਦੇ ਦਰਦ ਨੂੰ ਆਰਾਮ ਮਿਲਦਾ ਹੈ। 

3. ਕਬਜ਼ ਦੀ ਸਮੱਸਿਆ ਕਰੇ ਦੂਰ
ਟਮਾਟਰ ਖਾਣ ਨਾਲ ਢਿੱਡ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਨੂੰ ਸਭ ਤੋਂ ਵੱਧ ਆਰਾਮ ਮਿਲਦਾ ਹੈ। 

4. ਮਾਨਸਿਕ ਅਤੇ ਸਰੀਰਕ ਵਿਕਾਸ
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਟਮਾਟਰ ਖਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬੱਚਿਆਂ ਨੂੰ ਕਾਲਾ ਲੂਣ ਲਗਾ ਕੇ ਟਮਾਟਰ ਦੇਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। 

ਇਹ ਵੀ ਪੜ੍ਹੋ : Health Tips : ਗਰਮੀਆਂ ਦੇ ਮੌਸਮ 'ਚ ਲੋਕ ਜ਼ਰੂਰ ਪੀਣ ਇਨ੍ਹਾਂ 5 ਸਬਜ਼ੀਆਂ ਦਾ ਜੂਸ, ਸਰੀਰ ਨੂੰ ਮਿਲੇਗੀ ਠੰਡਕ

PunjabKesari

6. ਚਿਹਰੇ ਲਈ ਫ਼ਾਇਦੇਮੰਦ
ਟਮਾਟਰ ’ਚ ਵਿਟਾਮਿਨ-ਏ, ਬੀ, ਸੀ ਅਤੇ ਕੇ ਵੱਡੀ ਮਾਤਰਾ ’ਚ ਪਾਏ ਜਾਂਦੇ ਹਨ। ਟਮਾਟਰ ਚਿਹਰੇ ਦੇ ਦਿਖਾਈ ਦੇਣ ਵਾਲੇ ਵੱਖਰੇ ਤੇਲ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਟਮਾਟਰ ਨੂੰ ਰੋਜ਼ਾਨਾਂ ਚਿਹਰੇ ’ਤੇ ਲਗਾਉਣ ਨਾਲ ਤੁਸੀਂ ਆਪਣੇ ਚਿਹਰੇ ਨੂੰ ਗਲੋਇੰਗ ਅਤੇ ਜਵਾਨ ਰੱਖ ਸਕਦੇ ਹੋ। 

7. ਕੈਂਸਰ ਤੋਂ ਬਚਾਵੇ
ਟਮਾਟਰ ਵਿਚ ਮੌਜੂਦ ਅਲਫਾ ਲਿਪੋਈਕ ਐਸਿਡ, ਕੋਲੀਨ, ਫੋਲਿਕ ਐਸਿਡ, ਵੀਟਾ ਕੈਰੋਟੀਨ ਅਤੇ ਲਊਟੇਨ ਵਰਗੇ ਪੋਸ਼ ਤੱਤ ਪ੍ਰੋਟੈਸਟ ਕੈਂਸਰ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ। ਇਕ ਸੋਧ ਅਨੁਸਾਰ ਰੋਜ਼ਾਨਾ ਇਕ ਟਮਾਟਰ ਖਾਣ ਨਾਲ ਪ੍ਰੋਟੈਸਟ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਾ ਰਹਿੰਦਾ ਹੈ।

8. ਦੰਦਾਂ 'ਚ ਖੂਨ ਦੀ ਸਮੱਸਿਆ ਨੂੰ ਕਰੇ ਦੂਰ
ਦੰਦਾਂ 'ਚੋਂ ਖੂਨ ਦੀ ਸਮੱਸਿਆ ਮਹਿਸੂਸ ਹੋਣ 'ਤੇ ਰੋਜ਼ਾਨਾ 200 ਗ੍ਰਾਮ ਟਮਾਟਰ ਦਾ ਰਸ ਸਵੇਰੇ ਸ਼ਾਮ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਦੰਦਾ ਨੂੰ ਲਾਭ ਹੁੰਦਾ ਹੈ। 

ਇਹ ਵੀ ਪੜ੍ਹੋ : Health Tips: ਗਰਮੀਆਂ 'ਚ ਤੁਹਾਡੇ ਹੱਥਾਂ-ਪੈਰਾਂ 'ਚ ਹੁੰਦੀ ਜਲਨ ਜਾਂ ਤਲੀਆਂ 'ਚੋਂ ਨਿਕਲਦੈ ਸੇਕ ਤਾਂ ਅਪਣਾਓ ਇਹ ਤਰੀਕੇ

PunjabKesari

9. ਦਿਲ ਲਈ ਫ਼ਾਇਦੇਮੰਦ
ਫਾਈਬਰ, ਪੋਟਾਸ਼ੀਅਮ, ਵਿਟਾਮਿਨ-ਸੀ, ਕੋਲੀਨ ਨਾਲ ਭਰਪੂਰ ਟਮਾਟਰ ਤੁਹਾਡੇ ਦਿਲ ਦਾ ਖ਼ਾਸ ਧਿਆਨ ਰੱਖਦਾ ਹੈ। ਇਸ ਵਿਚ ਮੌਜੂਦ ਲੀਕੋਪੀਨ ਦਿਲ ਲਈ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਕ ਟਮਾਟਰ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ ਅਤੇ ਸਰੀਰ ਦਾ ਕੋਲੈਸਟਰੋਲ ਪੱਧਰ ਕੰਟਰੋਲ ਰਹਿੰਦਾ ਹੈ। 

10. ਭੁੱਖ ਨਾ ਲੱਗਣਾ
ਭੁੱਖ ਨਾ ਲੱਗਣ ਦੀ ਸਥਿਤੀ 'ਚ ਟਮਾਟਰ ਦੇ 200 ਗ੍ਰਾਮ ਰਸ 'ਚ ਅਦਰਕ ਦਾ ਰਸ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਨਾਲ ਭੁੱਖ ਜ਼ਿਆਦਾ ਲੱਗਦੀ ਹੈ। 

ਇਹ ਵੀ ਪੜ੍ਹੋ : Health Tips: ਗਰਮੀਆਂ 'ਚ ਸੁਸਤੀ ਦੀ ਸਮੱਸਿਆ ਤੋਂ ਪਰੇਸ਼ਾਨ ਰਹਿਣ ਵਾਲੇ ਲੋਕ ਅਪਣਾਉਣ ਇਹ ਨੁਸਖ਼ੇ


rajwinder kaur

Content Editor

Related News