ਟਾਟਾ ਮੋਟਰਸ ਨੇ ਯਾਤਰੀ ਵਾਹਨਾਂ ਨੂੰ ਸਖ਼ਤ ਨਿਕਾਸੀ ਨਿਯਮਾਂ ਮੁਤਾਬਕ ਬਣਾਇਆ

03/20/2023 11:59:56 AM

ਦਿੱਲੀ (ਭਾਸ਼ਾ) - ਟਾਟਾ ਮੋਟਰਸ ਨੇ ਆਪਣੇ ਯਾਤਰੀ ਵਾਹਨਾਂ ਨੂੰ ਸਖਤ ਨਿਕਾਸੀ ਨਿਯਮਾਂ ਦੇ ਸਮਾਨ ਬਣਾਇਆ ਹੈ, ਜਦੋਂਕਿ ਮਾਰੂਤੀ ਸੁਜ਼ੂਕੀ ਇੰਡੀਆ ਅਤੇ ਮਹਿੰਦਰਾ ਐਂਡ ਮਹਿੰਦਰਾ ਨੇ ਭਰੋਸਾ ਜਤਾਇਆ ਹੈ ਕਿ ਉਹ ਇਕ ਅਪ੍ਰੈਲ ਦੀ ਸਮਾਂ ਹੱਦ ਤੋਂ ਪਹਿਲਾਂ ਆਪਣੇ ਸਬੰਧਤ ਉਤਪਾਦਾਂ ’ਚ ਬਦਲਾਅ ਕਰ ਲੈਣਗੇ। ਭਾਰਤੀ ਆਟੋ ਮੋਬਾਇਲ ਉਦਯੋਗ ਇਸ ਸਮੇਂ ਆਪਣੇ ਉਤਪਾਦਾਂ ਨੂੰ ਯੂਰੋ-6 ਿਨਕਾਸੀ ਨਿਯਮਾਂ ਦੇ ਬਰਾਬਰ ਭਾਰਤ ਸਟੇਜ-6 ਦੇ ਦੂਜੇ ਪੜਾਅ ਨੂੰ ਪੂਰਾ ਕਰਨ ਲਈ ਕੰਮ ਕਰ ਰਿਹਾ ਹੈ। ਇਸ ਤਹਿਤ ਚਾਰ ਪਹੀਆ ਯਾਤਰੀ ਅਤੇ ਕਮਰਸ਼ੀਅਲ ਵਾਹਨਾਂ ਨੂੰ ਨਿਕਾਸੀ ਨਿਯਮਾਂ ਦੇ ਅਗਲੇ ਪੱਧਰ ਦੇ ਸਮਾਨ ਬਣਾਉਣਾ ਹੋਵੇਗਾ। ਬੀਐੱਸ-6 ਕਾਸੀ ਪੈਮਾਨੇ ਦਾ ਦੂਜਾ ਪੜਾਅ ਇਕ ਅਪ੍ਰੈਲ ਤੋਂ ਲਾਗੂ ਹੋਣ ਵਾਲਾ ਹੈ। ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਨਾਲ ਕਾਰ ਦੀਆਂ ਕੀਮਤਾਂ ਵੀ ਵਧਣ ਦਾ ਅਨੁਮਾਨ ਹੈ ਕਿਉਂਕਿ ਆਟੋ ਮੋਬਾਇਲ ਕੰਪਨੀਆਂ ਪਾਵਰਟਰੇਨ ਵਿਚ ਵਾਧੂ ਸਮੱਗਰੀ ਜੋੜਨ ਲਈ ਨਿਵੇਸ਼ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਵਧ ਰਹੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਪਿਛਲੇ 5 ਮਹੀਨਿਆਂ 'ਚ ਦਿੱਤਾ 17 ਫ਼ੀਸਦੀ ਰਿਟਰਨ

ਟਾਟਾ ਮੋਟਰਸ ਯਾਤਰੀ ਵਾਹਨ ਦੇ ਪ੍ਰਬੰਧ ਨਿਰਦੇਸ਼ਕ ਸ਼ੈਲੇਸ਼ ਚੰਦਰਾ ਨੇ ਦੱਸਿਆ,‘‘ਸਾਡੇ ਵਾਹਨ ਤੈਅ ਸਮਾਂ ਹੱਦ ਤੋਂ ਪਹਿਲਾਂ ਹੀ ਫਰਵਰੀ 2023 ਵਿਚ ਬੀ. ਐੱਸ.-6 ਪੜਾਅ 2 ਨਿਕਾਸੀ ਨਿਯਮਾਂ ਦੇ ਸਮਾਨ ਬਣ ਚੁੱਕੇ ਹਨ। ਅਸੀਂ ਬਿਹਤਰ ਪ੍ਰਦਰਸ਼ਨ ਦੇ ਨਾਲ ਉਤਪਾਦਾਂ ਨੂੰ ਉੱਨਤ ਬਣਾਇਆ ਹੈ, ਨਵੀਂ ਤਕਨੀਕੀ ਵਿਸ਼ੇਸ਼ਤਾਵਾਂ ਨੂੰ ਜੋੜਿਆ ਹੈ ਅਤੇ ਵਾਹਨਾਂ ਦੀ ਵਾਰੰਟੀ ਵਧਾਈ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਕੀਮਤ ਦਾ ਸਬੰਧ ਹੈ, ਇਸ ਰੈਗੂਲੇਟਰੀ ਤਬਦੀਲੀ ਨਾਲ ਲਾਗਤ ਵਿਚ ਹੋਇਆ ਵਾਧੇ ਨੂੰ ਫਰਵਰੀ ਵਿਚ ਐਲਾਨੇ ਮੁੱਲ ਵਾਧੇ ਵਿਚ ਅੰਸ਼ਿਕ ਰੂਪ ਨਾਲ ਸ਼ਾਮਲ ਕੀਤਾ ਗਿਆ ਹੈ। ਚੰਦਰਾ ਨੇ ਕਿਹਾ,‘‘ਬਾਕੀ ਹਿੱਸਾ ਅਗਲੇ ਮੁੱਲ ਵਾਧੇ ਵਿਚ ਜੋੜਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : 14000 ਕਰੋੜ ਰੁਪਏ ਲੈ ਕੇ ਭੱਜੇ ਨੀਰਵ ਮੋਦੀ ਦੇ ਖ਼ਾਤੇ ਵਿਚ ਬਚੇ 236 ਰੁਪਏ, ਜਾਣੋ ਕਿੱਥੇ ਖ਼ਰਚੇ ਕਰੋੜਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News