ਕਿਤੇ ਤੁਹਾਡੇ ਤਾਂ ਨਹੀਂ ਇਹ ਪੈਸੇ? 15 ਸਾਲ ਪੁਰਾਣੇ PF ਖਾਤਿਆਂ ਨੂੰ ਸਕੈਨ ਕਰੇਗਾ EPFO

Monday, Sep 11, 2023 - 06:34 PM (IST)

ਕਿਤੇ ਤੁਹਾਡੇ ਤਾਂ ਨਹੀਂ ਇਹ ਪੈਸੇ? 15 ਸਾਲ ਪੁਰਾਣੇ PF ਖਾਤਿਆਂ ਨੂੰ ਸਕੈਨ ਕਰੇਗਾ EPFO

ਨਵੀਂ ਦਿੱਲੀ - ਕੋਵਿਡ-19 ਸੰਕਟ ਦਰਮਿਆਨ ਜਾਂ ਐਮਰਜੈਂਸੀ ਦੌਰਾਨ ਹੋਈਆਂ ਮੌਤਾਂ ਦਾ ਆਂਕੜਾ ਬਹੁਤ ਵੱਡਾ ਹੈ। ਇਸ ਮਿਆਦ ਦੌਰਾਨ ਈਪੀਐਫਓ ਵਿਭਾਗ  ਲੋਕਾਂ ਦੇ ਪਰਿਵਾਰਕ ਮੈਂਬਰਾਂ ਲਈ ਫਰਿਸ਼ਤਾ ਬਣ ਕੇ ਉਭਰਿਆ ਕਿਉਂਕਿ ਵਿਭਾਗ ਵਲੋਂ ਮ੍ਰਿਤਕ ਸ਼ੇਅਰਧਾਰਕਾਂ ਦੇ ਪਰਿਵਾਰ ਵਾਲਿਆਂ ਨੂੰ 3 ਦਿਨਾਂ ਵਿਚ ਕਾਰਵਾਈ ਪੂਰੀ ਕਰਦੇ ਹੋਏ ਪੈਸੇ ਖਾਤੇ ਵਿਚ ਟ੍ਰਾਂਸਫਰ ਕੀਤੇ ਗਏ ਸਨ। ਇਸੇ ਤਰ੍ਹਾਂ ਹੁਣ ਈਪੀਐਫਓ ਉਨ੍ਹਾਂ ਲੋਕਾਂ ਲਈ ਇੱਕ ਵਾਰ ਫਿਰ ਵੱਡੀ ਮਦਦਗਾਰ ਬਣ ਗਿਆ ਹੈ, ਜਿਨ੍ਹਾਂ ਦੀ ਕਿਸੇ ਕਾਰਨ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਨਹੀਂ ਪਤਾ ਕਿ ਮ੍ਰਿਤਕ ਵਿਅਕਤੀ ਦੇ ਪੀਐਫ ਖਾਤੇ ਵਿੱਚ ਕਿੰਨੇ ਪੈਸੇ ਬਚੇ ਹਨ। ਵਿਭਾਗ ਅਜਿਹੇ ਲੋਕਾਂ ਦੀ ਪਛਾਣ ਵੀ ਕਰ ਰਿਹਾ ਹੈ। ਜਿਹੜੇ ਸੇਵਾਮੁਕਤ ਭਾਵ ਰਿਟਾਇਰ ਹੋ ਚੁੱਕੇ ਹਨ ਅਤੇ ਉਨ੍ਹਾਂ ਵਲੋਂ ਪੈਨਸ਼ਨ ਲਈ ਅਪਲਾਈ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : G-20 ਸੰਮੇਲਨ ’ਚ ਕ੍ਰਿਪਟੋਕਰੰਸੀ ’ਤੇ ਵੱਡਾ ਫੈਸਲਾ, ਗਲੋਬਲ ਰੈਗੂਲੇਟਰੀ ਫਰੇਮਵਰਕ ਬਣਾਉਣ ’ਤੇ ਬਣੀ ਸਹਿਮਤੀ

ਈਪੀਐਫਓ ਨੇ ਹੁਣ ਉਨ੍ਹਾਂ ਸਾਰੇ 15 ਸਾਲ ਪੁਰਾਣੇ ਪੀਐਫ ਖਾਤਿਆਂ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਦੇ ਪੈਸੇ ਅਜੇ ਵੀ ਵੱਖ-ਵੱਖ ਯੋਜਨਾਵਾਂ ਦੇ ਤਹਿਤ ਉਨ੍ਹਾਂ ਦੇ ਪੀਐਫ ਖਾਤਿਆਂ ਵਿੱਚ ਜਮ੍ਹਾ ਹਨ। ਇਸ ਸਬੰਧੀ ਵਿਭਾਗ ਵਲੋਂ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਜਿਸ ਵਿਅਕਤੀ ਦਾ ਪੀਐਫ ਕੱਟਿਆ ਗਿਆ ਹੈ ਅਤੇ ਉਸ ਵਿਅਕਤੀ ਦੀ ਮੌਤ ਹੋ ਗਈ ਹੈ ਤਾਂ ਉਸ ਦੇ ਪਰਿਵਾਰਕ ਮੈਂਬਰ ਵੀ ਸਿੱਧੇ ਪੀ.ਐਫ ਦਫ਼ਤਰ ਨਾਲ ਸੰਪਰਕ ਕਰਨ।

ਇਹ ਵੀ ਪੜ੍ਹੋ : ਜਾਣੋ ਭਾਰਤ ਨੂੰ ਜੀ-20 ਸੰਮੇਲਨ 'ਤੇ ਕਰੋੜਾਂ ਰੁਪਏ ਖ਼ਰਚ ਕਰਨ ਦਾ ਕੀ ਹੋਵੇਗਾ ਫ਼ਾਇਦਾ

EPFO ਤਿੰਨ ਤਰ੍ਹਾਂ ਦੀਆਂ ਸਕੀਮਾਂ PF, ਬੀਮਾ ਅਤੇ ਪੈਨਸ਼ਨ ਸਕੀਮ ਲਈ PF ਖਾਤੇ ਵਿੱਚ ਪੈਸੇ ਜਮ੍ਹਾ ਕਰਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਕਿਸੇ ਸ਼ੇਅਰਧਾਰਕ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਦੇ ਖਾਤੇ ਵਿੱਚ ਤਿੰਨ ਸਕੀਮਾਂ ਦੇ ਪੈਸੇ ਜਮ੍ਹਾਂ ਹਨ। ਅਜਿਹੇ 'ਚ ਸਿਰਫ ਇਕ ਸਕੀਮ ਤੋਂ ਪੈਸੇ ਕਢਵਾਉਣ ਤੋਂ ਬਾਅਦ ਬਾਕੀ ਦੇ ਪੈਸੇ ਭੁੱਲ ਜਾਂਦੇ ਹਨ। ਹੁਣ, ਜੇਕਰ ਕਿਸੇ ਸ਼ੇਅਰਧਾਰਕ ਦੀ ਮੌਤ ਹੋ ਗਈ ਹੈ ਅਤੇ ਉਸਦੇ ਖਾਤੇ ਵਿੱਚ ਬੀਮਾ ਅਤੇ ਪੈਨਸ਼ਨ ਦੇ ਪੈਸੇ ਬਚੇ ਹਨ, ਤਾਂ ਉਸਦੇ ਪਰਿਵਾਰ ਨੂੰ 2.5 ਲੱਖ ਰੁਪਏ ਤੱਕ ਦੇ ਬੀਮੇ ਦੀ ਰਕਮ ਮਿਲ ਸਕਦੀ ਹੈ।

ਇਹ ਵੀ ਪੜ੍ਹੋ :  ਚੀਨ ਦੀ ਅਰਥਵਿਵਸਥਾ ਦਾ ਬਰਬਾਦੀ ਵੱਲ ਇਕ ਹੋਰ ਕਦਮ, ਹੁਣ ਇੱਕੋ ਸਮੇਂ ਲੱਗੇ ਦੋ ਝਟਕਿਆਂ ਨਾਲ ਹਿੱਲਿਆ ਡ੍ਰੈਗਨ

ਵਿਭਾਗ ਦੀ ਜਾਣਕਾਰੀ ਮੁਤਾਬਕ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਹੁਣ ਤੱਕ ਦੀ ਜਾਂਚ 'ਚ ਅੰਕੜੇ ਇਹ ਹਨ ਕਿ 1977 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਪੀਐੱਫ ਖਾਤੇ ਤੋਂ ਕਲੇਮ ਪੂਰਾ ਅਪਲਾਈ ਨਹੀਂ ਹੋਇਆ ਹੈ। ਕੁਝ ਮਾਮਲਿਆਂ ਵਿੱਚ, ਪੀਐਫ ਦੇ ਪੈਸੇ ਕਢਵਾ ਲਏ ਗਏ ਹਨ, ਜਦੋਂ ਕਿ ਬਾਕੀ ਪੈਨਸ਼ਨ ਅਤੇ ਬੀਮੇ ਦੇ ਪੈਸੇ ਬਕਾਇਆ ਹਨ ਕਿਉਂਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਜਾਣਕਾਰੀ ਦੀ ਘਾਟ ਕਾਰਨ ਇਸ ਕਲੇਮ ਲਈ ਅਰਜ਼ੀ ਨਹੀਂ ਦਿੱਤੀ ਹੈ। ਇਕੱਲੇ ਲੁਧਿਆਣਾ 'ਚ 2440, ਜਲੰਧਰ 'ਚ 2434, ਅੰਮ੍ਰਿਤਸਰ 'ਚ 1826, ਜਦਕਿ ਬਠਿੰਡਾ 'ਚ 1461 ਅਜਿਹੇ ਸ਼ੇਅਰਧਾਰਕਾਂ ਦੀ ਪਛਾਣ ਕੀਤੀ ਗਈ ਹੈ, ਜੋ ਸੇਵਾਮੁਕਤ ਹੋ ਚੁੱਕੇ ਹਨ ਪਰ ਅਜੇ ਤੱਕ ਪੈਨਸ਼ਨ ਦਾ ਦਾਅਵਾ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਸ਼ਿਮਲਾ ਵਿੱਚ ਇਹ ਅੰਕੜਾ 2640 ਹੈ ਜਦੋਂ ਕਿ ਚੰਡੀਗੜ੍ਹ ਵਿੱਚ ਅਜਿਹੇ ਸਭ ਤੋਂ ਵੱਧ (4790) ਮਾਮਲੇ ਸਾਹਮਣੇ ਆਏ ਹਨ। ਪੂਰੇ ਦੇਸ਼ 'ਚ 4 ਲੱਖ 90 ਹਜ਼ਾਰ 286 ਲੋਕ ਅਜਿਹੇ ਹਨ, ਜੋ 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਅਤੇ ਸੇਵਾਮੁਕਤੀ ਦੇ ਬਾਵਜੂਦ ਵੀ ਈਪੀਐੱਫਓ 'ਚ ਆਪਣੀ ਮਹੀਨਾਵਾਰ ਪੈਨਸ਼ਨ ਦਾ ਦਾਅਵਾ ਨਹੀਂ ਕਰ ਸਕੇ ਹਨ। EPFO ਹੁਣ ਅਜਿਹੇ ਸਾਰੇ ਸ਼ੇਅਰਧਾਰਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News