ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਸੈਂਸੈਕਸ 550 ਅੰਕ ਟੁੱਟਿਆ ਤੇ ਨਿਫਟੀ 11 ਹਜ਼ਾਰ ਦੇ ਹੇਠਾਂ

Thursday, Sep 24, 2020 - 11:35 AM (IST)

ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਸੈਂਸੈਕਸ 550 ਅੰਕ ਟੁੱਟਿਆ ਤੇ ਨਿਫਟੀ 11 ਹਜ਼ਾਰ ਦੇ ਹੇਠਾਂ

ਨਵੀਂ ਦਿੱਲੀ — ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਮਾਮਲਿਆਂ ਵਿਚਕਾਰ ਫਿਰ ਤੋਂ ਤਾਲਾਬੰਦੀ ਦੀਆਂ ਅਟਕਲਾਂ ਅਤੇ ਗਲੋਬਲ ਰੁਝਾਨ ਵਿਚਕਾਰ ਸ਼ੇਅਰ ਬਾਜ਼ਾਰ 'ਚ ਵਿਕਰੀ ਦਾ ਰੁਖ਼ ਜਾਰੀ ਹੈ। ਹਫਤੇ ਦੇ ਚੌਥੇ ਕਾਰੋਬਾਰੀ ਦਿਨ ਇੱਕ ਵਾਰ ਫਿਰ ਭਾਰਤੀ ਸ਼ੇਅਰ ਬਾਜ਼ਾਰ ਵਿਚ ਵਿਕਰੀ ਹੋਈ। ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 550 ਅੰਕ ਡਿੱਗ ਕੇ 37 ਹਜ਼ਾਰ ਅੰਕ ਦੇ ਪੱਧਰ 'ਤੇ ਆ ਗਿਆ। ਨਿਫਟੀ ਦੀ ਗੱਲ ਕਰੀਏ ਤਾਂ ਇਹ 150 ਅੰਕਾਂ ਦੀ ਗਿਰਾਵਟ ਨਾਲ 11 ਹਜ਼ਾਰ ਅੰਕ ਦੇ ਹੇਠਾਂ ਆ ਗਿਆ। ਸ਼ੁਰੂਆਤੀ ਕਾਰੋਬਾਰ ਵਿਚ ਬੀ. ਐਸ. ਸੀ. ਇੰਡੈਕਸ ਦੇ ਸਾਰੇ ਸ਼ੇਅਰ ਲਾਲ ਨਿਸ਼ਾਨ 'ਤੇ ਸਨ। ਬੈਂਕਿੰਗ ਅਤੇ ਆਟੋ ਸੈਕਟਰ ਦੇ ਸਟਾਕ ਸਭ ਤੋਂ ਜ਼ਿਆਦਾ ਡਿੱਗੇ। ਇੰਡਸਇੰਡ ਬੈਂਕ ਦੇ ਸ਼ੇਅਰਾਂ 'ਚ 4 ਫੀਸਦੀ ਦੀ ਗਿਰਾਵਟ ਆਈ। ਬਜਾਜ ਫਾਈਨੈਂਸ, ਮਹਿੰਦਰਾ, ਟਾਈਟਨ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ 'ਚ ਵੀ ਗਿਰਾਵਟ ਆਈ।

ਬੁੱਧਵਾਰ ਨੂੰ ਮਾਰਕੀਟ ਦੀ ਸਥਿਤੀ

ਗਲੋਬਲ ਬਾਜ਼ਾਰਾਂ ਤੋਂ ਮਜ਼ਬੂਤੀ ਦੇ ਸੰਕੇਤਾਂ ਦੇ ਬਾਵਜੂਦ ਬੁੱਧਵਾਰ ਨੂੰ ਸਟਾਕ ਮਾਰਕੀਟ ਵਿਚ ਆਈ ਗਿਰਾਵਟ ਕਾਰਨ ਲਗਾਤਾਰ ਪੰਜਵੇਂ ਦਿਨ ਗਿਰਾਵਟ ਰਹੀ। ਸੈਂਸੈਕਸ 65.66 ਅੰਕ ਯਾਨੀ 0.17 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ ਕਾਰੋਬਾਰ ਦੇ ਅੰਤ 'ਚ 37,668.42 'ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 21.80 ਅੰਕ ਜਾਂ 0.20 ਫੀਸਦੀ ਦੀ ਗਿਰਾਵਟ ਨਾਲ 11,131.85 ਅੰਕ 'ਤੇ ਬੰਦ ਹੋਇਆ ਹੈ।

ਇਹ ਵੀ ਪੜ੍ਹੋ : ਟਰੰਪ ਦਾ ਦਾਅਵਾ - ਜਲਦ Johnson & Johnson ਦੀ ਕੋਰੋਨਾ ਦਵਾਈ ਦੀ ਇਕ ਖੁਰਾਕ ਕਰੇਗੀ ਕਮਾਲ

ਟੈਲੀਕਾਮ ਦੇ ਸ਼ੇਅਰ ਡਿੱਗੇ

ਟੈਲੀਕਾਮ ਅਤੇ ਵਿੱਤੀ ਕੰਪਨੀਆਂ ਦੇ ਸ਼ੇਅਰਾਂ 'ਚ ਵਿਕਰੀ ਦਾ ਰੁਝਾਨ ਰਿਹਾ, ਜਦਕਿ ਰਿਲਾਇੰਸ ਇੰਡਸਟਰੀਜ਼ ਅਤੇ ਐਚ.ਡੀ.ਐਫ.ਸੀ. ਬੈਂਕ 'ਚ ਤੇਜ਼ੀ ਨੇ ਬਾਜ਼ਾਰ ਦੇ ਨੁਕਸਾਨ ਨੂੰ ਕੁਝ ਹੱਦ ਤਕ ਘਟਾ ਦਿੱਤਾ। ਸੈਂਸੈਕਸ ਸਟਾਕਾਂ ਵਿਚ ਸਭ ਤੋਂ ਜ਼ਿਆਦਾ ਘਾਟਾ ਭਾਰਤੀ ਏਅਰਟੈੱਲ ਨੂੰ ਹੋਇਆ। ਇਸ ਦਾ ਸਟਾਕ 7.89 ਫ਼ੀਸਦੀ ਹੇਠਾਂ ਆ ਗਿਆ। ਵੋਡਾਫੋਨ-ਆਈਡੀਆ ਦਾ ਸ਼ੇਅਰ ਵੀ ਇਕ ਫੀਸਦੀ ਤੋਂ ਵੀ ਹੇਠਾਂ ਆ ਗਿਆ ਹੈ। ਇਕ ਦਿਨ ਪਹਿਲਾਂ ਰਿਲਾਇੰਸ ਜਿਓ ਦੇ ਪੋਸਟ ਪੇਡ ਪਲਾਨ ਦੀ ਘੋਸ਼ਣਾ ਤੋਂ ਬਾਅਦ ਕੰਪਨੀ ਦਾ ਸਟਾਕ ਹੇਠਾਂ ਆ ਗਿਆ ਹੈ।

ਇਹ ਵੀ ਪੜ੍ਹੋ : ਪਾਣੀ ਨਾਲੋਂ ਸਸਤਾ ਹੋਇਆ ਕੱਚਾ ਤੇਲ, ਭਾਰਤੀ ਅਰਥ ਵਿਵਸਥਾ ਲਈ ਹੋ ਸਕਦਾ ਹੈ ਲਾਹੇਵੰਦ!


author

Harinder Kaur

Content Editor

Related News