ਪੰਜਾਬ ਦੇ ਅਸਲਾ ਧਾਰਕਾਂ ਲਈ ਵੱਡੀ ਖ਼ਬਰ! ਰੱਦ ਕੀਤੇ ਜਾਣਗੇ 7 ਹਜ਼ਾਰ ਲਾਇਸੈਂਸ

Sunday, Feb 08, 2026 - 05:30 PM (IST)

ਪੰਜਾਬ ਦੇ ਅਸਲਾ ਧਾਰਕਾਂ ਲਈ ਵੱਡੀ ਖ਼ਬਰ! ਰੱਦ ਕੀਤੇ ਜਾਣਗੇ 7 ਹਜ਼ਾਰ ਲਾਇਸੈਂਸ

ਚੰਡੀਗੜ੍ਹ: ਪੰਜਾਬ ਦੇ ਅਸਲਾ ਧਾਰਕਾਂ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਸ ਵੱਲੋਂ 7 ਹਜ਼ਾਰ ਅਸਲਾ ਲਾਇਸੈਂਸ ਰੱਦ ਕਰਨ ਦੀ ਤਿਆਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਸੂਬੇ ਵਿਚ ਅਸਲਾ ਲਾਇਸੈਂਸਾਂ ਨੂੰ ਰਿਵਿਊ ਕਰਨ ਮਗਰੋਂ 7 ਹਜ਼ਾਰ ਦੇ ਕਰੀਬ ਲਾਇਸੈਂਸ ਰੱਦ ਕਰਨ ਦੀ ਗੱਲ ਆਖ਼ੀ ਹੈ।

PunjabKesari

ਸੂਬੇ ਵਿਚ ਲਗਾਤਾਰ ਵੱਧ ਰਹੇ ਕ੍ਰਾਈਮ ਅਤੇ ਗੋਲ਼ੀਆਂ ਚੱਲਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਹੁਣ ਪੁਲਸ ਵੱਲੋਂ ਅਸਲਾ ਲਾਇਸੈਂਸਾਂ ਦਾ ਮੁੜ ਪੜਤਾਲ ਕੀਤੀ ਜਾਵੇਗੀ ਤੇ ਇਸ ਮਗਰੋਂ 7 ਹਜ਼ਾਰ ਦੇ ਕਰੀਬ ਅਸਲਾ ਲਾਇਸੈਂਸ ਰੱਦ ਕੀਤੇ ਜਾਣਗੇ। ਇਸ ਦੇ ਨਾਲ ਹੀ ਸੀਨੀਅਰ ਅਫ਼ਸਰਾਂ ਤੇ ਇੰਚਾਰਜਾਂ  ਦੀ ਜਵਾਬਦੇਹੀ ਨਿਰਧਾਰਤ ਕੀਤੀ ਜਾਵੇਗੀ ਤੇ ਉਨ੍ਹਾਂ ਦੇ ਕੰਮ ਦਾ ਮੁਲਾਂਕਣ ਵੀ ਕੀਤਾ ਜਾਵੇਗਾ। 


author

Anmol Tagra

Content Editor

Related News