ਵਾਧਾ ਲੈ ਕੇ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ 300 ਅੰਕਾਂ ਦੀ ਛਾਲ ਨਾਲ ਹੋਇਆ ਬੰਦ
Friday, Jul 08, 2022 - 04:09 PM (IST)
ਮੁੰਬਈ — ਹਫਤੇ ਦੇ ਆਖਰੀ ਦਿਨ ਸ਼ੇਅਰ ਬਾਜ਼ਾਰ ਵਾਧਾ ਲੈ ਕੇ ਬੰਦ ਹੋਇਆ ਹੈ। ਅੱਜ ਲਗਾਤਾਰ ਤੀਜੇ ਦਿਨ ਬਾਜ਼ਾਰ 'ਚ ਤੇਜ਼ੀ ਰਹੀ। ਅੱਜ ਸੈਂਸੈਕਸ 303 ਅੰਕ ਚੜ੍ਹ ਕੇ 54481 ਦੇ ਪੱਧਰ 'ਤੇ ਅਤੇ ਨਿਫਟੀ 88 ਅੰਕਾਂ ਦੇ ਵਾਧੇ ਨਾਲ 16220 ਦੇ ਪੱਧਰ 'ਤੇ ਬੰਦ ਹੋਇਆ। ਅੱਜ ਸੈਂਸੈਕਸ ਦੇ ਟਾਪ-30 'ਚ 21 ਸਟਾਕ ਵਾਧੇ ਨਾਲ ਬੰਦ ਹੋਏ ਅਤੇ 9 ਸ਼ੇਅਰ ਡਿੱਗੇ। ਅੱਜ ਦੀ ਵਾਧੇ ਤੋਂ ਬਾਅਦ ਬੀਐਸਈ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 251.59 ਲੱਖ ਕਰੋੜ ਰੁਪਏ 'ਤੇ ਬੰਦ ਹੋਇਆ। ਅੱਜ ਦੇ ਉਛਾਲ ਨਾਲ ਨਿਵੇਸ਼ਕਾਂ ਦੀ ਦੌਲਤ ਵਿੱਚ 1 ਲੱਖ ਕਰੋੜ ਦਾ ਉਛਾਲ ਦੇਖਣ ਨੂੰ ਮਿਲਿਆ ਹੈ।
ਟਾਪ ਗੇਨਰਜ਼
ਐਲਐਂਡਟੀ, ਪਾਵਰਗਰਿਡ, ਐਨਟੀਪੀਸੀ, ਆਈਸੀਆਈਸੀਆਈ ਬੈਂਕ
ਟਾਪ ਲੂਜ਼ਰਜ਼
ਟਾਟਾ ਸਟੀਲ, ਮਾਰੂਤੀ ਸੁਜ਼ੂਕੀ , ਇੰਡਸਇੰਡ ਬੈਂਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।