ਦੋ ਵਕਤ ਦੀ ਰੋਟੀ ਖਾਣਾ ਹੋ ਰਿਹੈ ਮੁਸ਼ਕਿਲ! ਦੇਸ਼ ਦੇ ਕੁਝ ਹਿੱਸਿਆਂ 'ਚ ਆਟਾ ਹੋਇਆ 59 ਰੁਪਏ ਕਿਲੋ

Tuesday, May 10, 2022 - 03:39 PM (IST)

ਦੋ ਵਕਤ ਦੀ ਰੋਟੀ ਖਾਣਾ ਹੋ ਰਿਹੈ ਮੁਸ਼ਕਿਲ! ਦੇਸ਼ ਦੇ ਕੁਝ ਹਿੱਸਿਆਂ 'ਚ ਆਟਾ ਹੋਇਆ 59 ਰੁਪਏ ਕਿਲੋ

ਨਵੀਂ ਦਿੱਲੀ (ਇੰਟ.) – ਆਮ ਆਦਮੀ ’ਤੇ ਮਹਿੰਗਾਈ ਦੀ ਮਾਰ ਇੰਨੀ ਜ਼ਿਆਦਾ ਵਧ ਗਈ ਹੈ ਕਿ ਦੋ ਵੇਲੇ ਦੀ ਰੋਟੀ ਖਾਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ। ਕਣਕ ਦੇ ਬੰਪਰ ਉਤਪਾਦਨ ਦੇ ਬਾਵਜੂਦ ਦੇਸ਼ ’ਚ ਆਟੇ ਦਾ ਪ੍ਰਚੂਨ ਮੁੱਲ ਇਸ ਸਮੇਂ 12 ਸਾਲਾਂ ਦੇ ਚੋਟੀ ਦੇ ਪੱਧਰ ’ਤੇ ਹੈ। ਸਿਰਫ ਇਕ ਸਾਲ ਦੇ ਅੰਦਰ ਹੀ ਆਟੇ ਦਾ ਰੇਟ 9.15 ਫੀਸਦੀ ਵਧ ਚੁੱਕਾ ਹੈ।

ਇਹ ਅੰਕੜੇ ਖੁਦ ਸਰਕਾਰ ਨੇ ਹੀ ਜਾਰੀ ਕੀਤੇ ਹਨ। ਖਪਤਕਾਰ ਮੰਤਰਾਲਾ ਦੇ ਅਧੀਨ ਆਉਣ ਵਾਲੇ ਸਿਵਲ ਸਪਲਾਈ ਵਿਭਾਗ ਨੇ ਅੰਕੜੇ ਜਾਰੀ ਕਰ ਕੇ ਦੱਸਿਆ ਕਿ 7 ਮਈ ਨੂੰ ਦੇਸ਼ ਭਰ ’ਚ ਕਣਕ ਦੇ ਆਟੇ ਦੀ ਔਸਤ ਪ੍ਰਚੂਨ ਕੀਮਤ 32.78 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਹ ਪਿਛਲੇ ਸਾਲ ਦੀ ਤੁਲਨਾ ’ਚ 9.15 ਫੀਸਦੀ ਜ਼ਿਆਦਾ ਮੁੱਲ ਹੈ। ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ ਕੀਮਤ 30.03 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਇਹ ਵੀ ਪੜ੍ਹੋ : Tata ਦੀ Avinya EV ਦਾ ਜ਼ਬਰਦਸਤ ਡਿਜ਼ਾਈਨ ਤੇ ਖ਼ਾਸ ਫ਼ੀਚਰ ਦੇਖ ਕੇ ਹੋ ਜਾਵੋਗੇ ਦੀਵਾਨੇ

ਇਸ ਸੂਬੇ ’ਚ ਸਭ ਤੋਂ ਮਹਿੰਗਾ ਅਤੇ ਇੱਥੇ ਸਸਤਾ

ਸਿਵਲ ਸਪਲਾਈ ਵਿਭਾਗ ਨੇ ਇਹ ਅੰਕੜੇ ਦੇਸ਼ ਭਰ ’ਚ ਸਥਿਤ 156 ਕੇਂਦਰਾਂ ਤੋਂ ਜੁਟਾਏ ਹਨ। ਵਿਭਾਗ ਨੇ ਦੱਸਿਆ ਕਿ ਸਭ ਤੋਂ ਸਸਤਾ ਆਟਾ ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲੇ ’ਚ ਵਿਕ ਰਿਹਾ ਹੈ, ਜਿੱਥੇ ਇਸ ਦੀ ਕੀਮਤ 22 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਸਭ ਤੋਂ ਮਹਿੰਗੇ ਖੇਤਰ ਦੀ ਗੱਲ ਕਰੀਏ ਤਾਂ ਪੋਰਟ ਬਲੇਅਰ ’ਚ ਆਟਾ 59 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕ ਰਿਹਾ ਹੈ। ਜੇ ਚਾਰੇ ਮੈਟਰੋ ਸ਼ਹਿਰਾਂ ਦੀ ਗੱਲ ਕਰੀਏ ਤਾਂ ਮੁੰਬਈ ’ਚ ਇਹ 49 ਰੁਪਏ, ਚੇਨਈ ’ਚ 34, ਕੋਲਕਾਤਾ ’ਚ 29 ਅਤੇ ਦਿੱਲੀ ’ਚ 27 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕ ਰਿਹਾ ਹੈ।

ਇਹ ਵੀ ਪੜ੍ਹੋ : WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਹੁਣ 512 ਮੈਂਬਰ ਗਰੁੱਪ ਅਤੇ 2GB ਫਾਈਲ ਸ਼ੇਅਰਿੰਗ ਸਮੇਤ ਮਿਲਣਗੇ

ਚਾਰ ਮਹੀਨਿਆਂ ’ਚ ਹੀ ਕੀਮਤਾਂ 6 ਫੀਸਦੀ ਤੱਕ ਵਧੀਆਂ

ਅੰਕੜਿਆਂ ਮੁਤਾਬਕ ਦੇਸ਼ ਭਰ ’ਚ ਕਣਕ ਦੇ ਆਟੇ ਦੀ ਰੋਜ਼ਾਨਾ ਔਸਤ ਕੀਮਤ 2022 ਦੀ ਸ਼ੁਰੂਆਤ ਤੋਂ ਹੀ ਲਗਾਤਾਰ ਵਧ ਰਹੀ ਹੈ। ਜਨਵਰੀ ਤੋਂ ਹੁਣ ਤੱਕ ਇਸ ਦੀਆਂ ਕੀਮਤਾਂ ’ਚ 5.81 ਫੀਸਦੀ ਦਾ ਵਾਧਾ ਹੋ ਚੁੱਕਾ ਹੈ। ਅਪ੍ਰੈਲ ’ਚ ਹੀ ਇਸ ਦੀਆਂ ਕੀਮਤਾਂ ਔਸਤ ਮੁੱਲ ਤੋਂ ਕਾਫੀ ਜ਼ਿਆਦਾ ਪਹੁੰਚ ਗਈਆਂ ਸਨ। ਉਦੋਂ ਦੇਸ਼ ’ਚ ਆਟੇ ਦਾ ਪ੍ਰਤੀ ਕਿਲੋਗ੍ਰਾਮ ਔਸਤ ਮੁੱਲ 31 ਰੁਪਏ ਸੀ।

ਇਹ ਵੀ ਪੜ੍ਹੋ : ਰੁਪਿਆ ਰਿਕਾਰਡ ਹੇਠਲੇ ਪੱਧਰ 'ਤੇ, ਪਹਿਲੀ ਵਾਰ ਇੱਕ ਡਾਲਰ ਦੀ ਕੀਮਤ ਹੋਈ 77 ਰੁਪਏ ਦੇ ਪਾਰ

ਇਸ ਲਈ ਵਧ ਰਹੀ ਹੈ ਆਟੇ ਦੀ ਕੀਮਤ

ਸੂਤਰਾਂ ਦਾ ਕਹਿਣਾ ਹੈ ਕਿ ਆਟੇ ਦੀ ਪ੍ਰਚੂਨ ਕੀਮਤ ’ਚ ਲਗਾਤਾਰ ਉਛਾਲ ਕਣਕ ਦੀਆਂ ਵਧਦੀਆਂ ਕੀਮਤਾਂ ਕਾਰਨ ਆ ਰਿਹਾ ਹੈ। ਰੂਸ-ਯੂਕ੍ਰੇਨ ਜੰਗ ਕਾਰਨ ਦੁਨੀਆ ਭਰ ’ਚ ਕਣਕ ਦੀ ਸਪਲਾਈ ਅਤੇ ਉਤਪਾਦਨ ’ਤੇ ਅਸਰ ਪਿਆ ਹੈ। ਨਾਲ ਹੀ ਭਾਰਤੀ ਕਣਕ ਦੀ ਮੰਗ ਗਲੋਬਲ ਮਾਰਕੀਟ ’ਚ ਵਧਦੀ ਜਾ ਰਹੀ ਹੈ। ਇਸ ਤੋਂ ਇਲਾਵਾ ਮਹਿੰਗੇ ਡੀਜ਼ਲ ਕਾਰਨ ਮਾਲ ਢੁਆਈ ਦੀ ਲਾਗਤ ਵੀ ਵਧ ਰਹੀ ਹੈ, ਜਿਸ ਦਾ ਸਿੱਧਾ ਅਸਰ ਆਟੇ ਦੀ ਕੀਮਤ ’ਤੇ ਦਿਖਾਈ ਦੇ ਰਿਹਾ ਹੈ। ਕਣਕ ਦੇ ਆਟੇ ਦੀ ਪ੍ਰਚੂਨ ਮਹਿੰਗਾਈ ਦਰ ਮਾਰਚ ’ਚ 7.77 ਫੀਸਦੀ ਪਹੁੰਚ ਗਈ ਸੀ ਜੋ ਮਾਰਚ 2017 ਤੋਂ ਬਾਅਦ ਸਭ ਤੋਂ ਵੱਧ ਹੈ। ਉਦੋਂ ਆਟੇ ਦਾ ਪ੍ਰਚੂਨ ਮੁੱਲ ਸੂਚਕ ਅੰਕ 7.62 ਫੀਸਦੀ ਸੀ।

ਇਹ ਵੀ ਪੜ੍ਹੋ : UPI ਨੇ ਤੋੜੇ ਸਾਰੇ ਰਿਕਾਰਡ, ਅਪ੍ਰੈਲ 'ਚ ਹੋਏ 9.83 ਲੱਖ ਕਰੋੜ ਦੇ ਲੈਣ-ਦੇਣ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟਾ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News