ਸ਼ੇਅਰ ਬਾਜ਼ਾਰ ਡਿੱਗਣ ਨਾਲ ਮੋਦੀ ਸਰਕਾਰ ਨੂੰ 6 ਲੱਖ ਕਰੋੜ ਦਾ ਨੁਕਸਾਨ

10/12/2018 5:08:17 PM

ਨਵੀਂ ਦਿੱਲੀ—ਸ਼ੇਅਰ ਬਾਜ਼ਾਰ 'ਚ ਆਈ ਤੇਜ਼ ਗਿਰਾਵਟ ਨਾਲ ਸਰਕਾਰ ਨੂੰ ਭਾਰੀ ਘਾਟਾ ਪਇਆ ਹੈ। ਸੂਚੀਬੱਧ ਪੀ.ਐੱਸ.ਯੂ. ਸਰਕਾਰੀ ਹਿੱਸੇਦਾਰੀ ਦੀ ਕੀਮਤ ਹਾਲੀਆ ਉੱਚ ਪੱਧਰ ਤੋਂ 6 ਲੱਖ ਕਰੋੜ ਰੁਪਏ ਘੱਟ ਹੋ ਗਈ ਹੈ। ਕੈਪੀਟਾਈਲਨ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਸਰਕਾਰੀ ਖੇਤਰ ਦੀਆਂ 41 ਕੰਪਨੀਆਂ ਦੇ ਸ਼ੇਅਰ 52 ਹਫਤੇ ਦੇ ਉੱਚ ਪੱਧਰ ਤੋਂ ਅੱਧੇ ਹੋ ਗਏ ਹਨ ਅਤੇ ਹੋਰ 32 ਕੰਪਨੀਆਂ ਦੇ ਸ਼ੇਅਰ 52 ਹਫਤੇ ਦੇ ਉੱਚ ਪੱਧਰ ਤੋਂ 12 ਤੋਂ 44 ਫੀਸਦੀ ਤੱਕ ਟੁੱਟੇ ਹਨ। ਵਿਸ਼ੇਸ਼ਕਾਂ ਨੇ ਕਿਹਾ ਕਿਹਾ ਕਿ ਪੀ.ਐੱਸ.ਯੂ ਨੂੰ ਲੈ ਕੇ ਨਿਵੇਸ਼ਕਾਂ ਦਾ ਸੈਂਟੀਮੈਂਟ ਹੇਠਲੇ ਪੱਧਰ 'ਤੇ ਹੈ। ਇਕਨੋਮਿਕਸ ਰਿਸਰਚ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਜੀ ਚੋਕਾਲਿੰਗਮ ਨੇ ਕਿਹਾ ਕਿ ਪੀ.ਐੱਸ.ਯੂ. ਕੰਪਨੀਆਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ, ਚਾਹੇ ਉਹ ਲਾਰਜਕੈਪ ਹੋਵੇ ਜਾਂ ਫਿਰ ਮਿਡਕੈਪ।

PunjabKesariਨਿਵੇਸ਼ਕਾਂ ਨੂੰ ਉਦੋਂ ਚੰਗਾ ਨਹੀਂ ਲੱਗਦਾ ਜਦੋਂ ਸਰਕਾਰ ਅਰਥਵਿਵਸਥਾ ਦੇ ਮੂਲ ਆਧਾਰ ਦੇ ਨਾਲ ਸਮਝੌਤਾ ਕਰਦੀ ਹੈ। ਕੀਮਤ ਕਟੌਤੀ ਦਾ ਭਾਰ ਸਰਕਾਰੀ ਤੇਲ ਮਾਰਕਟਿੰਗ ਕੰਪਨੀਆਂ ਨੂੰ ਕਿਫਾਇਤ ਕਰਨ ਦੇ ਸਰਕਾਰ ਦੇ ਨਿਰਦੇਸ਼ ਨਾਲ ਨਿਵੇਸ਼ਕਾਂ ਦਾ ਭਰੋਸਾ ਡਗਮਗਾਇਆ ਹੈ। 
ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕ੍ਰਮਵਾਰ : 2.5 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਅਤੇ ਓ.ਐੱਮ.ਸੀ. ਨੂੰ 1 ਰੁਪਏ ਪ੍ਰਤੀ ਲੀਟਰ ਦਾ ਭਾਰ ਚੁੱਕਣ ਨੂੰ ਕਿਹਾ, ਇਸ ਤੋਂ ਬਾਅਦ ਤੇਲ ਮਾਰਕਟਿੰਗ ਕੰਪਨੀਆਂ ਦੇ ਸ਼ੇਅਰਾਂ ਦੇ ਬਾਜ਼ਾਰ ਮੁੱਲਾਂਕਣ 'ਚ 16 ਤੋਂ 26 ਫੀਸਦੀ ਦੀ ਕਮੀ ਦਰਜ ਹੋਈ ਹੈ। ਤੇਲ ਮਾਰਕਟਿੰਗ ਕੰਪਨੀਆਂ ਇੰਡੀਅਨ ਆਇਲ, ਭਾਰਤ ਪੈਟਰੋਲੀਅਮ, ਹਿੰਦੁਸਤਾਨ ਪੈਟਰੋਲੀਅਮ ਦੇ ਸ਼ੇਅਰ ਆਪਣੇ 52 ਹਫਤੇ ਉੱਚ ਪੱਧਰ ਤੋਂ 40 ਤੋਂ 57 ਫੀਸਦੀ ਹੇਠਾਂ ਕਾਰੋਬਾਰ ਕਰ ਰਹੇ ਹਨ। ਆਈ.ਓ.ਸੀ. 'ਚ ਸਰਕਾਰ ਦੀ ਹਿੱਸੇਦਾਰੀ ਹੈ। ਓ.ਐੱਮ.ਸੀ. ਦੇ ਇਲਾਵਾ ਬੈਂਕਾਂ ਨੇ ਵੀ ਸਰਕਾਰੀ ਹਿੱਸੇਦਾਰੀ ਦੀ ਬਾਜ਼ਾਰ ਕੀਮਤ 'ਤੇ ਮੁੱਖ ਰੂਪ ਨਾਲ ਸੱਟ ਪਹੁੰਚਾਈ ਹੈ।

PunjabKesariਕੈਪੀਟਾਲਾਈਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਘੱਟੋਂ-ਘੱਟ 16 ਸਰਕਾਰੀ ਬੈਂਕਾਂ ਦੇ ਸ਼ੇਅਰ ਆਪਣੇ-ਆਪਣੇ 52 ਹਫਤੇ ਦੇ ਉੱਚ ਪੱਧਰ ਤੋਂ 44 ਤੋਂ 70 ਫੀਸਦੀ ਹੇਠਾਂ ਕਾਰੋਬਾਰ ਕਰ ਰਹੇ ਹਨ। ਬੈਂਕਿੰਗ ਵਿਵਸਥਾ ਅਜੇ 10 ਲੱਖ ਕਰੋੜ ਰੁਪਏ ਦੀ ਗੈਰ-ਕਾਰਗੁਜ਼ਾਰੀ ਅਸੈੱਟ ਨਾਲ ਜੂਝ ਰਿਹਾ ਹੈ ਅਤੇ ਜ਼ਿਆਦਾਤਰ ਐੱਨ.ਪੀ.ਏ. ਸਰਕਾਰੀ ਬੈਂਕ ਦੇ ਖਾਤੇ 'ਚ ਦਰਜ ਹੈ। 
ਪੰਜਾਬ ਨੈਸ਼ਨਲ ਬੈਂਕ ਅਤੇ ਸੈਂਟਰਲ ਬੈਂਕ ਆਫ ਇੰਡੀਆ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਿਆਂ 'ਚ ਸਾਮਲ ਹੈ ਅਤੇ ਇਨ੍ਹਾਂ ਦੇ ਸ਼ੇਅਰ 52 ਹਫਤੇ ਦੇ ਉੱਚ ਪੱਧਰ ਤੋਂ ਕਰੀਬ 70 ਫੀਸਦੀ ਹੇਠਾਂ ਹੈ। ਵਿਸ਼ੇਸ਼ਕਾਂ ਨੇ ਕਿਹਾ ਕਿ ਸਰਕਾਰੀ ਬੈਂਕਾਂ ਦੇ ਪ੍ਰਤੀ ਸੈਂਟੀਮੈਂਟ ਤਦ ਸੁਧਰੇਗਾ ਜਦੋਂ ਮੁੱਖ ਖਾਤਿਆਂ ਨੂੰ ਲੈ ਕੇ ਸਪੱਸ਼ਟਤਾਂ ਦੇਖਣ ਨੂੰ ਮਿਲੇਗੀ।


Related News