ਸ਼ੇਅਰ ਬਾਜ਼ਾਰ ਤੋਂ ਕਰੋੜਾਂ ਦਾ ਲਾਭ ਕਮਾ ਰਹੇ ‘ਨੇਤਾ ਜੀ’

Sunday, Apr 07, 2024 - 10:16 AM (IST)

ਨੈਸ਼ਨਲ ਡੈਸਕ- ਦੇਸ਼ ’ਚ ਡੀਮੈਟ ਖਾਤਾ ਧਾਰਕਾਂ ਦੀ ਗਿਣਤੀ ਵਧ ਕੇ 15 ਕਰੋੜ ’ਤੇ ਪਹੁੰਚ ਗਈ ਹੈ। ਘਰ ਦੀ ਰਸੋਈ ਸੰਭਾਲਣ ਵਾਲੀਆਂ ਔਰਤਾਂ ਤੋਂ ਲੈ ਕੇ ਛੋਟੇ ਦੁਕਾਨਦਾਰ ਤਕ ਇਸ ਵੇਲੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਸ਼ੇਅਰ ਬਾਜ਼ਾਰ ਨਾਲ ਜੁੜੇ ਹੋਏ ਹਨ। ਅਜਿਹੀ ਹਾਲਤ ’ਚ ਸਾਡੇ ਨੇਤਾ ਕਿਵੇਂ ਪਿੱਛੇ ਰਹਿ ਸਕਦੇ ਹਨ। ਲੋਕ ਸਭਾ ਚੋਣਾਂ ਲਈ ਮੈਦਾਨ ਵਿਚ ਉਤਰੇ ਨੇਤਾਵਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਜਾ ਰਹੇ ਹਲਫਨਾਮਿਆਂ ਤੋਂ ਖੁਲਾਸਾ ਹੋ ਰਿਹਾ ਹੈ ਕਿ ਨੇਤਾ ਕਿਹੜੀਆਂ-ਕਿਹੜੀਆਂ ਕੰਪਨੀਆਂ ਵਿਚ ਨਿਵੇਸ਼ ਕਰ ਰਹੇ ਹਨ ਅਤੇ ਉਨ੍ਹਾਂ ਦੇ ਪੋਰਟਫੋਲੀਓ ਵਿਚ ਮਿਊਚੁਅਲ ਫੰਡਜ਼ ਦੀ ਸਥਿਤੀ ਕੀ ਹੈ।

ਇਹ ਵੀ ਪੜ੍ਹੋ- ਬੈਂਕ ਬੈਲੇਂਸ ਜ਼ੀਰੋ; ਚੰਦਾ ਮੰਗ ਕੇ ਚੋਣ ਲੜ ਰਹੇ ਨੇਤਾਜੀ, ਲੋਕ ਆਖਦੇ ਨੇ ‘ਮਿਸਟਰ ਡੋਨੇਸ਼ਨ’

ਰਾਹੁਲ ਗਾਂਧੀ ਦੇ ਪੋਰਟਫੋਲੀਓ ’ਚ 25 ਸ਼ੇਅਰ, 7 ਮਿਊਚੁਅਲ ਫੰਡਜ਼

ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਪਿਛਲੇ 5 ਸਾਲਾਂ ’ਚ ਸ਼ੇਅਰ ਬਾਜ਼ਾਰ ਵਿਚ ਸਰਗਰਮੀ ਵਧਾਈ ਹੈ। 2019 ਦੀਆਂ ਚੋਣਾਂ ਵਿਚ ਉਨ੍ਹਾਂ ਜਿਹੜਾ ਹਲਫਨਾਮਾ ਦਿੱਤਾ ਸੀ, ਉਸ ਵਿਚ ਉਨ੍ਹਾਂ 5 ਕਰੋੜ 19 ਲੱਖ 44 ਹਜ਼ਾਰ 682 ਰੁਪਏ ਦੇ ਮਿਊਚੁਅਲ ਫੰਡਜ਼ ਹੋਣ ਦਾ ਖੁਲਾਸਾ ਕੀਤਾ ਸੀ, ਜਦੋਂਕਿ ਉਹ ਸ਼ੇਅਰ ਬਾਜ਼ਾਰ ਵਿਚ ਸਰਗਰਮ ਨਹੀਂ ਸਨ ਪਰ ਉਨ੍ਹਾਂ ਦੇ ਤਾਜ਼ਾ ਹਲਫਨਾਮੇ ਤੋਂ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਪਿਛਲੇ 5 ਸਾਲਾਂ ’ਚ ਹੀ 25 ਕੰਪਨੀਆਂ ਦੇ ਸ਼ੇਅਰ ਖਰੀਦੇ ਹਨ, ਜਿਨ੍ਹਾਂ ਦੀ ਮਾਰਕੀਟ ਵੈਲਿਊ 15 ਮਾਰਚ ਤਕ 4 ਕਰੋੜ 33 ਲੱਖ 60 ਹਜ਼ਾਰ 519 ਰੁਪਏ ਦੱਸੀ ਗਈ ਹੈ।

ਇੰਨਾ ਹੀ ਨਹੀਂ, ਰਾਹੁਲ ਗਾਂਧੀ ਨੇ ਪਿਛਲੇ 5 ਸਾਲਾਂ ਦੌਰਾਨ ਆਪਣਾ ਮਿਊਚੁਅਲ ਫੰਡ ਪੋਰਟਫੋਲੀਓ ਵੀ ਕਾਫੀ ਬੈਲੇਂਸ ਕਰ ਲਿਆ ਹੈ। 5 ਸਾਲ ਪਹਿਲਾਂ ਉਨ੍ਹਾਂ ਦੇ ਮਿਊਚੁਅਲ ਫੰਡ ਪੋਰਟਫੋਲੀਓ ਵਿਚ ਮਲਟੀਕੈਪ, ਹਾਈਬ੍ਰਿਡ ਤੇ ਡੇਟ ਫੰਡਜ਼ ਦੀ ਭਰਮਾਰ ਸੀ ਅਤੇ ਉਨ੍ਹਾਂ ਦਾ ਪੋਰਟਫੋਲੀਓ 10 ਫੰਡਜ਼ ਦਾ ਸੀ ਪਰ ਹੁਣ ਉਨ੍ਹਾਂ ਦੇ ਪੋਰਟਫੋਲੀਓ ਵਿਚ ਕੁਲ 7 ਫੰਡਜ਼ ਹਨ। ਇਨ੍ਹਾਂ ਵਿਚ 4 ਐੱਚ. ਡੀ. ਐੱਫ. ਸੀ. ਤੇ 2 ਆਈ. ਸੀ. ਆਈ. ਸੀ. ਆਈ. ਦੇ ਹਨ. ਜਦੋਂਕਿ ਇਕ ਫੰਡ ਪੀ. ਪੀ. ਐੱਫ. ਏ. ਐੱਸ. ਦਾ ਹੈ।

ਇਹ ਵੀ ਪੜ੍ਹੋ- ਪਸੰਦੀਦਾ ਪਾਰਟੀ ਲਈ ਅਜਿਹੀ ਦੀਵਾਨਗੀ; ਵਿਆਹ ਦੇ ਕਾਰਡ 'ਤੇ ਛਪਵਾਇਆ 'ਮੈਨੀਫੈਸਟੋ'

 

ਰਾਜੀਵ ਚੰਦਰਸ਼ੇਖਰ ਨੂੰ ਮਿਊਚਲ ਫੰਡ 'ਤੇ ਜ਼ਿਆਦਾ ਭਰੋਸਾ

ਇਸੇ ਤਰ੍ਹਾਂ ਤਿਰੂਵਨੰਤਪੁਰਮ ਤੋਂ ਭਾਜਪਾ ਦੇ ਉਮੀਦਵਾਰ ਅਤੇ ਕੇਂਦਰੀ ਮੰਤਰੀ ਕੋਲ 3 ਕੰਪਨੀਆਂ ਦੇ ਮਿਊਚੁਅਲ ਫੰਡਜ਼ ਹਨ, ਜਿਨ੍ਹਾਂ ਦੀ ਮਾਰਕੀਟ ਵੈਲਿਊ 7 ਕਰੋੜ 34 ਲੱਖ 17 ਹਜ਼ਾਰ 305 ਰੁਪਏ ਹੈ, ਜਦੋਂਕਿ ਉਨ੍ਹਾਂ ਸ਼ੇਅਰ ਬਾਜ਼ਾਰ ਵਿਚ ਲਿਸਟਿਡ ਕੰਪਨੀਆਂ ਦੀ ਬਜਾਏ ਅਨਲਿਸਟਿਡ ਕੰਪਨੀਆਂ ਵਿਚ ਚੰਗਾ ਨਿਵੇਸ਼ ਕੀਤਾ ਹੋਇਆ ਹੈ। ਉਨ੍ਹਾਂ ਦਾ 6 ਅਨਲਿਸਟਿਡ ਕੰਪਨੀਆਂ ਤੇ ਇਕ ਲਿਸਟਿਡ ਕੰਪਨੀ ਵਿਚ ਕੁਲ ਨਿਵੇਸ਼ 6 ਕਰੋੜ 54 ਲੱਖ 54 ਹਜ਼ਾਰ 872 ਰੁਪਏ ਹੈ। ਨਿਤਿਨ ਗਡਕਰੀ ਦਾ ਸ਼ੇਅਰਾਂ ’ਚ ਨਿਵੇਸ਼ ਘੱਟ ਤੋਂ ਘੱਟ ਹੈ ਅਤੇ ਸਕਿਓਰਟੀਜ਼ ਵਿਚ ਹੈ। ਉਨ੍ਹਾਂ ਮਿਡਕੈਪ ਫੰਡਜ਼ ’ਚ ਵੀ ਨਿਵੇਸ਼ ਕੀਤਾ ਹੈ, ਜਿਸ ਦੀ ਵੈਲਿਊ 5 ਕਰੋੜ ਰੁਪਏ ਹੈ। ਗਡਕਰੀ ਨੇ ਪੂਰਤੀ ਪਾਵਰ ਐਂਡ ਸ਼ੂਗਰ ’ਚ ਵੀ ਨਿਵੇਸ਼ ਕੀਤਾ ਹੈ। ਕੋਆਪ੍ਰੇਟਿਵ ਸੁਸਾਇਟੀਜ਼ ਦੇ ਸ਼ੇਅਰਾਂ ਵਿਚ ਉਨ੍ਹਾਂ ਦਾ ਨਿਵੇਸ਼ 2 ਲੱਖ ਰੁਪਏ ਹੈ।

ਇਹ ਵੀ ਪੜ੍ਹੋ- 15,256 ਫੁੱਟ ਦੀ ਉੱਚਾਈ 'ਤੇ ਸਥਿਤ ਹੈ ਦੁਨੀਆ ਦਾ ਸਭ ਤੋਂ ਉੱਚਾ ਪੋਲਿੰਗ ਬੂਥ, ਵੋਟਰਾਂ 'ਚ ਹੁੰਦਾ ਹੈ ਖ਼ਾਸਾ ਉਤਸ਼ਾਹ

ਅਮਰੀਕਾ ਦੇ ਬਾਜ਼ਾਰ 'ਚ ਸ਼ਸ਼ੀ ਥਰੂਰ ਦਾ ਨਿਵੇਸ਼

ਇਸ ਤਰ੍ਹਾਂ ਕੇਰਲ ਦੀ ਤਿਰੂਵਨੰਤਪੁਰਮ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਸ਼ਸ਼ੀ ਥਰੂਰ ਨੂੰ ਭਾਰਤੀ ਬਾਜ਼ਾਰ ਨਾਲੋਂ ਵਿਦੇਸ਼ੀ ਬਾਜ਼ਾਰ 'ਤੇ ਜ਼ਿਆਦਾ ਭਰੋਸਾ ਹੈ। ਉਨ੍ਹਾਂ ਨੇ ਅਮਰੀਕਾ ਦੇ ਟਰੇਜਰੀ ਵਿਚ 2 ਕਰੋੜ 2 ਲੱਖ ਰੁਪਏ ਦਾ ਨਿਵੇਸ਼ ਕੀਤਾ ਹੈ, ਜਦੋਂ ਕਿ ਬਿਟਕੁਆਇਨ ਟਰੇਡਿਡ ਫੰਡ 'ਚ 5.11 ਲੱਖ ਰੁਪਏ ਦਾ ਨਿਵੇਸ਼ ਵੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕੋਲ 1.72 ਕਰੋੜ ਰੁਪਏ ਦੇ 23 ਮਿਊਚਲ ਫੰਡ ਵੀ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News