ਸ਼ੇਅਰ ਬਾਜ਼ਾਰ : ਨਿਫਟੀ 22,623 ਦੇ ਸਭ ਤੋਂ ਉੱਚੇ ਪੱਧਰ ''ਤੇ, ਸੈਂਸੈਕਸ 400 ਅੰਕ ਚੜ੍ਹਿਆ

Monday, Apr 08, 2024 - 11:06 AM (IST)

ਨਵੀਂ ਦਿੱਲੀ — ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਅੱਜ 8 ਅਪ੍ਰੈਲ ਨੂੰ ਸ਼ੇਅਰ ਬਾਜ਼ਾਰ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਨਿਫਟੀ ਨੇ 22,623 ਦਾ ਸਭ ਤੋਂ ਉੱਚਾ ਪੱਧਰ ਬਣਾ ਲਿਆ ਹੈ। ਇਹ ਸਵੇਰੇ 9:40 ਵਜੇ ਕਰੀਬ 100 ਅੰਕਾਂ ਦੇ ਵਾਧੇ ਨਾਲ 22,620 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਸੈਂਸੈਕਸ 400 ਅੰਕਾਂ ਦੀ ਤੇਜ਼ੀ ਦੇ ਨਾਲ 74,640 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 27 'ਚ ਵਾਧਾ ਅਤੇ 3 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ :     ਨਰਾਤਿਆਂ ’ਚ ਨੇਤਾਵਾਂ ਵੱਲੋਂ ਚੜ੍ਹਾਉਣ ਵਾਲੇ ਮੋਟੇ ਚੜ੍ਹਾਵੇ ’ਤੇ ਵੀ ਚੋਣ ਕਮਿਸ਼ਨ ਦੀ ਨਜ਼ਰ, ਦਿੱਤੇ ਇਹ ਆਦੇਸ਼

ਇਸ ਤੋਂ ਇਲਾਵਾ ਬੰਧਨ ਬੈਂਕ ਦੇ ਸ਼ੇਅਰਾਂ 'ਚ 6 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦਰਅਸਲ, ਕੰਪਨੀ ਦੇ ਸ਼ੇਅਰਾਂ 'ਤੇ ਇਹ ਦਬਾਅ ਸੀਈਓ ਚੰਦਰ ਸ਼ੇਖਰ ਘੋਸ਼ ਦੇ ਅਸਤੀਫੇ ਤੋਂ ਬਾਅਦ ਆਇਆ ਹੈ।

ਇਹ ਵੀ ਪੜ੍ਹੋ :     ਮੰਨੇ-ਪ੍ਰਮੰਨੇ ਬਰਾਂਡਜ਼ ਦੇ ਬੈਂਡੇਜਜ਼ ’ਚ ਮਿਲੇ ਜ਼ਹਿਰੀਲੇ ਕੈਮੀਕਲ, ਕੈਂਸਰ ਵਰਗੀਆਂ ਬੀਮਾਰੀਆਂ ਦੀ ਚਿਤਾਵਨੀ

ਨਿਫਟੀ ਕੰਜ਼ਿਊਮਰ ਡਿਊਰੇਬਲਸ 'ਚ ਸਭ ਤੋਂ ਜ਼ਿਆਦਾ 2.06 ਫੀਸਦੀ ਵਾਧਾ 

NSE ਸੈਕਟਰਲ ਇੰਡੈਕਸ ਦੀ ਗੱਲ ਕਰੀਏ ਤਾਂ ਨਿਫਟੀ ਕੰਜ਼ਿਊਮਰ ਡਿਊਰੇਬਲਸ 'ਚ ਸਭ ਤੋਂ ਜ਼ਿਆਦਾ 2.06 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਨਿਫਟੀ ਰਿਐਲਟੀ ਵਿੱਚ 1.26%, ਨਿਫਟੀ ਆਟੋ ਵਿੱਚ 0.36%, ਨਿਫਟੀ ਵਿੱਤੀ ਸੇਵਾਵਾਂ ਵਿੱਚ 0.23% ਅਤੇ ਐਫਐਮਸੀਜੀ ਵਿੱਚ 0.25% ਦਾ ਵਾਧਾ ਦੇਖਿਆ ਗਿਆ ਹੈ। ਉਥੇ ਹੀ, ਨਿਫਟੀ PSU ਬੈਂਕ 'ਚ 0.18% ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ :     ਕਿਸਾਨਾਂ ਵੱਲੋਂ MSP ਦੇ ਮੁਲਾਂਕਣ ਦੇ ਸੋਧ ਲਈ ਕਮੇਟੀ ਦਾ ਗਠਨ, ਅਗਲੀ ਰਣਨੀਤੀ ਦਾ ਕੀਤਾ ਐਲਾਨ

5 ਅਪ੍ਰੈਲ ਨੂੰ ਸ਼ੇਅਰ ਬਾਜ਼ਾਰ 'ਚ ਮਾਮੂਲੀ ਤੇਜ਼ੀ ਦੇਖਣ ਨੂੰ ਮਿਲੀ 

ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ (5 ਅਪ੍ਰੈਲ) ਨੂੰ ਸ਼ੇਅਰ ਬਾਜ਼ਾਰ 'ਚ ਮਾਮੂਲੀ ਤੇਜ਼ੀ ਦੇਖਣ ਨੂੰ ਮਿਲੀ। ਸੈਂਸੈਕਸ 20 ਅੰਕਾਂ ਦੇ ਵਾਧੇ ਨਾਲ 74,248 'ਤੇ ਬੰਦ ਹੋਇਆ। ਨਿਫਟੀ 'ਚ ਕੋਈ ਵਾਧਾ ਜਾਂ ਗਿਰਾਵਟ ਨਹੀਂ ਆਈ, ਇਹ 22,513 ਦੇ ਪੱਧਰ 'ਤੇ ਫਲੈਟ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 17 'ਚ ਗਿਰਾਵਟ ਅਤੇ 13 'ਚ ਵਾਧਾ ਦੇਖਿਆ ਗਿਆ।

ਇਹ ਵੀ ਪੜ੍ਹੋ :     ਪ੍ਰੇਮਾਨੰਦ ਮਹਾਰਾਜ ਜੀ ਕੋਲੋਂ ਆਸ਼ੀਰਵਾਦ ਲੈਣ ਪਹੁੰਚੀ ਹੇਮਾ ਮਾਲਿਨੀ, ਸੰਤਾਂ ਨੇ ਦਿੱਤੀ ਇਹ ਸਿੱਖਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News